ਓਲੰਪਿਕ ਹਾਕੀ ਖਿਡਾਰੀ ਵਿਵੇਕ 1 ਕਰੋੜ ਰੁਪਏ ਨਾਲ ਸਨਮਾਨਤ, DSP ਦੇ ਅਹੁਦੇ ’ਤੇ ਕੀਤਾ ਨਿਯੁਕਤ

Thursday, Aug 12, 2021 - 03:54 PM (IST)

ਓਲੰਪਿਕ ਹਾਕੀ ਖਿਡਾਰੀ ਵਿਵੇਕ 1 ਕਰੋੜ ਰੁਪਏ ਨਾਲ ਸਨਮਾਨਤ, DSP ਦੇ ਅਹੁਦੇ ’ਤੇ ਕੀਤਾ ਨਿਯੁਕਤ

ਭੋਪਾਲ (ਭਾਸ਼ਾ) : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ ਨੂੰ ਭੋਪਾਲ ਵਿਚ ਓਲੰਪਿਕ ਹਾਕੀ ਖਿਡਾਰੀ ਵਿਵੇਕ ਸਾਗਰ ਨੂੰ ਸਨਮਾਨ ਵਜੋਂ 1 ਕਰੋੜ ਰੁਪਏ ਦੀ ਰਾਸ਼ੀ ਦੇਣ ਦੇ ਨਾਲ-ਨਾਲ ਉਪ ਪੁਲਸ ਕਪਤਾਨ (ਡੀ.ਐਸ.ਪੀ.) ਵੀ ਨਿਯੁਕਤ ਕੀਤਾ ਹੈ। ਭਾਰਤੀ ਹਾਕੀ ਟੀਮ ਨੇ ਲੰਬੇ ਅੰਤਰਾਲ ਦੇ ਬਾਅਦ ਹਾਲ ਹੀ ਵਿਚ ਹੋਈਆਂ ਟੋਕੀਓ ਓਲੰਪਿਕ ਖੇਡਾਂ ਵਿਚ ਕਾਂਸੀ ਤਮਗਾ ਜਿੱਤਿਆ ਹੈ, ਜਿਸ ਵਿਚ ਵਿਵੇਕ ਵੀ ਸ਼ਾਮਲ ਸਨ।

PunjabKesari

ਇੱਥੇ ਮਿੰਟੋ ਹਾਲ ਵਿਚ ਓਲੰਪਿਕ ਖਿਡਾਰੀ ਵਿਵੇਕ ਸਾਗਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕਰਨ ਦੇ ਬਾਅਦ ਚੌਹਾਨ ਨੇ ਕਿਹਾ, ‘ਵਿਵੇਕ ਅੱਜ ਤੋਂ ਮੱਧ ਪ੍ਰਦੇਸ਼ ਦੇ ਡੀ.ਐਸ.ਪੀ. ਵੀ ਹਨ।’ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਮੱਧ ਪ੍ਰਦੇਸ਼ ਵਿਚ ਜਿੱਥੇ ਵੀ ਉਸ ਦੇ ਪਰਿਵਾਰ ਵਾਲੇ ਚਾਹੁੰਣਗੇ, ਉਥੇ ਇਕ ਪੱਕਾ ਘਰ ਬਣਾ ਕੇ ਉਸ ਨੂੰ ਦਿੱਤਾ ਜਾਏਗਾ।

ਇਹ ਵੀ ਪੜ੍ਹੋ: ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਇਕ ਹੋਰ ਵੱਡੀ ਛਾਲ, ਵਿਸ਼ਵ ਰੈਂਕਿੰਗ 'ਚ ਹਾਸਲ ਕੀਤਾ ਇਹ ਮੁਕਾਮ

PunjabKesari

ਮੁੱਖ ਮੰਤਰੀ ਨੇ ਕਿਹਾ, ‘ਟੋਕੀਓ ਓਲੰਪਿਕ ਵਿਚ ਭਾਰਤੀ ਹਾਕੀ ਟੀਮ ਨੇ ਸਿਰਫ਼ ਕਾਂਸੀ ਤਮਗਾ ਹੀ ਨਹੀਂ ਜਿੱਤਿਆ ਹੈ, ਸਗੋਂ ਭਾਰਤੀ ਹਾਕੀ ਦਾ ਇਹ ਪੁਨਰ ਜਨਮ ਹੈ।’ ਵਿਵੇਕ ਸਾਗਰ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲ੍ਹੇ ਦੇ ਚਾਂਦੋਨ ਪਿਪਰੀਆ ਗ੍ਰਾਮ ਦੇ ਨਿਵਾਸੀ ਹਨ। ਚੌਹਾਨ ਨੇ ਕਿਹਾ ਕਿ ਹਾਕੀ ਦਾ ਇਹ ਤਮਗਾ ਜਿੱਤ ਕੇ ਵਿਵੇਕ ਨੇ ਚਾਂਦੋਨ ਪਿਪਰੀਆ ਪਿੰਡ, ਇਟਾਰਸੀ, ਮੱਧ ਪ੍ਰਦੇਸ਼ ਅਤੇ ਪੂਰੇ ਦੇਸ਼ ਨੂੰ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਵਿਵੇਕ ਸਾਗਰ ਦੀ ਉਮਰ ਅਜੇ ਸਿਰਫ਼ 21 ਸਾਲ ਹੈ। ਯਕੀਨਨ ਉਹ ਇਕ ਦਿਨ ਗੋਲਡ ਮੈਡਲ ਵੀ ਜਿੱਤਣਗੇ। ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ ਅਤੇ ਸ਼ੁੱਭਕਾਮਨਾਵਾਂ।

PunjabKesari

ਚੌਹਾਨ ਨੇ ਕਿਹਾ ਕਿ ਮਹਿਲਾ ਹਾਕੀ ਖਿਡਾਰਨਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਏਗਾ। ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕ 2020 ਵਿਚ ਚੌਥਾ ਸਥਾਨ ਹਾਸਲ ਕੀਤਾ ਹੈ। ਇਹ ਵੀ ਘੱਟ ਸਨਮਾਨ ਦੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਭਾਰਤੀ ਮਹਿਲਾ ਹਾਕੀ ਟੀਮ ਦੀ ਹਰ ਖਿਡਾਰਨ ਨੂੰ 31-31 ਲੱਖ ਦੀ ਰਾਸ਼ੀ ਸਨਮਾਨ ਵਜੋਂ ਦਿੱਤੀ ਜਾਏਗੀ।

ਇਹ ਵੀ ਪੜ੍ਹੋ: ਆਂਧਰਾ ਪ੍ਰਦੇਸ਼ ਸਰਕਾਰ ਦਾ ਐਲਾਨ, ਮਹਿਲਾ ਹਾਕੀ ਖਿਡਾਰਨ ਰਜਨੀ ਨੂੰ ਦੇਵੇਗੀ 25 ਲੱਖ ਰੁਪਏ ਦਾ ਨਕਦ ਇਨਾਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News