IPL 2020 CSK vs RR : ਰਾਜਸਥਾਨ ਨੇ ਚੇਨਈ ਨੂੰ 16 ਦੌੜਾਂ ਨਾਲ ਹਰਾਇਆ

Tuesday, Sep 22, 2020 - 11:33 PM (IST)

IPL 2020 CSK vs RR : ਰਾਜਸਥਾਨ ਨੇ ਚੇਨਈ ਨੂੰ 16 ਦੌੜਾਂ ਨਾਲ ਹਰਾਇਆ

ਸ਼ਾਰਜਾਹ– ਸੰਜੂ ਸੈਮਸਨ ਦੀ ਧਮਾਕੇਦਾਰ ਪਾਰੀ ਤੇ ਸ਼ਾਨਦਾਰ ਵਿਕਟਕੀਪਿੰਗ ਦੇ ਦਮ 'ਤੇ ਰਾਜਸਥਾਨ ਰਾਇਲਜ਼ ਨੇ ਫਾਫ ਡੂ ਪਲੇਸਿਸ ਦੇ ਆਖਰੀ ਪਲਾਂ ਦੇ ਤੂਫਾਨੀ ਤੇਵਰਾਂ ਦੇ ਬਾਵਜੂਦ ਮੰਗਲਵਾਰ ਨੂੰ ਇੱਥੇ ਚੇਨਈ ਸੁਪਰ ਕਿੰਗਜ਼ ਨੂੰ 16 ਦੌੜਾਂ ਨਾਲ ਹਰਾ ਕੇ ਆਈ. ਪੀ. ਐੱਲ. ਵਿਚ ਜਿੱਤ ਨਾਲ ਸ਼ੁਰੂਆਤ ਕੀਤੀ। ਸੈਮਸਨ ਨੇ ਸਪਿਨਰਾਂ ਨੂੰ ਨਿਸ਼ਾਨੇ 'ਤੇ ਰੱਖ ਕੇ ਸਿਰਫ 32 ਗੇਂਦਾਂ 'ਤੇ 74 ਦੌੜਾਂ ਬਣਾਈਆਂ, ਜਿਸ ਵਿਚ 9 ਛੱਕੇ ਤੇ 1 ਚੌਕਾ ਸ਼ਾਮਲ ਸੀ। ਉਸ ਨੇ ਤੇ ਸਟੀਵ ਸਮਿਥ (47 ਗੇਂਦਾਂ 'ਤੇ 69 ਦੌੜਾਂ) ਨਾਲ ਦੂਜੀ ਵਿਕਟ ਲਈ 121 ਦੌੜਾਂ ਜੋੜੀਆਂ। ਜੋਫ੍ਰਾ ਆਰਚਰ ਨੇ ਲੂੰਗੀ ਇਨਗਿਡੀ ਦੇ ਆਖਰੀ ਓਵਰ ਵਿਚ 4 ਛੱਕੇ ਲਾ ਕੇ ਸਿਰਫ 8 ਗੇਂਦਾਂ 'ਤੇ ਅਜੇਤੂ 27 ਦੌੜਾਂ ਬਣਾਈਆਂ ਤੇ ਰਾਇਲਜ਼ ਦਾ ਸਕੋਰ 7 ਵਿਕਟਾਂ 'ਤੇ 216 ਦੌੜਾਂ ਤਕ ਪਹੁੰਚਾਇਆ।

PunjabKesari

PunjabKesari

ਮੁੰਬਈ ਇੰਡੀਅਨਜ਼ ਵਿਰੁੱਧ ਉਦਘਾਟਨੀ ਮੈਚ ਵਿਚ 5 ਵਿਕਟਾਂ ਨਾਲ ਜਿੱਤ ਦਰਜ ਕਰਨ ਵਾਲੇ ਚੇਨਈ ਵਲੋਂ ਪਲੇਸਿਸ ਨੇ 37 ਗੇਂਦਾਂ 'ਤੇ 72 ਦੌੜਾਂ ਬਣਾਈਆਂ, ਜਿਸ ਵਿਚ ਇਕ 1 ਚੌਕਾ ਤੇ 7 ਛੱਕੇ ਸ਼ਾਮਲ ਹਨ। ਮਹਿੰਦਰ ਸਿੰਘ ਧੋਨੀ ਨੇ 3 ਛੱਕਿਆਂ ਦੀ ਮਦਦ ਨਾਲ 17 ਗੇਂਦਾਂ 'ਤੇ ਅਜੇਤੂ 29 ਦੌੜਾਂ ਬਣਾਈਆਂ ਪਰ ਉਸਦੀ ਟੀਮ ਆਖਿਰ ਵਿਚ 6 ਵਿਕਟਾਂ 'ਤੇ 200 ਦੌੜਾਂ ਤਕ ਹੀ ਪਹੁੰਚ ਸਕੀ। ਸੈਮਸਨ ਨੇ ਦੋ ਸਟੰਪ ਕਰਨ ਤੋਂ ਇਲਾਵਾ ਦੋ ਕੈਚ ਵੀ ਲਏ ਜਦਕਿ ਲੈੱਗ ਸਪਿਨਰ ਰਾਹੁਲ ਤਵੇਤੀਆ ਨੇ 37 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਇਸ ਮੈਚ ਵਿਚ ਕੁਲ 33 ਛੱਕੇ ਲੱਗੇ, ਜਿਹੜਾ ਕਿ ਆਈ. ਪੀ. ਐੱਲ. ਦਾ ਨਵਾਂ ਰਿਕਾਰਡ ਹੈ। ਸ਼ੇਨ ਵਾਟਸਨ (33) ਤੇ ਮੁਰਲੀ ਵਿਜੇ (21) ਨੇ ਪਹਿਲੀ ਵਿਕਟ ਲਈ 56 ਦੌੜਾਂ ਜੋੜੀਆਂ ਪਰ ਇਹ ਦੋਵੇਂ ਆਪਣੀਆਂ ਪਾਰੀਆਂ ਨੂੰ ਲੰਬਾ ਨਹੀਂ ਖਿੱਚ ਸਕੇ।

