ਸਨਵੇ ਸਿਟਜਸ ਅੰਤਰਰਾਸ਼ਟਰੀ ਸ਼ਤਰੰਜ - ਮੁਰਲੀ ਕਾਰਤੀਕੇਅਨ ਸੰਯੁਕਤ ਬੜ੍ਹਤ ''ਤੇ
Monday, Dec 19, 2022 - 05:35 PM (IST)

ਬਾਰਸੀਲੋਨਾ, ਸਪੇਨ (ਨਿਕਲੇਸ਼ ਜੈਨ)- ਸਨਵੇ ਸਿਟਜਸ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਵਿੱਚ ਪੰਜ ਰਾਊਂਡਾਂ ਤੋਂ ਬਾਅਦ ਪ੍ਰਤੀਯੋਗਿਤਾ 'ਚ ਭਾਰਤ ਦੇ ਚੋਟੀ ਦੇ ਖਿਡਾਰੀ ਮੁਰਲੀ ਕਾਰਤੀਕੇਅਨ ਅਤੇ ਰੂਸ ਦੇ ਅਲੈਕਸੀਂਕੋ ਕਿਰਿਲ ਆਪਣੇ ਸਾਰੇ ਪੰਜ ਮੈਚ ਜਿੱਤ ਕੇ ਮੁਕਾਬਲੇ ਵਿੱਚ ਸਾਂਝੀ ਬੜ੍ਹਤ ’ਤੇ ਪਹੁੰਚ ਗਏ ਹਨ।
ਮੁਰਲੀ ਕਾਰਤੀਕੇਅਨ ਨੇ ਕਾਲੇ ਮੋਹਰਿਆਂ ਨਾਲ ਹਮਵਤਨ ਆਦਿਤਿਆ ਸਾਮੰਤ ਨੂੰ ਤੇ ਅਲੇਕਸੀਂਕੋ ਕਿਰਿਲ ਨੇ ਭਾਰਤ ਦੇ ਅਭਿਮੰਨਿਊ ਨੂੰ ਕਾਲੇ ਮੋਹਰਿਆਂ ਨਾਲ ਹਰਾ ਕੇ ਪੰਜ ਅੰਕ ਹਾਸਲ ਕੀਤੇ ਅਤੇ ਹੁਣ ਇਹ ਦੋਵੇਂ ਖਿਡਾਰੀ ਛੇਵੇਂ ਦੌਰ ਵਿੱਚ ਆਹਮੋ-ਸਾਹਮਣੇ ਹੋਣਗੇ। ਰਾਊਂਡ 4 ਤੋਂ ਬਾਅਦ ਚੋਟੀ 'ਤੇ ਚਲ ਰਹੇ ਦੋ ਹੋਰ ਖਿਡਾਰੀਆਂ 'ਚ ਯੂਐਸਏ ਦੇ ਨੀਮਨ ਹੰਸ ਨੇ ਅਰਮੇਨੀਆ ਦੇ ਕਾਰੇਨ ਗਿਰਗੋਰਾਯਨ ਨਾਲ ਬਾਜ਼ੀ ਬਰਾਬਰੀ 'ਤੇ ਖੇਡੀ ਤੇ ਹੁਣ ਉਹ ਫੀਡੇ ਦੇ ਐਂਟੋਨ ਡੇਮਚੇਂਕੋ, ਅਜ਼ਰਬਾਈਜਾਨ ਦੇ ਏਲਤਾਜ ਸਫਾਰਲੀ ਅਤੇ ਅਰਮੇਨੀਆ ਦੇ ਪੈਟ੍ਰੋਸਯਾਨ ਮੈਨੁਅਲ ਨਾਲ ਸੰਯੁਕਤ ਦੂਜੇ ਨੰਬਰ 'ਤੇ ਹਨ।