ਫਾਰਮ ''ਚ ਵਾਪਸ ਆਉਂਦੇ ਹੀ ਪੁਜਾਰਾ ਨੇ ਬਿਆਨ ਕੀਤਾ ਟੀਮ ''ਚੋਂ ਨਿਕਲਣ ਦਾ ਦਰਦ

08/21/2018 5:16:06 PM

ਨਵੀਂ ਦਿੱਲੀ— ਚੇਤੇਸ਼ਵਰ ਪੁਜਾਰਾ ਨੂੰ ਇੰਗਲੈਂਡ ਖਿਲਾਫ ਪਹਿਲੇ ਟੈਸਟ ਲਈ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੇ ਟੀਮ 'ਚ ਸ਼ਾਮਲ ਨਾ ਕਰਨ ਦੀ ਵਜ੍ਹਾ ਉਨ੍ਹਾਂ ਦੀ ਕਾਊਂਟੀ ਕ੍ਰਿਕਟ 'ਚ ਖਰਾਬ ਫਾਰਮ ਰਹੀ ਸੀ। ਜਿਥੇ ਉਹ ਜੂਝਦੇ ਨਜ਼ਰ ਆਏ ਸਨ। ਪਹਿਲੇ ਟੈਸਟ 'ਚ ਭਾਰਤੀ ਟੀਮ ਦੀ ਹਾਰ ਤੋਂ ਬਾਅਦ ਉਨ੍ਹਾਂ ਨੇ ਟੀਮ 'ਚ ਸ਼ਾਮਲ ਨਾ ਕਰਨਾ ਨੂੰ ਲੈ ਕੇ ਕਈ ਗੱਲਾਂ ਹੋਈਆਂ। ਬਾਅਦ 'ਚ ਉਨ੍ਹਾਂ ਨੂੰ ਦੂਜੇ ਟੈਸਟ ਲਈ ਟੀਮ 'ਚ ਜਗ੍ਹਾ ਦੇ ਦਿੱਤੀ ਗਈ। ਦੂਜੇ ਟੈਸਟ 'ਚ ਪੁਜਾਰਾ ਪਹਿਲੀ ਪਾਰੀ 'ਚ ਰਨ ਆਊਟ ਹੋ ਗਏ ਅਤੇ ਦੂਜੀ ਪਾਰੀ 'ਚ ਖਾਸਾ ਸੰਘਰਸ਼ ਕਰਨ ਤੋਂ ਬਾਅਦ 87 ਗੇਂਦਾਂ 'ਚ 17 ਦੌੜਾਂ ਬਣਾ ਕੇ ਆਊਟ ਹੋ ਗਏ। ਵੈਸੇ ਪੁਜਾਰਾ ਨੇ ਆਖਿਰਕਾਰ ਤੀਜੇ ਟੈਸਟ ਨਾਲ ਫਾਰਮ 'ਚ ਵਾਪਸੀ ਕਰ ਲਈ ਹੈ ਅਤੇ ਨਾਟਿੰਘਮ ਟੈਸਟ ਦੇ ਤੀਜੇ ਦਿਨ ਸ਼ਾਨਦਾਰ ਅਰਧ ਸੈਂਕੜਾ ਲਗਾਇਆ ਅਤੇ 72 ਦੌੜਾਂ ਬਣਾ ਕੇ ਆਊਟ ਹੋਏ। ਪੁਜਾਰਾ ਨੇ ਇਸ ਦੌਰਾਨ ਕੋਹਲੀ ਦੇ ਨਾਲ ਸੈਂਕੜਾ ਸਾਂਝੇਦਾਰੀ ਨਿਭਾਈ ਅਤੇ ਟੀਮ ਦੀ ਲੀਡ ਵਧਾਉਣ 'ਚ ਅਹਿਮ ਭੂਮਿਕਾ ਨਿਭਾਈ।
ਪਹਿਲੇ ਮੈਚ 'ਚ ਪਲੇਇੰਗ 'ਚ ਸ਼ਾਮਲ ਨਾ ਕੀਤੇ ਜਾਣ 'ਤੇ ਪੁਜਾਰਾ ਨੇ ਕਿਹਾ ਕਿ ਟੀਮ ਤੋਂ ਬਾਹਰ ਬੈਠਣਾ ਕਠਿਨ ਹੁੰਦਾ ਹੈ ਪਰ ਇਹ ਟੀਮ ਦੇ ਕਾਮਿਬਨੇਸ਼ਨ ਦੀ ਵਜ੍ਹਾ ਨਾਲ ਹੋਇਆ। ਪੁਜਾਰਾ ਨੇ ਦੱਸਿਆ ਕਿ ਉਹ ਕਾਉਂਟੀ ਕ੍ਰਿਕਟ 'ਚ ਦੌੜਾਂ ਨਹੀਂ ਬਣਾ ਸਕੇ ਸਨ। ਫਾਰਮ 'ਚ ਵਾਪਸ ਆ ਕੇ ਖੁਸ਼ੀ ਹੋ ਰਹੀ ਹੈ। ਨਾਲ ਹੀ ਉਨ੍ਹਾਂ ਨੇ ਹੱਸਦੇ ਹੋਏ ਕਿਹਾ ਕਿ ਜੇਕਰ ਮੈਨੂੰ ਕਾਉਂਟੀ ਨਹੀਂ ਖੇਡਦਾ ਤਾਂ ਸ਼ਾਇਦ ਮੈਨੂੰ ਟੈਸਟ ਲਈ ਟੀਮ ਤੋਂ ਬਾਹਰ ਨਹੀਂ ਬੈਠਣਾ ਪੈਂਦਾ, ਪਰ ਉਨ੍ਹਾਂ ਨੇ ਕਾਉਂਟੀ ਖੇਡਣ ਦੇ ਆਪਣੇ ਫੈਸਲੇ ਦਾ ਬਚਾਅ ਵੀ ਕੀਤਾ ਅਤੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੇ ਇੰਗਲੈਂਡ ਦੇ ਕੁਝ ਚੁਣੌਤੀਪੂਰਣ ਪਿਚਾਂ 'ਚ ਬੈਟਿੰਗ ਕਰਕੇ ਅਨੁਭਵ ਹਾਸਲ ਕੀਤਾ, ਅਜਿਹੇ 'ਚ ਕਦੀ ਤੁਸੀਂ ਆਊਟ ਹੋ ਜਾਂਦੇ ਹੋ, ਪਰ ਇਨ੍ਹਾਂ ਪਿਚਾਂ 'ਤੇ ਤਿਆਰੀ ਸ਼ਾਨਦਾਰ ਰਹੀ।


Related News