IPL 2020 CSK vs KKR : ਚੇਨਈ ਨੇ ਕੋਲਕਾਤਾ ਨੂੰ 6 ਵਿਕਟਾਂ ਨਾਲ ਹਰਾਇਆ

Thursday, Oct 29, 2020 - 11:14 PM (IST)

IPL 2020 CSK vs KKR : ਚੇਨਈ ਨੇ ਕੋਲਕਾਤਾ ਨੂੰ 6 ਵਿਕਟਾਂ ਨਾਲ ਹਰਾਇਆ

ਦੁਬਈ- ਸਲਾਮੀ ਬੱਲੇਬਾਜ਼ ਰਿਤੁਰਾਜ ਗਾਇਕਵਾੜ ਦੇ ਅਰਧ ਸੈਂਕੜੇ ਤੋਂ ਬਾਅਦ ਰਵਿੰਦਰ ਜਡੇਜਾ ਦੀ ਤੂਫਾਨੀ ਪਾਰੀ ਨਾਲ ਚੇਨਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 49ਵੇਂ ਮੁਕਾਬਲੇ 'ਚ ਵੀਰਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਉਸਦੀ ਪਲੇਅ- ਆਫ 'ਚ ਜਗ੍ਹਾ ਬਣਾਉਣ ਦੀ ਉਮੀਦ ਨੂੰ ਮੁਸ਼ਕਿਲ 'ਚ ਪਾ ਦਿੱਤਾ ਹੈ। ਨਾਈਟ ਰਾਈਡਰਜ਼ ਦੀ ਹਾਰ ਦੇ ਨਾਲ ਪਿਛਲੀ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਪਲੇਅ-ਆਫ 'ਚ ਜਗ੍ਹਾ ਪੱਕੀ ਕਰਨ ਵਾਲੀ ਪਹਿਲੀ ਟੀਮ ਬਣੀ। ਅੰਕ ਸੂਚੀ 'ਚ ਹੇਠਾ ਚੱਲ ਰਹੀ ਅਤੇ ਪਲੇਅ ਆਫ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਇਸਦੇ ਜਵਾਬ 'ਚ ਰਿਤੁਰਾਜ ਦੀ 53 ਗੇਂਦਾਂ 'ਤੇ 6 ਚੌਕਿਆਂ ਅਤੇ 2 ਛੱਕਿਆਂ ਦੇ ਨਾਲ 72 ਦੌੜਾਂ ਦੀ ਪਾਰੀ ਅਤੇ ਅੰਬਾਤੀ ਰਾਇਡੂ (38) ਦੇ ਨਾਲ ਉਸਦੀ ਦੂਜੇ ਵਿਕਟ ਲਈ 68 ਦੌੜਾਂ ਦੀ ਸਾਂਝੇਦਾਰੀ ਤੋਂ ਬਾਅਦ ਜਡੇਜਾ (11 ਗੇਂਦਾਂ 'ਚ ਅਜੇਤੂ 31, ਦੋ ਚੌਕੇ, ਤਿੰਨ ਛੱਕੇ) ਦੇ ਤੂਫਾਨ ਨਾਲ 20 ਓਵਰਾਂ 'ਚ ਚਾਰ ਵਿਕਟਾਂ 'ਤੇ 178 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। 

PunjabKesari

PunjabKesari
ਸਲਾਮੀ ਬੱਲੇਬਾਜ਼ ਨਿਤਿਸ਼ ਰਾਣਾ ਦੇ ਅਰਧ ਸੈਂਕੜੇ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੇ ਆਈ. ਪੀ. ਐੱਲ.-13 ਦੇ ਮੈਚ 'ਚ ਇੱਥੇ ਚੇਨਈ ਸੁਪਰ ਕਿੰਗਜ਼ ਵਿਰੁੱਧ 5 ਵਿਕਟਾਂ 'ਤੇ 172 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਰਾਣਾ ਨੇ 61 ਗੇਂਦਾਂ ਦੀ ਆਪਣੀ ਪਾਰੀ ਵਿਚ 10 ਚੌਕਿਆਂ ਤੇ 4 ਛੱਕਿਆਂ ਦੀ ਬਦੌਲਤ 87 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (26) ਤੇ ਦਿਨੇਸ਼ ਕਾਰਿਤਕ (ਅਜੇਤੂ 21) ਨੇ ਵੀ ਉਪਯੋਗੀ ਪਾਰੀਆਂ ਖੇਡੀਆਂ। ਨਾਈਟ ਰਾਈਡਰਜ਼ ਨੇ ਆਖਰੀ 6 ਓਵਰਾਂ ਵਿਚ ਬਿਹਤਰ ਬੱਲੇਬਾਜ਼ੀ ਕਰਦੇ ਹੋਏ 75 ਦੌੜਾਂ ਜੋੜੀਆਂ।

