ਸ਼ਤਰੰਜ ਮੁਕਾਬਲੇਬਾਜ਼ੀ ਦੌਰਾਨ 7 ਸਾਲਾ ਬੱਚੇ ਨਾਲ ਵਾਪਰਿਆ ਹਾਦਸਾ, ਚਾਲ ਤੋਂ ਨਾਰਾਜ਼ ਰੋਬੋਟ ਨੇ ਬੱਚੇ ਦੀ ਤੋੜੀ ਉਂਗਲੀ
Tuesday, Jul 26, 2022 - 10:10 AM (IST)
ਮਾਸਕੋ (ਵਿਸ਼ੇਸ਼)- ਮਾਸਕੋ ਚੈੱਸ ਓਪਨ ਦੌਰਾਨ ਇਥੇ ਇਕ ਅਜੀਬ ਹਾਦਸਾ ਵਾਪਰਿਆ। 7 ਸਾਲਾ ਬੱਚੇ ਅਤੇ ਰੋਬੋਟ ਵਿਚਾਲੇ ਸ਼ਤਰੰਜ ਦਾ ਮੁਕਾਬਲਾ ਚੱਲ ਰਿਹਾ ਸੀ। ਚਾਲ ਚੱਲਣ ਲਈ ਪੂਰਾ ਸਮਾਂ ਨਾ ਦੇਣ ਤੋਂ ਨਾਰਾਜ਼ ਰੋਬੋਟ ਨੇ ਬੱਚੇ ਦੀ ਉਂਗਲੀ ਫੜ ਕੇ ਤੋੜ ਦਿੱਤੀ। ਮਾਸਕੋ ਚੈੱਸ ਫੈੱਡਰੇਸ਼ਨ ਦੇ ਪ੍ਰਧਾਨ ਸਰਗੇਈ ਲਾਜਾਰੇਵ ਨੇ ਮੀਡੀਆ ਨੂੰ ਦੱਸਿਆ ਕਿ ਇਹ ਬੁਰਾ ਹਾਦਸਾ ਖੇਡ ਦੌਰਾਨ ਵਾਪਰਿਆ ਹੈ।
ਇਹ ਵੀ ਪੜ੍ਹੋ: ਅਮਰੀਕਾ ਦੇ ਮਿਆਮੀ ਜਾ ਰਹੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਪਲਟੀ, 17 ਲੋਕਾਂ ਦੀ ਮੌਤ
Chess robot grabs and breaks finger of seven-year-old opponent. Moscow incident occurred because child ‘violated’ safety rules by taking turn too quickly, says official [full story: https://t.co/WZw3ypBcfg] pic.twitter.com/e0sZ7Jj84v
— Massimo (@Rainmaker1973) July 25, 2022
ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿਚ ਦਿੱਸ ਰਿਹਾ ਹੈ ਕਿ ਰੋਬੋਟ ਆਪਣੀ ਚਾਲ ਚੱਲਣ ਲਈ ਮੋਹਰਾ ਚੁੱਕਦਾ ਹੈ, ਉਸੇ ਸਮੇਂ ਲੜਕਾ ਵੀ ਆਪਣੀ ਅਗਲੀ ਚਾਲ ਚੱਲਣ ਲਈ ਹੱਥ ਅੱਗੇ ਵਧਾ ਦਿੰਦਾ ਹੈ। ਅਜਿਹਾ ਕਰਨ ’ਤੇ ਰੋਬੋਟ ਉਸਦੀ ਉਂਗਲੀ ਫੜ ਲੈਂਦਾ ਹੈ ਅਤੇ ਮਰੋੜ ਕੇ ਤੋੜ ਦਿੰਦਾ ਹੈ। ਉਸ ਤੋਂ ਬਾਅਦ 4 ਲੋਕਾਂ ਨੇ ਮਿਲਕੇ ਬੱਚੇ ਨੂੰ ਰੋਬੋਟ ਤੋਂ ਛੁਡਾਇਆ।
ਇਹ ਵੀ ਪੜ੍ਹੋ: ਪਾਰਟੀ ਇੰਜੁਆਏ ਕਰ ਰਹੇ ਵਿਅਕਤੀ ਨੂੰ ਅਚਾਨਕ ਨਿਗਲ ਗਿਆ ਸਵਿਮਿੰਗ ਪੂਲ, ਦੇਖੋ ਖੌਫ਼ਨਾਕ ਵੀਡੀਓ
ਲਾਜਾਰੇਵ ਮੁਤਾਬਕ ਰੋਬੋਟ ਨੂੰ ਆਪਣੀ ਚਾਲ ਚੱਲਣ ਲਈ ਸਮਾਂ ਦੇਣਾ ਸੀ ਪਰ ਬੱਚੇ ਨੇ ਇਥੇ ਜਲਦਬਾਜ਼ੀ ਕਰ ਦਿੱਤੀ। ਇਹ ਰੋਬੋਟ ਪਹਿਲਾਂ ਵੀ ਕਈ ਬਾਜ਼ੀਆਂ ਖੇਡ ਚੁੱਕਾ ਹੈ ਪਰ ਕਦੇ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਇਸਨੂੰ ਸ਼ਤਰੰਜ ਖੇਡਣ ਲਈ ਹੀ ਬਣਾਇਆ ਗਿਆ ਹੈ। ਹੁਣ ਰੋਬੋਟ ਆਪ੍ਰੇਟਰਸ ਨੂੰ ਸੁਰੱਖਿਆ ਵਧਾਉਣ ਬਾਰੇ ਸੋਚਣਾ ਹੋਵੇਗਾ, ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।
ਇਹ ਵੀ ਪੜ੍ਹੋ: ਨਦੀ ਪਾਰ ਕਰ ਰਹੀ ਟਰੇਨ ਨੂੰ ਲੱਗੀ ਭਿਆਨਕ ਅੱਗ, ਲੋਕਾਂ ਨੇ ਖਿੜਕੀਆਂ ਰਾਹੀਂ ਮਾਰੀਆਂ ਛਾਲਾਂ (ਵੀਡੀਓ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।