IPL 2022 : ਚੇਨਈ ਨੇ ਬੈਂਗਲੁਰੂ ਨੂੰ 23 ਦੌੜਾਂ ਨਾਲ ਹਰਾਇਆ

Tuesday, Apr 12, 2022 - 11:26 PM (IST)

ਮੁੰਬਈ- ਸ਼ਿਵਮ ਦੁਬੇ (95) ਅਤੇ ਰੌਬਿਨ ਉਥੱਪਾ (88) ਦੇ 17 ਛੱਕਿਆਂ ਨਾਲ ਧਮਕੇਦਾਰ ਅਰਧ ਸੈਂਕੜਿਆਂ ਦੇ ਦਮ 'ਤੇ ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਆਈ. ਪੀ. ਐੱਲ. ਮੁਕਾਬਲੇ ਵਿਚ ਮੰਗਲਵਾਰ ਨੂੰ 23 ਦੌੜਾਂ ਨਾਲ ਹਰਾ ਕੇ 2022 ਆਈ. ਪੀ. ਐੱਲ. ਵਿਚ ਚਾਰ ਹਾਰ ਤੋਂ ਬਾਅਦ ਆਪਣੀ ਪਹਿਲੀ ਜਿੱਤ ਦਰਜ ਕੀਤੀ। ਬੈਂਗਲੁਰੂ ਨੂੰ ਪੰਜ ਮੈਚਾਂ ਵਿਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਚੇਨਈ ਨੇ ਟੂਰਨਾਮੈਂਟ ਦੇ 22ਵੇਂ ਮੈਚ ਵਿਚ 20 ਓਵਰਾਂ ਵਿਚ ਚਾਰ ਵਿਕਟਾਂ 'ਤੇ 216 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਤੇ ਬੈਂਗਲੁਰੂ ਦੇ ਖਿਡਾਰੀ 9 ਵਿਕਟਾਂ 'ਤੇ 193 ਦੌੜਾਂ ਹੀ ਬਣਾ ਸਕੇ। ਉਥੱਪਾ ਅਤੇ ਦੁਬੇ ਨੇ ਆਖਰੀ 13 ਓਵਰਾਂ ਵਿਚ ਲਗਭਗ ਸਾਢੇ 13 ਦੇ ਰਨ ਰੇਟ ਨਾਲ 179 ਦੌੜਾਂ ਬਣਾਈਆਂ। ਦੋਵਾਂ ਨੇ 80 ਗੇਂਦਾਂ ਵਿਚ 165 ਦੌੜਾਂ ਦੀ ਸਾਂਝੇਦਾਰੀ ਕੀਤੀ। ਦੁਬੇ ਪੰਜ ਚੌਕਿਆਂ ਅਤੇ 8 ਛੱਕਿਆਂ ਦੇ ਦਮ 'ਤੇ 46 ਗੇਂਦਾਂ ਵਿਚ 95 ਦੌੜਾਂ ਬਣਾ ਕੇ ਆਖਰੀ ਗੇਂਦ 'ਤੇ ਅਜੇਤੂ ਰਹੇ ਅਤੇ ਆਪਣੇ ਸੈਂਕੜੇ ਤੋਂ ਖੁੰਝ ਗਏ। ਇਸ ਦੌਰਾਨ ਉਥੱਪਾ ਨੇ ਚਾਰ ਚੌਕਿਆਂ ਅਤੇ 9 ਛੱਕਿਆਂ ਦੀ ਮਦਦ ਨਾਲ 50 ਗੇਂਦਾਂ 'ਤੇ 88 ਦੌੜਾਂ ਬਣਾਈਆਂ।

ਇਹ ਖ਼ਬਰ ਪੜ੍ਹੋ- ਬੁਬਲਿਕ ਨੇ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਵਾਵਰਿੰਕਾ ਨੂੰ ਹਰਾਇਆ

