ਯੂਕ੍ਰੇਨ ਤੋਂ ਸੁਰੱਖਿਅਤ ਵਤਨ ਪਰਤੇ ਸ਼ਤਰੰਜ ਖਿਡਾਰੀ ਅਨਵੇਸ਼ ਉਪਾਧਿਆਏ

Friday, Mar 11, 2022 - 10:33 AM (IST)

ਯੂਕ੍ਰੇਨ ਤੋਂ ਸੁਰੱਖਿਅਤ ਵਤਨ ਪਰਤੇ ਸ਼ਤਰੰਜ ਖਿਡਾਰੀ ਅਨਵੇਸ਼ ਉਪਾਧਿਆਏ

ਚੇਨਈ (ਭਾਸ਼ਾ)- ਭਾਰਤੀ ਸ਼ਤਰੰਜ ਖਿਡਾਰੀ ਅਨਵੇਸ਼ ਉਪਾਧਿਆਏ ਯੂਕ੍ਰੇਨ ਤੋਂ ਆਪਣੀ ਮੰਗੇਤਰ ਵਿਕਟੋਰੀਆ ਨਾਲ ਦੇਸ਼ ਪਰਤ ਆਏ ਹਨ। ਰੂਸ ਨੇ ਲੱਗਭਗ 2 ਹਫ਼ਤੇ ਪਹਿਲਾਂ ਯੂਕ੍ਰੇਨ 'ਤੇ ਹਮਲਾ ਕੀਤਾ ਸੀ।

ਸਾਬਕਾ ਰਾਸ਼ਟਰੀ ਰੈਪਿਡ ਚੈਂਪੀਅਨ ਅਨਵੇਸ਼ ਯੁੱਧ ਸ਼ੁਰੂ ਹੋਣ ਤੋਂ ਬਾਅਦ ਕਈ ਹੋਰ ਭਾਰਤੀਆਂ ਨਾਲ ਯੂਕ੍ਰੇਨ ਵਿਚ ਫਸ ਗਏ ਸਨ। ਉਹ ਕਈ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਬੁੱਧਵਾਰ ਦੀ ਰਾਤ ਨੂੰ ਆਪਣੇ ਗ੍ਰਹਿ ਨਗਰ ਭੁਵਨੇਸ਼ਵਰ ਪਹੁੰਚ ਗਏ। ਅਨਵੇਸ਼ ਨੇ ਕਿਹਾ ਕਿ ਹੁਣ ਉਹ ਭਾਰਤ ਵਿਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ।

ਉਨ੍ਹਾਂ ਕਿਹਾ, 'ਹਾਂ ਅਸੀਂ ਕੁੱਝ ਰੁਕਾਵਟਾਂ ਦੇ ਬਾਅਦ ਸੁਰੱਖਿਅਤ ਭਾਰਤ ਪਹੁੰਚਣ ਵਿਚ ਸਫ਼ਲ ਰਹੇ ਪਰ ਯੂਕ੍ਰੇਨ ਹਮੇਸ਼ਾ ਦਿਮਾਗ ਵਿਚ ਰਹੇਗਾ।' ਸ਼ਤਰੰਜ ਵਿਚ ਅੰਤਰਰਾਸ਼ਟਰੀ ਮਾਸਟਰ ਅਨਵੇਸ਼ ਪੇਸ਼ੇ ਤੋਂ ਡਾਕਟਰ ਹਨ। ਉਹ ਕੀਵ 'ਚੋਂ ਨਿਕਲ ਕੇ ਲੀਵ ਪਹੁੰਚੇ ਅਤੇ ਆਖ਼ਰ ਵਿਚ ਪੋਲੈਂਡ ਹੁੰਦੇ ਹੋਏ ਭਾਰਤ ਪਰਤੇ।


author

cherry

Content Editor

Related News