PunjabKesari
ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਸ਼ੁਭਮਨ ਗਿੱਲ ਤੇ ਰਾਣਾ ਦੀ ਜੋੜੀ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਗਿੱਲ ਨੇ ਦੀਪਕ ਚਾਹਰ ਦੀਆਂ ਮੈਚ ਦੀਆਂ ਪਹਿਲਾਂ ਦੋ ਗੇਂਦਾਂ 'ਤੇ ਚੌਕਿਆਂ ਦੇ ਨਾਲ ਸ਼ੁਰੂਆਤ ਕੀਤੀ ਜਦਕਿ ਰਾਣਾ ਨੇ ਵੀ ਇਸੇ ਓਵਰ ਵਿਚ ਚੌਕੇ ਨਾਲ ਖਾਤਾ ਖੋਲ੍ਹਿਆ। ਗਿੱਲ ਨੇ ਸੈਮ ਕਿਊਰਨ 'ਤੇ ਵੀ ਚੌਕਾ ਲਾਇਆ। ਰਾਣਾ ਨੇ ਹੌਲੀ ਸ਼ੁਰੂਆਤ ਤੋਂ ਬਾਅਦ ਲੂੰਗੀ ਇਨਗਿਡੀ ਦਾ ਸਵਾਗਤ ਚੌਕੇ ਨਾਲ ਕੀਤਾ ਤੇ ਫਿਰ ਮਿਸ਼ੇਲ ਸੈਂਟਨਰ ਦੀਆਂ ਲਗਾਤਾਰ ਗੇਂਦਾਂ 'ਤੇ ਚੌਕਾ ਤੇ ਛੱਕਾ ਲਾਇਆ।
ਟੀਮ ਨੇ ਪਾਵਰਪਲੇਅ ਵਿਚ ਬਿਨਾਂ ਵਿਕਟ ਗੁਆਏ 48 ਦੌੜਾਂ ਬਣਾਈਆਂ। ਗਿੱਲ ਤੇ ਰਾਣਾ ਨੇ ਕੇ. ਕੇ. ਆਰ. ਲਈ ਮੌਜੂਦਾ ਸੈਸ਼ਨ ਦੀ ਪਹਿਲੀ ਵਿਕਟ ਦੀ ਪਹਿਲੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਪੂਰੀ ਕੀਤੀ। ਧੋਨੀ ਨੇ ਇਸ ਤੋਂ ਬਾਅਦ ਗੇਂਦ ਕਰਣ ਸ਼ਰਮਾ ਨੂੰ ਸੌਂਪੀ ਤੇ ਇਸ ਲੈੱਗ ਸਪਿਨਰ ਨੇ ਆਪਣੀ ਦੂਜੀ ਹੀ ਗੇਂਦ 'ਤੇ ਗਿੱਲ ਨੂੰ ਬੋਲਡ ਕਰ ਦਿੱਤਾ। ਗਿੱਲ ਨੇ 17 ਗੇਂਦਾਂ ਦਾ ਸਾਹਮਣਾ ਕਰਦੇ ਹੋਏ 4 ਚੌਕੇ ਲਾਏ। ਸੁਨੀਲ ਨਾਰਾਇਣ (7) ਨੇ ਕਰਣ 'ਤੇ ਛੱਕੇ ਨਾਲ ਖਾਤਾ ਖੋਲ੍ਹਿਆ ਪਰ ਸੈਂਟਨਰ ਨੇ ਅਗਲੇ ਓਵਰ ਵਿਚ ਇਸੇ ਸ਼ਾਟ ਨੂੰ ਦੁਹਰਾਉਣ ਦੀ ਕੋਸ਼ਿਸ਼ ਵਿਚ ਬਾਊਂਡਰੀ 'ਤੇ ਰਵਿੰਦਰ ਜਡੇਜਾ ਹੱਥੋਂ ਉਸ ਨੂੰ ਕੈਚ ਆਊਟ ਕਰਵਾ ਦਿੱਤਾ।