PunjabKesari
ਚੇਨਈ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਥੋੜੀ ਹੌਲੀ ਅਤੇ ਖਰਾਬ ਸ਼ੁਰੂਆਤ ਕੀਤੀ। ਟੀਮ ਨੇ ਸੱਤ ਓਵਰ ਦੇ ਅੰਦਰ ਰਿਤੁਰਾਜ ਗਾਇਕਵਾੜ ਅਤੇ ਮੋਇਨ ਅਲੀ ਦੇ ਰੂਪ ਵਿਚ 2 ਵੱਡੇ ਝੱਟਕੇ ਲੱਗੇ ਪਰ ਬੱਲੇਬਾਜ਼ ਰੌਬਿਨ ਉਥੱਪਾ ਨੇ ਇਨ੍ਹਾਂ 2 ਵਿਕਟਾਂ ਨਾਲ ਬੈਂਗਲੁਰੂ ਨੂੰ ਉਸ 'ਤੇ ਦਬਾਅ ਨਹੀਂ ਬਣਾਉਣ ਦਿੱਤਾ ਅਤੇ ਇਕ ਪਾਸੇ ਧਮਾਕੇਦਾਰ ਅੰਦਾਜ਼ ਵਿਚ ਬੱਲੇਬਾਜ਼ੀ ਜਾਰੀ ਰੱਖੀ। ਇਸ ਵਿਚਾਲੇ ਕ੍ਰੀਜ਼ 'ਤੇ ਆਏ ਸ਼ਿਵਮ ਦੁਬੇ ਨੇ ਵੀ ਉਥੱਪਾ ਦਾ ਵਧੀਆ ਸਾਥ ਨਿਭਾਇਆ। ਇਸਦਾ ਫਾਇਦਾ ਚੁੱਕਦੇ ਹੋਏ ਉਥੱਪਾ ਅਤੇ ਦੁਬੇ ਨੇ ਕਈ ਸ਼ਾਨਦਾਰ ਸ਼ਾਟ ਲਗਾਏ। ਦੋਵਾਂ ਬੱਲੇਬਾਜ਼ਾਂ ਦੇ ਵਿਚਾਲੇ ਤੀਜੇ ਵਿਕਟ ਦੇ ਲਈ 165 ਦੌੜਾਂ ਦੀ ਸਾਂਝੇਦਾਰੀ ਕੀਤੀ। 17ਵੇਂ ਓਵਰ ਦੀ ਆਖਰੀ ਗੇਂਦ 'ਤੇ ਬੱਲੇਬਾਜ਼ ਉਥੱਪਾ ਕੈਚ ਆਊਟ ਹੋ ਗਏ ਪਰ ਦਬਾਅ ਦੀ ਵਜ੍ਹਾ ਨਾਲ ਸਿਰਾਜ ਦੀ ਇਹ ਗੇਂਦ ਨੌ-ਬਾਲ ਹੋ ਗਈ। ਉਥੱਪਾ ਹਾਲਾਂਕਿ 201 ਦੇ ਸਕੋਰ 'ਤੇ ਆਊਟ ਹੋ ਗਿਆ।

PunjabKesari
ਉਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਕਪਤਾਨ ਰਵਿੰਦਰ ਜਡੇਜਾ ਵੀ ਪਹਿਲੀ ਗੇਂਦ 'ਤੇ ਆਊਟ ਹੋ ਗਏ। ਦੁਬੇ ਪੰਜ ਚੌਕਿਆਂ ਅਤੇ ਅੱਠ ਛੱਕਿਆਂ ਦੀ ਮਦਦ ਨਾਲ 46 ਗੇਂਦਾਂ 'ਤੇ 95 ਦੌੜਾਂ ਬਣਾ ਕੇ ਅਜੇਤੂ ਰਹੇ ਅਤੇ ਸੈਂਕੜਾ ਬਣਾਉਣ ਤੋਂ ਖੁੰਝ ਗਏ। ਬੈਂਗਲੁਰੂ ਵਲੋਂ ਸਾਰੇ ਗੇਂਦਬਾਜ਼ ਮਹਿੰਗੇ ਸਾਬਤ ਹੋਏ। ਵਾਨਿੰਦੁ ਹਸਰੰਗਾ ਨੇ ਜਿੱਥੇ ਤਿੰਨ ਓਵਰਾਂ ਵਿਚ 35 ਦੌੜਾਂ ਦਿੱਤੀਆਂ ਤਾਂ 2 ਵਿਕਟਾਂ ਹਾਸਲ ਕੀਤੀਆਂ ਤਾਂ ਜੋਸ਼ ਹੇਜ਼ਲਵੁੱਡ ਨੇ ਚਾਰ ਓਵਰਾਂ ਵਿਚ 33 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ।

