ਸ਼ਤਰੰਜ : ਕਾਰਲਸਨ-ਕਰੂਆਨਾ ਵਿਚਾਲੇ ਚੌਥੀ ਬਾਜ਼ੀ ਵੀ ਡਰਾਅ
Friday, Nov 16, 2018 - 01:39 AM (IST)

ਲੰਡਨ- ਫਿਡੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਵਿਚ ਮੈਗਨਸ ਕਾਰਲਸਨ ਤੇ ਫੇਬਿਆਨੋ ਕਰੂਆਨਾ ਵਿਚਾਲੇ ਖੇਡੀ ਗਈ ਚੌਥੀ ਬਾਜ਼ੀ ਵੀ ਬਿਨਾਂ ਕਿਸੇ ਨਤੀਜੇ ਦੇ ਖਤਮ ਹੋ ਗਈ ਤੇ ਇਸ ਦੇ ਨਾਲ ਹੀ ਦੋਵੇਂ ਖਿਡਾਰੀ ਹੁਣ 2-2 ਅੰਕਾਂ 'ਤੇ ਖੇਡ ਰਹੇ ਹਨ। ਅਜਿਹਾ ਲੱਗਦਾ ਹੈ ਕਿ ਦੋਵਾਂ ਵਿਚੋਂ ਕੋਈ ਵੀ ਖਿਡਾਰੀ ਮੈਚ ਵਿਚ ਕੋਈ ਖਤਰਾ ਚੁੱਕਣ ਲਈ ਤਿਆਰ ਨਹੀਂ ਹੈ ਤੇ ਦੋਵੇਂ ਇਕ-ਦੂਜੇ ਦੀ ਗਲਤੀ ਦਾ ਇੰਤਜ਼ਾਰ ਕਰ ਰਹੇ ਹਨ।