PunjabKesari
ਸੁਪਰ ਕਿੰਗਜ਼ ਦੇ ਗੇਂਦਬਾਜ਼ਾਂ ਨੇ ਵਿਚਾਲੇ ਦੇ ਓਵਰਾਂ ਵਿਚ ਰਨ ਰੇਟ 'ਤੇ ਰੋਕ ਲਾਈ, ਜਿਸ ਨਾਲ ਨਾਈਟ ਰਾਈਡਰਜ਼ ਦੀ ਟੀਮ ਨੇ 10 ਓਵਰਾਂ ਵਿਚ 2 ਵਿਕਟਾਂ 'ਤੇ 70 ਦੌੜਾਂ ਬਣਾਈਆਂ। ਰਿੰਕੂ ਸਿੰਘ (11) ਨੇ ਜਡੇਜਾ ਨੂੰ ਚੌਕਾ ਮਾਰਿਆ ਪਰ ਅਗਲੀ ਗੇਂਦ 'ਤੇ ਉਹ ਵੀ ਵੱਡੀ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਅੰਬਾਤੀ ਰਾਇਡੂ ਨੂੰ ਆਸਾਨ ਕੈਚ ਦੇ ਬੈਠਾ। ਰਾਣਾ ਨੇ ਸੈਂਟਨਰ 'ਤੇ ਲਗਾਤਾਰ ਦੋ ਚੌਕੇ ਮਾਰੇ ਤੇ ਫਿਰ ਕਰਣ ਦੀ ਗੇਂਦ 'ਤੇ ਇਕ ਦੌੜ ਦੇ ਨਾਲ 44 ਗੇਂਦਾਂ ਵਿਚ ਮੌਜੂਦਾ ਸੈਸ਼ਨ ਦਾ ਤੀਜਾ ਅਰਧ ਸੈਂਕੜਾ ਪੂਰਾ ਕੀਤਾ। ਰਾਣਾ ਅਗਲੀ ਗੇਂਦ 'ਤੇ ਲੱਕੀ ਰਿਹਾ, ਜਦੋ ਉਸ ਨੇ ਸ਼ਾਟ ਨੂੰ ਹਵਾ ਵਿਚ ਲਹਿਰਾ ਦਿੱਤਾ ਪਰ ਗੇਂਦ ਫੀਲਡਰਾਂ ਵਿਚਾਲੇ ਡਿੱਗੀ। ਰਾਣਾ ਨੇ ਜਡੇਜਾ 'ਤੇ ਚੌਕੇ ਦੇ ਨਾਲ 15ਵੇਂ ਓਵਰ ਵਿਚ ਨਾਈਟ ਰਾਈਡਰਜ਼ ਦਾ ਸਕੋਰ 100 ਦੌੜਾਂ ਦੇ ਪਾਰ ਪਹੁੰਚਾਇਆ।
ਰਾਣਾ ਨੇ 16ਵੇਂ ਓਵਰ ਵਿਚ ਕਰਣ 'ਤੇ ਲਗਾਤਾਰ 3 ਛੱਕੇ ਮਾਰੇ ਤੇ ਫਿਰ ਅਗਲੇ ਓਵਰ ਵਿਚ ਚਾਹਰ 'ਤੇ ਵੀ ਦੋ ਚੌਕੇ ਲਾਏ। ਰਾਣਾ ਹਾਲਾਂਕਿ ਅਗਲੇ ਓਵਰ ਵਿਚ ਇਨਗਿਡੀ ਦੀ ਗੇਂਦ ਨੂੰ ਹਵਾ ਵਿਚ ਖੇਡ ਬੈਠਾ ਤੇ ਕਿਊਰੇਨ ਨੂੰ ਕੈਚ ਦੇ ਬੈਠਾ।

