B''DAY : ਚੇਤਨ ਚੌਹਾਨ ਦਾ ਕ੍ਰਿਕਟਰ ਤੋਂ ਮੰਤਰੀ ਬਣਨ ਤੱਕ ਦਾ ਸਫਰ

07/21/2018 11:12:45 AM

ਨਵੀਂ ਦਿੱਲੀ— 21 ਜੁਲਾਈ 1947 ਨੂੰ ਯੂ.ਪੀ. ਦੇ ਮੇਰਠ 'ਚ ਜਨਮ ਲੈਣ ਵਾਲੇ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਚੇਤਨ ਚੌਹਾਨ ਸ਼ਨੀਵਾਰ ਨੂੰ ਆਪਣਾ 71ਵਾਂ ਜਨਮਦਿਨ ਮਨਾਉਣਗੇ। ਉਨ੍ਹਾਂ ਨੇ 1969 'ਚ ਨਿਊਜ਼ੀਲੈਂਡ ਖਿਲਾਫ ਆਪਣਾ ਡੈਬਿਊ ਮੈਚ ਖੇਡਿਆ ਸੀ। ਆਓ ਜਾਣਦੇ ਹਾਂ ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ....
ਚੇਤਨ ਚੌਹਾਨ ਦਾ ਜਨਮ ਆਮਤੌਰ 'ਤੇ ਤਾਂ ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਹੋਇਆ ਪਰ ਉਨ੍ਹਾਂ ਦੇ ਪਿਤਾ ਦੇ ਟ੍ਰਾਂਸਫਰ ਹੋਣ ਤੋਂ ਬਾਅਦ ਉਹ 13 ਸਾਲ ਦੀ ਉਮਰ 'ਚ ਪੁਣੇ ਸ਼ਿਫਟ ਹੋ ਗਏ ਸਨ। ਉਨ੍ਹਾਂ ਦੇ ਪਿਤਾ ਆਰਮੀ 'ਚ ਸਨ। ਉਨ੍ਹਾਂ ਨੇ ਮਹਾਰਾਸ਼ਟਰ ਅਤੇ ਦਿੱਲੀ ਵਲੋਂ ਰਣਜੀ ਟ੍ਰਾਫੀ ਖੇਡੇ ਹਨ। ਚੇਤਨ ਚੌਹਾਨ ਨੇ ਸਤੰਬਰ 1969 'ਚ ਨਿਊਜ਼ੀਲੈਂਡ ਖਿਲਾਫ ਆਪਣਾ ਡੈਬਿਊ ਟੈਸਟ ਮੈਚ ਖੇਡਿਆ ਸੀ। ਇਸ ਮੈਚ 'ਚ ਉਨ੍ਹਾਂ ਨੇ ਪਹਿਲੇ 25 ਮਿੰਟਾਂ ਤੱਕ ਕੋਈ ਦੌੜ ਨਹੀਂ ਬਣਾਈ, ਪਰ ਫਿਰ ਲਗਾਤਾਰ ਦੋ ਗੇਂਦਾਂ 'ਤੇ ਚੌਕਾ ਅਤੇ ਛੱਕਾ ਲਗਾ ਕੇ ਖਾਤਾ ਖੋਲਿਆ ਸੀ।

