ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਹਰੀ ਨਿਸ਼ਾਂਤ ਨੇ ਕਰਵਾਇਆ ਵਿਆਹ, ਫ੍ਰੈਂਚਾਇਜ਼ੀ ਨੇ ਇੰਝ ਦਿੱਤੀ ਵਧਾਈ

Saturday, Jun 11, 2022 - 05:37 PM (IST)

ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਹਰੀ ਨਿਸ਼ਾਂਤ ਨੇ ਕਰਵਾਇਆ ਵਿਆਹ, ਫ੍ਰੈਂਚਾਇਜ਼ੀ ਨੇ ਇੰਝ ਦਿੱਤੀ ਵਧਾਈ

ਸਪੋਰਟਸ ਡੈਸਕ : ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਸੀ. ਹਰੀ ਨਿਸ਼ਾਂਤ ਨੇ ਵਿਆਹ ਕਰਵਾ ਲਿਆ ਹੈ। ਸੀ. ਐੱਸ. ਕੇ. ਪ੍ਰਬੰਧਨ ਨੇ ਸੋਸ਼ਲ ਮੀਡੀਆ ’ਤੇ ਿੲਕ ਵੀਡੀਓ ਪੋਸਟ ਪਾ ਕੇ ਨਿਸ਼ਾਂਤ ਨੂੰ ਵਧਾਈ ਦਿੱਤੀ। ਨਿਸ਼ਾਂਤ ਨੇ ਅਜੇ ਤਕ ਆਈ.ਪੀ.ਐੱਲ. ’ਚ ਡੈਬਿਊ ਨਹੀਂ ਕਰ ਸਕੇ ਹਨ। ਉਹ ਤਾਮਿਲਨਾਡੂ ਲਈ ਨਿਯਮਿਤ ਤੌਰ ’ਤੇ ਘਰੇਲੂ ਕ੍ਰਿਕਟ ਖੇਡਦੇ ਹਨ। ਦਿ ਯੈਲੋ ਆਰਮੀ ਨੇ ਆਪਣੇ ਟਵਿਟਰ ਹੈਂਡਲ ’ਤੇ ਅੱਧੇ ਮਿੰਟ ਦੀ ਵੀਡੀਓ ਦੇ ਨਾਲ ਨਵੇਂ ਵਿਆਹੇ ਨਿਸ਼ਾਂਤ ਜੋੜੇ ਨੂੰ ਵਧਾਈ ਦਿੱਤੀ ਹੈ। ਵੀਡੀਓ ’ਚ ਇੱਕ ਵੱਡੇ ਸਮਾਗਮ ਵਿਚ ਨਵੇਂ ਵਿਆਹੇ ਜੋੜੇ ਨੂੰ ਖੁਸ਼ ਅਤੇ ਮੁਸਕਰਾਉਂਦੇ ਹੋਏ ਦਿਖਾਇਆ ਗਿਆ ਹੈ। ਨਾਲ ਹੀ ਲਿਖਿਆ ਹੈ- ਹਰੀ ਦਾ ਵਿਆਹ ਹੋ ਗਿਆ ਹੈ! ਅਸੀਂ ਤੁਹਾਨੂੰ ਇਕ ਸੁਪਰ ਜੋੜਾ ਕਹਿੰਦੇ ਹਾਂ! ਚੇਨਈ ਸੁਪਰ ਕਿੰਗਜ਼ ਨੇ ਸੀ. ਹਰੀ ਨਿਸ਼ਾਂਤ ਨੂੰ ਵਧਾਈ ਦਿੰਦਾ ਹੈ।

 

ਹਰੀ ਨਿਸ਼ਾਂਤ ਦੀ ਗੱਲ ਕਰੀਏ ਤਾਂ 25 ਸਾਲ ਦੇ ਇਸ ਬੱਲੇਬਾਜ਼ ਨੇ ਸੱਯਦ ਮੁਸ਼ਤਾਕ ਅਲੀ ਟਰਾਫੀ 2021 ’ਚ ਤਾਮਿਲਨਾਡੂ ਲਈ ਦਿਨੇਸ਼ ਕਾਰਤਿਕ ਦੀ ਕਪਤਾਨੀ ’ਚ ਵਧੀਆ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ 41 ਦੀ ਔਸਤ ਨਾਲ 246 ਦੌੜਾਂ ਬਣਾਈਆਂ ਅਤੇ ਫਾਈਨਲ ’ਚ 35 ਦੌੜਾਂ ਦੀ ਅਹਿਮ ਪਾਰੀ ਖੇਡੀ। ਨਿਸ਼ਾਂਤ ਨੇ 2019-20 ਸੀਜ਼ਨ ’ਚ ਤਾਮਿਲਨਾਡੂ ਲਈ ਇਕ ਫਸਟ-ਕਲਾਸ ਮੈਚ ਵੀ ਖੇਡਿਆ ਪਰ ਉੱਥੇ ਕੋਈ ਪ੍ਰਭਾਵ ਬਣਾਉਣ ’ਚ ਅਸਫ਼ਲ ਰਹੇ।

PunjabKesari

PunjabKesari

ਹਰੀ ਨਿਸ਼ਾਂਤ ਨੂੰ 2021 ਦੀ ਮਿੰਨੀ ਨੀਲਾਮੀ ’ਚ ਚੇਨਈ ਸੁਪਰ ਕਿੰਗਜ਼ ਨੇ 20 ਲੱਖ ਦੇ ਬੇਸ ਪ੍ਰਾਈਸ ’ਤੇ ਖਰੀਦਿਆ ਸੀ ਪਰ ਉਨ੍ਹਾਂ ਨੂੰ ਪਲੇਇੰਗ-11 ’ਚ ਜਗ੍ਹਾ ਨਹੀਂ ਮਿਲੀ ਸੀ। 2022 ਦੀ ਮੈਗਾ ਨੀਲਾਮੀ ’ਚ ਸੀ.ਐੱਸ.ਕੇ. ਨੇ ਇਕ ਵਾਰ ਫਿਰ ਉਨ੍ਹਾਂ ਨੂੰ 20 ਲੱਖ ਦੇ ਬੇਸ ਪ੍ਰਾਈਸ ’ਚ ਖਰੀਦਿਆ ਪਰ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ। ਦੱਸ ਦੇਈੲੇ ਕਿ ਚਾਰ ਵਾਰ ਦੀ ਆਈ.ਪੀ.ਐੱਲ. ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੇ ਇਸ ਸਾਲ ਨਿਰੰਤਰਤਾ ਲਈ ਸੰਘਰਸ਼ ਕੀਤਾ ਅਤੇ 14 ਮੈਚਾਂ ’ਚ ਸਿਰਫ਼ ਚਾਰ ਜਿੱਤਾਂ ਨਾਲ ਨੌਵੇਂ ਸਥਾਨ ’ਤੇ ਰਹੀ।


author

Manoj

Content Editor

Related News