PunjabKesari
ਆਖਰੀ ਓਵਰਾਂ ਵਿਚ ਮੋਰਗਨ ਤੇ ਦਿਨੇਸ਼ ਕਾਰਿਤਕ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ। ਕਾਰਤਿਕ ਨੇ ਐਨਗਿਡੀ 'ਤੇ ਦੋ ਚੌਕੇ ਜਦਕਿ ਅਗਲੇ ਓਵਰ ਵਿਚ ਕਿਊਰਨ ਦੀ ਗੇਂਦ ਨੂੰ ਵੀ ਬਾਊਂਡਰੀ ਦੇ ਦਰਸ਼ਨ ਕਰਵਾਏ। ਪਾਰੀ ਦੇ ਆਖਰੀ ਓਵਰ ਵਿਚ ਇਨਗਿਡੀ ਨੇ ਮੋਰਗਨ (15) ਨੂੰ ਪੈਵੇਲੀਅਨ ਭੇਜਿਆ।


 

ਇਹ ਵੀ ਪੜੋ:ਦਿਲ ਦਾ ਦੌਰਾ ਪੈਣ ਤੋਂ ਬਾਅਦ ਪਹਿਲੀ ਵਾਰ ਬੋਲੇ ਕਪਿਲ ਦੇਵ, ਦੱਸਿਆ ਆਪਣੀ ਸਿਹਤ ਦਾ ਹਾਲ

PunjabKesari
ਟੀਮਾਂ ਇਸ ਤਰ੍ਹਾਂ ਹਨ-

ਕੋਲਕਾਤਾ ਨਾਈਟ ਰਾਈਡਰਜ਼- ਦਿਨੇਸ਼ ਕਾਰਤਿਕ, ਇਯੋਨ ਮੋਰਗਨ (ਕਪਤਾਨ), ਨਿਤਿਸ਼ ਰਾਣਾ, ਰਾਹੁਲ ਤ੍ਰਿਪਾਠੀ, ਰਿੰਕੂ ਸਿੰਘ, ਸ਼ੁਭਮਨ ਗਿੱਲ, ਸਿਦੇਸ਼ ਲਾਡ, ਅਲੀ ਖਾਨ, ਕਮਲੇਸ਼ ਨਾਗਰਕੋਟੀ, ਕੁਲਦੀਪ ਯਾਦਵ, ਲਾਕੀ ਫਰਗਿਊਸਨ, ਪੈਟ ਕਮਿੰਸ, ਪ੍ਰਸਿੱਧ ਕ੍ਰਿਸ਼ਣਾ, ਸੰਦੀਪ ਵਾਰੀਅਰ, ਸ਼ਿਵਮ ਮਾਵੀ, ਵਰੁਣ ਚਕਰਵਰਤੀ, ਆਂਦ੍ਰੇ ਰਸੇਲ, ਕ੍ਰਿਸ ਗ੍ਰੀਨ, ਐੱਮ. ਸਿਧਾਰਥ, ਸੁਨੀਲ ਨਾਰਾਇਣਨ, ਨਿਖਿਲ ਨਾਇਕ, ਟਾਮ ਬੇਂਟੋਨ।

ਚੇਨਈ ਸੁਪਰ ਕਿੰਗਜ਼- ਮਹਿੰਦਰ ਸਿੰਘ ਧੋਨੀ (ਕਪਤਾਨ), ਮੁਰਲੀ ਵਿਜੇ, ਅੰਬਾਤੀ ਰਾਇਡੂ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਕੇਦਾਰ ਜਾਧਵ, ਡਵੇਨ ਬ੍ਰਾਵੋ, ਰਵਿੰਦਰ ਜਡੇਜਾ, ਲੂੰਗੀ ਇਨਗਿਡੀ, ਦੀਪਕ ਚਾਹਰ, ਪਿਊਸ਼ ਚਾਵਲਾ, ਇਮਰਾਨ ਤਾਹਿਰ, ਮਿਸ਼ੇਲ ਸੈਂਟਨਰ, ਜੋਸ਼ ਹੇਜਲਵੁਡ, ਸ਼ਾਰਦੁਲ ਠਾਕੁਰ, ਸੈਮ ਕਿਊਰਨ, ਐੱਨ. ਜਗਦੀਸ਼ਨ, ਕੇ. ਐੱਮ. ਆਸਿਫ, ਮੋਨੂ ਕੁਮਾਰ, ਆਰ. ਸਾਈ. ਕਿਸ਼ੋਰ, ਰਿਤੁਰਾਜ ਗਾਇਕਵਾੜ, ਕਰਣ ਸ਼ਰਮਾ।


author

Gurdeep Singh

Content Editor

Related News