चेतन चौहान
1979 'ਚ ਓਵਲ ਟੈਸਟ 'ਚ ਇੰਗਲੈਂਡ ਖਿਲਾਫ ਪਹਿਲੇ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਸੁਨੀਲ ਗਾਵਸਕਰ ਅਤੇ ਚੇਤਨ ਚੌਹਾਨ ਦੇ ਨਾਮ ਹੈ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦੇ ਵਿਚਕਾਰ 213 ਦੌੜਾਂ ਦੀ ਸਾਂਝੇਦਾਰੀ ਹੋਈ ਸੀ। ਚੇਤਨ ਚੌਹਾਨ ਬਿਨਾਂ ਸੈਂਕੜਾ ਲਗਾਏ ਟੈਸਟ ਕਰੀਅਰ 'ਚ 2 ਹਜ਼ਾਰ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਕ੍ਰਿਕਟਰ ਹਨ। ਸਾਲਾਂ ਤੱਕ ਉਨ੍ਹਾਂ ਦੇ ਨਾਂ ਇਹ ਅਨੌਖਾ ਰਿਕਾਰਡ ਦਰਜ ਰਿਹਾ। ਸਾਲ 1981 'ਚ ਚੇਤਨ ਦਾ ਇੰਟਰਨੈਸ਼ਨਲ ਕ੍ਰਿਕਟ ਦਾ ਸਫਰ ਖਤਮ ਹੋ ਗਿਆ ਪਰ 1985 'ਚ ਉਨ੍ਹਾਂ ਨੇ ਕਮਪੇਟੇਵਿਟ ਮੈਚ ਖੇਡਿਆ। ਇਸਦੇ ਬਾਅਦ ਉਨ੍ਹਾਂ ਨੇ ਰਾਜਨੀਤੀ ਵੱਲ ਰੁਖ ਕਰਦੇ ਹੋਏ ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ) ਜਵਾਇਨ ਕੀਤੀ। ਉਹ ਯੂ.ਪੀ. ਦੇ ਅਮਰੋਹਾ ਤੋਂ ਦੋ ਬਾਰ ਦੇ ਸੰਸਦ ਹਨ ਅਤੇ ਫਿਲਹਾਲ ਯੂ.ਪੀ.ਸਰਕਾਰ ਦੇ ਮੰਤਰੀ ਹੈ। ਸਾਲ 1980 'ਚ ਚੇਤਨ ਚੌਹਾਨ 'ਚ ਐਡੀਲੇਡ ਕ੍ਰਿਕਟ ਅਕੈਡਮੀ ਜੁਆਇਨ ਕੀਤੀ। ਉਥੇ ਉਹ ਤਿੰਨ ਸਾਲ ਤੱਕ ਕਪਤਾਨ ਅਤੇ ਕੋਚ ਦੀ ਭੂਮਿਕਾ ਅਦਾ ਕੀਤੀ।

चेतन चौहान
ਚੇਤਨ ਚੌਹਾਨ ਟੀਮ ਦੇ ਇੰਡੀਆ ਦੇ ਮੈਨੇਜਰ ਵੀ ਰਹਿ ਚੁੱਕੇ ਹਨ। ਸਾਲ 2001 'ਚ ਭਾਰਤ-ਆਸਟ੍ਰੇਲੀਆ ਸੀਰੀਜ਼ ਦੌਰਾਨ ਉਹ ਟੀਮ ਇੰਡੀਆ ਦੇ ਮੈਨੇਜਰ ਸਨ, ਜਿਸ 'ਚ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਕੋਲਕਾਤਾ 'ਚ ਹੋਏ ਇਤਿਹਾਸਕ ਟੈਸਟ 'ਚ ਮਾਤ ਦਿੱਤੀ ਸੀ। ਇਸਦੇ ਤੋਂ ਬਾਅਦ ਉਨ੍ਹਾਂ ਨੇ 2007-08 'ਚ ਵੀ ਮੈਨੇਜਮੈਂਟ 'ਚ ਰਹਿ ਕੇ ਟੀਮ ਇੰਡੀਆ ਲਈ ਅਹਿਮ ਭੂਮਿਕਾ ਨਿਭਾਈ ਸੀ। ਚੌਹਾਨ ਨੇ ਆਪਣੇ ਕ੍ਰਿਕਟ ਕਰੀਅਰ 'ਚ 40 ਟੈਸਟ ਅਤੇ 7 ਵਨ-ਡੇ ਮੈਚ ਖੇਡੇ ਹਨ। ਟੈਸਟ 'ਚ 40 ਮੈਚਾਂ 'ਚ 31.57 ਦੀ ਔਸਤ ਨਾਲ 2084 ਦੌੜਾਂ ਬਣਾਈਆਂ, ਜਿਸ 'ਚ 16 ਅਰਧਸੈਂਕੜੇ ਸ਼ਾਮਲ ਹਨ। ਉਥੇ, ਵਨ-ਡੇ ਕਰੀਅਰ 'ਚ 7 ਮੈਚਾਂ 'ਚ 21.86 ਦੀ ਔਸਤ ਨਾਲ 153 ਦੌੜਾਂ ਬਣਾਈਆਂ। ਇਸਦੇ ਇਲਾਵਾ ਉਨ੍ਹਾਂ ਨੇ ਆਪਣੇ ਕਰੀਅਰ 'ਚ 179 ਮੈਚ ਖੇਡੇ, ਜਿਸ 'ਚ ਉਨ੍ਹਾਂ ਨੇ 11,143 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 21 ਸੈਂਕੜੇ ਅਤੇ 59 ਅਰਧਸੈਂਕੜੇ ਲਗਾਏ। ਪਰ ਉਹ ਨੇ ਆਪਣੇ ਇੰਟਰਨੈਸ਼ਨਲ ਕਰੀਅਰ 'ਚ ਇਕ ਵੀ ਸੈਂਕੜਾ ਨਹੀਂ ਲਗਾ ਸਕੇ।

निरीक्षण के दौरान खेल मंत्री चेतन चौहान बैटिगं करते हुये


Related News