ਸ਼ਤਰੰਜ : ਅਭਿਜੀਤ ਦੀਆਂ ਨਜ਼ਰਾਂ 5ਵੇਂ ਖਿਤਾਬ ''ਤੇ
Tuesday, Jul 02, 2019 - 01:56 AM (IST)

ਨਵੀਂ ਦਿੱਲੀ (ਨਿਕਲੇਸ਼ ਜੈਨ)- ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ ਦਾ ਆਗਾਜ਼ ਦਿੱਲੀ ਵਿਚ ਹੋ ਚੁੱਕਾ ਹੈ ਅਤੇ ਇਕ ਵਾਰ ਫਿਰ ਭਾਰਤ ਦਾ ਪੱਲੜਾ ਭਾਰੀ ਹੈ। ਦਰਅਸਲ, ਪ੍ਰਤੀਯੋਗਿਤਾ ਵਿਚ ਹਿੱਸਾ ਲੈ ਰਹੇ ਬੰਗਲਾਦੇਸ਼, ਬੋਤਸਵਾਨਾ, ਮਲੇਸ਼ੀਆ, ਮਾਲਦੀਵ, ਮਾਰੀਸ਼ਸ, ਦੱਖਣੀ ਅਫਰੀਕਾ ਅਤੇ ਸਿੰਗਾਪੁਰ ਦੇ ਖਿਡਾਰੀ ਭਾਰਤੀ ਦਲ ਸਾਹਮਣੇ ਬੇਹੱਦ ਕਮਜ਼ੋਰ ਨਜ਼ਰ ਆ ਰਹੇ ਹਨ। ਅਜਿਹੀ ਹਾਲਤ ਵਿਚ ਇਕ ਵਾਰ ਫਿਰ ਪ੍ਰਤੀਯੋਗਿਤਾ ਨੂੰ 4 ਵਾਰ ਜਿੱਤ ਕੇ ਸਾਰੇ ਰਿਕਾਰਡ ਆਪਣੇ ਨਾਂ ਰੱਖਣ ਵਾਲਾ ਭਾਰਤ ਦਾ ਅਭਿਜੀਤ ਗੁਪਤਾ 5ਵਾਂ ਖਿਤਾਬ ਆਪਣੇ ਨਾਂ ਕਰ ਸਕਦਾ ਹੈ।