ਸ਼ਤਰੰਜ : ਮੁਰਲੀ ਹਾਰਿਆ, ਮੁਸਕਿਲ ਨਾਲ ਬੰਗਲਾ ਰੈੱਡ ਤੋਂ ਜਿੱਤੀ ਪੈਟ੍ਰੋਲੀਅਮ ਸਪੋਰਟਸ
Friday, Feb 08, 2019 - 10:28 PM (IST)
ਕੋਲਕਾਤਾ (ਨਿਕਲੇਸ਼ ਜੈਨ)— 39ਵੀਂ ਰਾਸ਼ਟਰੀ ਟੀਮ ਸ਼ਤਰੰਜ ਚੈਂਪੀਅਨਸ਼ਿਪ ਦੇ ਤੀਜੇ ਰਾਊਂਡ ਦੇ ਮੁਕਾਬਲੇ ਵਿਚ ਉਸ ਸਮੇਂ ਬੇਹੱਦ ਰੋਮਾਂਚਕ ਸਥਿਤੀ ਬਣ ਗਈ ਜਦੋਂ ਟਾਪ ਸੀਡ ਪੈਟ੍ਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ (ਪੀ. ਐੱਸ. ਪੀ.ਬੀ.) ਬੰਗਾਲ ਰੈੱਡ ਦੇ ਸਾਹਮਣੇ ਬੇਹੱਦ ਮੁਸ਼ਕਿਲ ਵਿਚ ਪੈ ਗਈ। ਹਾਲਾਂਕਿ ਤਜਰਬੇ ਦੇ ਦਮ'ਤੇ ਉਹ ਬੰਗਾਲ ਤੋਂ ਜਿੱਤਣ ਵਿਚ ਕਾਮਯਾਬ ਰਿਹਾ। ਦਅਰਸਲ ਅਜੇ ਇੰਗਲੈਂਡ ਨਾਲ ਜਿਬਾਲਟਰ ਮਾਸਟਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਰਤਿਆ ਪੀ. ਐੱਸ. ਪੀ. ਬੀ. ਦੇ ਮੁਰਲੀ ਕਾਰਤੀਕੇਅਨ ਨੂੰ ਬੰਗਾਲ ਰੈੱਡ ਦੇ ਦੀਪਤਯਾਨ ਘੋਸ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਬੰਗਾਲ ਦੇ ਮਿਤ੍ਰਭਾ ਗੂਹਾ ਨੇ ਪੀ. ਐੱਸ.ਪੀ. ਬੀ. ਦੇ ਜੀ. ਐੱਨ. ਗੋਪਾਲ ਨੂੰ ਡਰਾਅ 'ਤੇ ਰੋਕ ਲਿਆ, ਜਿਸ ਨਾਲ ਬੰਗਾਲ ਰੈੱਡ 1.5-0.5 ਤੋਂ ਅੱਗੇ ਹੋ ਗਈ ਸੀ ਪਰ ਪੀ. ਐੱਸ. ਪੀ. ਬੀ. ਦੇ ਤਜਰਬੇਕਾਰ ਖਿਡਾਰੀ ਤੇ 6 ਵਾਰ ਦੇ ਰਾਸ਼ਟਰੀ ਚੈਂਪੀਅਨ ਸੂਰਯਾ ਸ਼ੇਖਰ ਗਾਂਗੁਲੀ ਨੇ ਬੰਗਾਲ ਦੇ ਧਾਕੜ ਦਿਵਯੇਂਦਰੂ ਬਰੂਆ ਨੂੰ ਤੇ ਦੀਪ ਸੇਨਗੁਪਤਾ ਨੇ ਕੌਸਤੁਬਾ ਚੈਟਰਜੀ 'ਤੇ ਜਿੱਤ ਦਰਜ ਕਰਦੇ ਹੋਏ ਪੀ. ਐੱਸ. ਪੀ. ਬੀ. ਨੂੰ ਅੰਤ 2.5-1.5 ਨਾਲ ਜਿੱਤ ਦਿਵਾ ਦਿੱਤੀ।