PunjabKesari
ਧੋਨੀ ਜਦੋਂ ਕ੍ਰੀਜ਼ 'ਤੇ ਉਤਰਿਆ ਤਦ ਚੇਨਈ ਨੂੰ 38 ਗੇਂਦਾਂ 'ਤੇ 103 ਦੌੜਾਂ ਦੀ ਲੋੜ ਸੀ। ਪਲੇਸਿਸ ਨੇ ਇਸ ਤੋਂ ਬਾਅਦ ਹੱਥ ਖੋਲ੍ਹੇ। ਉਸ ਨੇ ਤਵੇਤੀਆ 'ਤੇ ਦੋ ਅਤੇ ਉਨਾਦਕਤ 'ਤੇ 3 ਛੱਕੇ ਲਾ ਕੇ 29 ਗੇਂਦਾਂ 'ਤੇ ਅਰਧ ਸੈਂਕੜਾ ਪੂਰਾ ਕੀਤਾ। ਸੈਮਸਨ ਨੇ ਉਸਦਾ ਹਵਾ ਵਿਚ ਲਹਿਰਾਉਂਦਾ ਕੈਚ ਫੜਿਆ। ਧੋਨੀ ਨੇ ਟਾਮ ਕਿਊਰਨ ਦੇ ਪਾਰੀ ਦੇ ਆਖਰੀ ਓਵਰ ਵਿਚ ਲਗਾਤਾਰ 3 ਛੱਕੇ ਲਾ ਕੇ ਆਪਣੇ ਤੇਵਰ ਦਿਖਾਏ।

PunjabKesari
ਟੀਮਾਂ ਇਸ ਤਰ੍ਹਾਂ ਹਨ-
ਰਾਜਸਥਾਨ ਰਾਇਲਜ਼-
ਸਟੀਵ ਸਮਿਥ (ਕਪਤਾਨ), ਜੋਸ ਬਟਲਰ, ਰੌਬਿਨ ਉਥੱਪਾ, ਸੰਜੂ ਸੈਮਸਨ, ਬੇਨ ਸਟੋਕਸ, ਜੋਫ੍ਰਾ ਆਰਚਰ, ਯਸ਼ਸਵੀ ਜਾਇਸਵਾਲ, ਮਨਨ ਵੋਹਰਾ, ਕਾਰਤਿਕ ਤਿਆਗੀ, ਅਕਾਸ਼ ਸਿੰਘ, ਓਸ਼ੇਨ ਥਾਮਸ, ਐਂਡ੍ਰਿਊ ਟਾਏ, ਡੇਵਿਡ ਮਿਲਰ, ਟਾਮ ਕਿਊਰਨ, ਅਨਿਰੁਧ ਜੋਸ਼ੀ, ਸ਼੍ਰੇਅਸ ਗੋਪਾਲ, ਰਿਆਨ ਪਰਾਗ, ਵਰੁਣ ਆਰੋਨ, ਸ਼ਸ਼ਾਂਕ ਸਿੰਘ, ਅਨੁਜ ਰਾਵਤ, ਮਹਿਪਾਲ ਲੋਮਰੋਰ, ਮਯੰਕ ਮਾਰਕੰਡੇ।
ਚੇਨਈ ਸੁਪਰ ਕਿੰਗਜ਼ - ਮਹਿੰਦਰ ਸਿੰਘ ਧੋਨੀ (ਕਪਤਾਨ), ਮੁਰਲੀ ਵਿਜੇ, ਅੰਬਾਤੀ ਰਾਇਡੂ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਕੇਦਾਰ ਜਾਧਵ, ਡਵੇਨ ਬ੍ਰਾਵੋ, ਰਵਿੰਦਰ ਜਡੇਜਾ, ਲੂੰਗੀ ਇਨਗਿਡੀ, ਦੀਪਕ ਚਾਹਰ, ਪਿਊਸ਼ ਚਾਵਲਾ, ਇਮਰਾਨ ਤਾਹਿਰ, ਮਿਸ਼ੇਲ ਸੈਂਟਨਰ, ਜੋਸ਼ ਹੇਜਲਵੁਡ, ਸ਼ਾਰਦੁਲ ਠਾਕੁਰ, ਸੈਮ ਕਿਊਰਨ, ਐੱਨ. ਜਗਦੀਸ਼ਨ, ਕੇ. ਐੱਮ. ਆਸਿਫ, ਮੋਨੂ ਕੁਮਾਰ, ਆਰ. ਸਾਈ. ਕਿਸ਼ੋਰ, ਰਿਤੁਰਾਜ ਗਾਇਕਵਾੜ, ਕਰਣ ਸ਼ਰਮਾ।


author

Gurdeep Singh

Content Editor

Related News