ਚੈੱਸ ਟੂਰਨਾਮੈਂਟ : ਵਿਦਿਤ ਨੇ ਰੂਸ ਦੇ ਇਨਰਕੇਵ ਅਰਨੇਸਟੋ ਨੂੰ ਹਰਾਇਆ
Wednesday, Jul 03, 2019 - 09:52 PM (IST)

ਦਾਨਝਾਊ (ਚੀਨ) (ਨਿਕਲੇਸ਼ ਜੈਨ)— ਹੈਨਾਨ ਦਾਨਝਾਊ ਇੰਟਰਨੈਸ਼ਨਲ ਚੈੱਸ ਟੂਰਨਾਮੈਂਟ ਦੇ ਚੌਥੇ ਰਾਊਂਡ ਤੱਕ ਭਾਰਤ ਦੇ ਵਿਦਿਤ ਗੁਜਰਾਤੀ ਨੂੰ 1 ਜਿੱਤ ਅਤੇ 2 ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਦਕਿ ਉਸ ਦਾ ਇਕ ਮੈਚ ਬਰਾਬਰੀ 'ਤੇ ਖਤਮ ਹੋਇਆ ਹੈ। ਵਿਦਿਤ ਨੂੰ ਇਕੋ-ਇਕ ਜਿੱਤ ਰੂਸ ਦੇ ਇਨਰਕੇਵ ਅਰਨੇਸਟੋ ਖਿਲਾਫ ਮਿਲੀ ਹੈ, ਜਦਕਿ ਉਸ ਨੂੰ ਰੂਸ ਦੇ ਅਟੇਰਮਿਵ ਵਲਾਦੀਸਲਾਵ ਅਤੇ ਚੀਨ ਦੇ ਯੂ ਯਾਂਗੀ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੇ ਮਿਸਰ ਦੇ ਅਮੀਨ ਬਾਸੇਮ ਨਾਲ ਇਕ ਡਰਾਅ ਖੇਡਿਆ ਹੈ।
ਵਿਦਿਤ ਲਈ ਇਹ ਟੂਰਨਾਮੈਂਟ ਵਿਚ ਚੰਗਾ ਕਰਨਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਉਸ ਨੂੰ 2707 ਦੀ ਆਪਣੀ ਰੇਟਿੰਗ ਵਿਚ ਸੁਧਾਰ ਕਰਦੇ ਹੋਏ ਫਿਡੇ ਸਵਿਸ ਚੈਂਪੀਅਨਸ਼ਿਪ ਤੋਂ ਪਹਿਲਾਂ ਆਪਣੀ ਲੈਅ ਹਾਸਲ ਕਰਨੀ ਹੀ ਪਵੇਗੀ, ਨਾਲ ਹੀ ਅਗਲੇ ਸਾਲ ਹੋਣ ਵਾਲੇ ਸ਼ਤਰੰਜ ਓਲੰਪੀਆਡ ਲਈ ਵੀ ਉਸ ਨੂੰ ਆਪਣੀ ਰੇਟਿੰਗ ਵਧੀਆ ਰੱਖਣੀ ਪਵੇਗੀ।