AUS ''ਚ ਡੇ-ਨਾਈਟ ਟੈਸਟ ਤੋਂ ਪਹਿਲਾਂ ਪੁਜਾਰਾ ਨੂੰ ਸਤਾ ਰਹੀ ਹੈ ਇਹ ਚਿੰਤਾ, ਜਾਣੋ ਪੂਰਾ ਮਾਮਲਾ
Tuesday, Nov 17, 2020 - 02:49 PM (IST)
ਸਪੋਰਟਸ ਡੈਸਕ— ਟੀਮ ਇੰਡੀਆ ਕੋਰੋਨਾ ਮਹਾਮਾਰੀ ਫੈਲਣ ਦੇ ਬਾਅਦ ਪਹਿਲੀ ਵਾਰ ਆਸਟਰੇਲੀਆ ਦਾ ਦੌਰਾ ਕਰ ਰਹੀ ਹੈ। ਇੱਥੇ ਟੀਮ ਇੰਡੀਆ ਪਹਿਲੀ ਵਾਰ ਆਸਟਰੇਲੀਆ ਖਿਲਾਫ ਡੇ-ਨਾਈਟ ਟੈਸਟ ਮੈਚ ਖੇਡਣ ਉਤਰੇਗੀ। ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਪਿੰਕ ਬਾਲ ਟੈਸਟ ਤੋਂ ਪਹਿਲਾਂ ਕੁਝ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਕੁਕਾਬੁਰਾ ਗੇਂਦ ਨਾਲ ਖੇਡਣਾ ਮੁਸ਼ਕਲ ਹੋਣ ਵਾਲਾ ਹੈ।
ਇਹ ਵੀ ਪੜ੍ਹੋ : ਕ੍ਰਿਕਟਰ ਸ਼ਾਕਿਬ ਅਲ ਹਸਨ ਨੇ ਕੀਤੀ ਕਾਲੀ ਮਾਤਾ ਦੀ ਪੂਜਾ, ਮਿਲੀ ਜਾਨੋਂ ਮਾਰਨ ਦੀ ਧਮਕੀ
ਭਾਰਤੀ ਕ੍ਰਿਕਟ ਟੀਮ ਨੇ ਆਪਣਾ ਪਹਿਲਾ ਅਤੇ ਇਕਮਾਤਰ ਡੇ-ਨਾਈਟ ਟੈਸਟ ਮੈਚ ਬੰਗਲਾਦੇਸ਼ ਖਿਲਾਫ 2019 'ਚ ਕੋਲਕਾਤਾ 'ਚ ਖੇਡਿਆ ਸੀ। ਇਸ ਮੈਚ 'ਚ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਪਾਰੀ ਅਤੇ 46 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੁਜਾਰਾ ਨੇ ਕਿਹਾ, ਗੁਲਾਬੀ ਗੇਂਦ ਨਾਲ ਖੇਡਣਾ ਬੇਹੱਦ ਅਲਗ ਤਜਰਬਾ ਹੋਵੇਗਾ ਕਿਉਂਕਿ ਰਫਤਾਰ ਅਤੇ ਉਛਾਲ ਦੋਵੇਂ ਹੀ ਅਲਰ ਰਹਿਣਗੇ। ਅਸੀਂ ਆਸਟਰੇਲੀਆ 'ਚ ਗੁਲਾਬੀ ਕੁਕਾਬੁਰਾ ਗੇਂਦ (ਭਾਰਤ ਨੇ ਬੰਗਲਾਦੇਸ਼ ਦੇ ਖਿਲਾਫ ਐਸ. ਜੀ. ਦੀ ਗੁਲਾਬੀ ਗੇਂਦ ਨਾਲ ਖੇਡਿਆ ਸੀ) ਨਾਲ ਖੇਡਣ ਵਾਲੇ ਹਾਂ ਜੋ ਕਿ ਥੋੜ੍ਹੀ ਜਿਹੀ ਅਲਗ ਰਹਿਣ ਵਾਲੀ ਹੈ।
ਇਹ ਵੀ ਪੜ੍ਹੋ : ਇੰਗਲੈਂਡ ਟੀਮ ਦਾ ਪਾਕਿਸਤਾਨੀ ਦੌਰਾ ਮੁਲਤਵੀ ਹੋਣਾ ਤੈਅ
ਉਨ੍ਹਾਂ ਅੱਗੇ ਕਿਹਾ, ''ਇਕ ਖਿਡਾਰੀ ਅਤੇ ਟੀਮ ਦੇ ਤੌਰ 'ਤੇ ਜਿੰਨਾ ਜਲਦੀ ਸੰਭਵ ਹੋ ਸਕੇ ਇਸ ਗੱਲ ਨੂੰ ਸਵੀਕਾਰ ਕਰਨਾ ਹੋਵੇਗਾ ਅਤੇ ਗੁਲਾਬੀ ਰੰਗ ਅਤੇ ਰੌਸ਼ਨੀ ਦੇ ਮੁਤਾਬਕ ਢਲਣਾ ਹੋਵੇਗਾ। ਗੁਲਾਬੀ ਗੇਂਦ ਨਾਲ ਥੋੜ੍ਹਾ ਫਰਕ ਰਹੇਗਾ। ਬਾਕੀ ਸਮੇਂ ਦੇ ਮੁਕਾਬਲੇ 'ਚ ਸ਼ਾਮ ਦੇ ਸਮੇਂ ਇਹ ਹੋਰ ਵੀ ਜ਼ਿਆਦਾ ਚੁਣੌਤੀਪੂਰਨ ਰਹਿਣ ਵਾਲਾ ਹੈ ਪਰ ਜਿਵੇਂ-ਜਿਵੇਂ ਤੁਸੀਂ ਇਸ ਨਾਲ ਖੇਡੋਗੇ ਤੇ ਇਸ ਨੂੰ ਲੈ ਕੇ ਜ਼ਿਆਦਾ ਅਭਾਸ ਕਰੋਗੇ ਤਾਂ ਤੁਸੀਂ ਇਸ ਦੇ ਆਦੀ ਹੋ ਜਾਵੋਗੇ। ਇਸ 'ਚ ਥੋੜ੍ਹਾ ਸਮਾਂ ਲੱਗਣ ਵਾਲਾ ਹੈ।