PunjabKesari
ਟੀਚੇ ਦਾ ਪਿੱਛਾ ਕਰਦੇ ਹੋਏ ਕਪਤਾਨ ਫਾਫ ਡੂ ਪਲੇਸਿਸ 8 ਦੌੜਾਂ ਬਣਾ ਕੇ ਆਊਟ ਹੋਏ। ਵਿਰਾਟ ਕੋਹਲੀ ਸਿਰਫ ਇਕ ਦੌੜ ਬਣਾ ਕੇ ਮੁਕੇਸ਼ ਚੌਧਰੀ ਦੀ ਗੇਂਦ 'ਤੇ ਸ਼ਿਵਮ ਦੁਬੇ ਦੇ ਹੱਥੋਂ ਕੈਚ ਆਊਟ ਹੋਏ। ਗਲੇਨ ਮੈਕਸਵੈੱਲ 11 ਗੇੰਦਾਂ ਵਿਚ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 26 ਦੌੜਾਂ ਬਣਾ ਕੇ ਜਡੇਜਾ ਦੀਆਂ ਗੇਂਦ 'ਤੇ ਬੋਲਡ ਹੋਏ। ਮਹੀਸ਼ ਨੇ ਡੂ ਪਲੇਸਿਸ ਨੂੰ ਆਊਟ ਕਰਨ ਤੋਂ ਬਾਅਦ ਅਨੁਜ ਰਾਵਤ (12) ਨੂੰ ਪਵੇਲੀਅਨ ਭੇਜਿਆ। ਮਹੀਸ਼ ਥੀਸ਼ਨਾ ਨੇ ਚਾਰ ਓਵਰਾਂ ਵਿਚ 33 ਦੌੜਾਂ 'ਤੇ ਚਾਰ ਵਿਕਟਾਂ ਹਾਸਲ ਕੀਤੀਆਂ। ਚੇਨਈ ਦੇ ਕਪਤਾਨ ਜਡੇਜਾ ਨੇ 39 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ।  

ਇਹ ਖ਼ਬਰ ਪੜ੍ਹੋ- FIH ਪ੍ਰੋ ਹਾਕੀ ਲੀਗ ਮੈਚਾਂ ਦੇ ਲਈ ਭੁਵਨੇਸ਼ਵਰ ਪਹੁੰਚੀ ਜਰਮਨੀ ਦੀ ਪੁਰਸ਼ ਹਾਕੀ ਟੀਮ

PunjabKesari

ਪਲੇਇੰਗ ਇਲੈਵਨ-
ਚੇਨਈ ਸੁਪਰ ਕਿੰਗਜ਼ :- ਰਿਤੁਰਾਜ ਗਾਇਕਵਾੜ, ਰੌਬਿਨ ਉਥੱਪਾ, ਮੋਇਨ ਅਲੀ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ (ਕਪਤਾਨ), ਸ਼ਿਵਮ ਦੁਬੇ, ਐੱਮ. ਐੱਸ. ਧੋਨੀ, ਡਵੇਨ ਬ੍ਰਾਵੋ, ਕ੍ਰਿਸ ਜਾਰਡਨ, ਮੁਕੇਸ਼ ਚੌਧਰੀ, ਮਹੇਸ਼ ਥੀਕਸਾਨਾ/ਡਵੇਨ ਪ੍ਰਿਟੋਰੀਅਸ/ਐਡਮ ਮਿਲਨੇ।

ਰਾਇਲ ਚੈਲੰਜਰਜ਼ ਬੈਂਗਲੁਰੂ :- ਫਾਫ ਡੁਪਲੇਸਿਸ (ਕਪਤਾਨ), ਅਨੁਜ ਰਾਵਤ, ਵਿਰਾਟ ਕੋਹਲੀ, ਗਲੇਨ ਮੈਕਸਵੇਲ, ਦਿਨੇਸ਼ ਕਾਰਤਿਕ, ਸ਼ਾਹਬਾਜ਼ ਅਹਿਮਦ, ਡੇਵਿਡ ਵਿਲੀ, ਵਾਨਿੰਦੂ ਹਸਰੰਗਾ, ਸਿਧਾਰਥ ਕੌਲ, ਆਕਾਸ਼ ਦੀਪ, ਮੁਹੰਮਦ ਸਿਰਾਜ।

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News