ਸ਼ਤਰੰਜ ਟੂਰਨਾਮੈਂਟ : ਵੇਸਲੀ ਨੇ ਪ੍ਰਗਿਆਨੰਦਾ ਨੂੰ ਡਰਾਅ ’ਤੇ ਰੋਕਿਆ

Tuesday, Jul 02, 2024 - 02:53 PM (IST)

ਸ਼ਤਰੰਜ ਟੂਰਨਾਮੈਂਟ : ਵੇਸਲੀ ਨੇ ਪ੍ਰਗਿਆਨੰਦਾ ਨੂੰ ਡਰਾਅ ’ਤੇ ਰੋਕਿਆ

ਸਪੋਰਟਸ ਡੈਸਕ-  ਭਾਰਤੀ ਗਰੈਂਡਮਾਸਟਰ ਆਰ ਪ੍ਰਗਿਆਨੰਦਾ ਸੁਪਰਬੈੱਟ ਕਲਾਸਿਕ ਸ਼ਤਰੰਜ ਟੂਰਨਾਮੈਂਟ ਦੇ ਪੰਜਵੇਂ ਗੇੜ ਵਿੱਚ ਇੱਕ ਵਾਰ ਫਿਰ ਚੰਗੀ ਸਥਿਤੀ ਵਿੱਚ ਹੋਣ ਦੇ ਬਾਵਜੂਦ ਅਮਰੀਕਾ ਦੇ ਵੇਸਲੀ ਸੋ ਖ਼ਿਲਾਫ਼ ਜਿੱਤ ਦਰਜ ਕਰਨ ਵਿੱਚ ਨਾਕਾਮ ਰਿਹਾ ਅਤੇ ਮੈਚ ਡਰਾਅ ’ਤੇ ਖਤਮ ਹੋਇਆ। ਇਸ ਦੌਰਾਨ ਦਿਨ ਦੇ ਸਾਰੇ ਪੰਜ ਮੈਚ ਡਰਾਅ ਰਹੇ।

ਅਮਰੀਕਾ ਦਾ ਫੈਬੀਆਨੋ ਕਾਰੂਆਨਾ 3.5 ਅੰਕਾਂ ਨਾਲ ਸਿਖਰ ’ਤੇ ਕਾਬਜ਼ ਹੈ। ਵਿਸ਼ਵ ਚੈਂਪੀਅਨਸ਼ਿਪ ਦਾ ਚੈਲੰਜਰ ਡੀ ਗੁਕੇਸ਼ ਤੇ ਪ੍ਰਗਿਆਨੰਦਾ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਹਨ। ਫਰਾਂਸ ਦੇ ਅਲੀਰੇਜ਼ਾ ਫਿਰੋਜ਼ਾ ਅਤੇ ਮੈਕਸਿਮ ਵਾਚੀਅਰ ਲਾਗਰੇਵ ਦੇ ਨਾਲ ਰੂਸ ਦਾ ਇਆਨ ਨੈਪੋਮਨੀਆਚੀ ਅਤੇ ਵੇਸਲੀ 2.5 ਅੰਕਾਂ ਨਾਲ ਤੀਜੇ ਸਥਾਨ ’ਤੇ ਹਨ ਜਦਕਿ ਅਨੀਸ਼ ਗਿਰੀ ਤੇ ਨੋਦਿਰਬੇਕ ਅਬਦੁਸਤੋਰੋਵ ਉਨ੍ਹਾਂ ਤੋਂ ਅੱਧਾ ਅੰਕ ਪਿੱਛੇ ਹਨ। 


author

Tarsem Singh

Content Editor

Related News