ਸ਼ਤਰੰਜ : ਰੋਮਾਂਚਕ ਅੰਦਾਜ਼ ਵਿਚ ਭਾਰਤ ਦਾ ਲਕਸ਼ਮਣ ਬਣਿਆ ਜੇਤੂ
Friday, Jan 26, 2018 - 03:29 AM (IST)
ਚੇਨਈ —10ਵੇਂ ਚੇਨਈ ਓਪਨ ਸ਼ਤਰੰਜ ਦਾ ਖਿਤਾਬ ਬੇਹੱਦ ਰੋਮਾਂਚਕ ਅੰਦਾਜ਼ ਵਿਚ ਹੋਇਆ। ਆਖਰੀ ਰਾਊਂਡ ਵਿਚ ਵੱਡੇ ਉਲਟਫੇਰ ਵਿਚਾਲੇ ਭਾਰਤ ਦੇ ਰਾਜਾ ਰਾਮ ਲਕਸ਼ਮਣ ਨੇ ਉਸ ਨੂੰ ਆਪਣੇ ਨਾਂ ਕਰ ਲਿਆ।
ਸਭ ਤੋਂ ਅੱਗੇ ਚੱਲ ਰਹੇ ਰੂਸ ਦੇ ਰੋਜੁਮ ਇਵਾਨ ਨੇ ਟਾਪ ਸੀਡ ਅਮਰੀਕਨ ਗ੍ਰੈਂਡ ਮਾਸਟਰ ਤੈਮੂਰ ਗਰੇਵ ਨੂੰ ਹਰਾਉਂਦਿਆਂ ਉਸਦੇ ਖਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ।
ਇਹ ਪਹਿਲਾਂ ਤੋਂ ਹੀ ਸਾਫ ਸੀ ਕਿ ਰੋਜੁਮ ਨੂੰ ਹਰਾਉਣ ਨਾਲ ਭਾਰਤ ਦੇ ਲਕਸ਼ਮਣ ਤੇ ਹੋਰਨਾਂ ਖਿਡਾਰੀਆਂ ਵਿਚਾਲੇ ਖਿਤਾਬ ਜਿੱਤਣ ਦੀ ਸੰਭਾਵਨਾ ਬਣ ਸਕਦੀ ਹੈ ਤੇ ਹੋਇਆ ਵੀ ਕੁਝ ਅਜਿਹਾ ਹੀ। ਲਕਸ਼ਮਣ ਨੇ ਹਮਵਤਨ ਵਿਸ਼ਾਖ ਐੱਨ. ਆਰ. ਨੂੰ ਹਰਾਉਂਦਿਆਂ ਖਿਤਾਬ 'ਤੇ ਕਬਜ਼ਾ ਕਰ ਲਿਆ। ਲਕਸ਼ਮਣ ਲਈ ਵੀ ਇਹ ਬੇਹੱਦ ਖਾਸ ਪਲ ਹੈ, ਜਦੋਂ ਉਹ ਕਿਸੇ ਗ੍ਰੈਂਡ ਮਾਸਟਰ ਟੂਰਨਾਮੈਂਟ ਦਾ ਜੇਤੂ ਬਣਿਆ ਤੇ ਉਹ ਵੀ ਆਪਣੇ ਘਰੇਲੂ ਸ਼ਹਿਰ ਚੇਨਈ ਵਿਚ।
