ਧੋਨੀ ਦੀ ਟੀਮ ਨੇ ਰਚਿਆ ਇਤਿਹਾਸ, IPL 'ਚ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਟੀਮ ਬਣੀ CSK

Friday, Aug 18, 2023 - 05:32 PM (IST)

ਧੋਨੀ ਦੀ ਟੀਮ ਨੇ ਰਚਿਆ ਇਤਿਹਾਸ, IPL 'ਚ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਟੀਮ ਬਣੀ CSK

ਸਪੋਰਟਸ ਡੈਸਕ- ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਖੇਡ ਰਹੀ ਚੇਨਈ ਸੁਪਰ ਕਿੰਗਜ਼ ਨੇ ਹੁਣ ਇਕ ਹੋਰ ਅਜਿਹਾ ਮੁਕਾਮ ਹਾਸਲ ਕਰ ਲਿਆ ਹੈ ਜੋ ਇਸ ਤੋਂ ਪਹਿਲਾਂ ਕੋਈ ਦੂਜੀ ਆਈਪੀਐੱਲ ਟੀਮ ਹਾਸਲ ਨਹੀਂ ਕਰ ਪਾਈ ਸੀ। ਹੁਣ ਤੱਕ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਦੇ ਇਤਿਹਾਸ 'ਚ ਸਭ ਤੋਂ ਵੱਧ ਖਿਤਾਬ ਜਿੱਤਣ ਦੇ ਮਾਮਲੇ 'ਚ ਮੁੰਬਈ ਇੰਡੀਅਨਜ਼ ਦੇ ਨਾਲ ਪਹਿਲੇ ਸਥਾਨ 'ਤੇ ਕਾਬਜ਼ ਚੇਨਈ ਦੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਕੁੱਲ 10 ਮਿਲੀਅਨ ਫਾਲੋਅਰਸ ਦੀ ਸੰਖਿਆ ਪਹੁੰਚ ਗਈ ਹੈ।

ਇਹ ਵੀ ਪੜ੍ਹੋ- ਰਿੰਕੂ ਸਿੰਘ 'ਤੇ ਨਹੀਂ ਹੈ ਆਇਰਲੈਂਡ 'ਚ ਪਰਫਾਰਮ ਕਰਨ ਦਾ ਦਬਾਅ, ਪਰ ਅੰਗਰੇਜ਼ੀ ਨੇ ਇਸ ਲਈ ਕੀਤਾ ਪਰੇਸ਼ਾਨ

PunjabKesari
ਇੰਡੀਅਨ ਪ੍ਰੀਮੀਅਰ ਲੀਗ 'ਚ ਖੇਡਣ ਵਾਲੀਆਂ ਸਾਰੀਆਂ 10 ਫ੍ਰੈਂਚਾਇਜ਼ੀਜ਼ 'ਚੋਂ ਚੇਨਈ ਸੁਪਰ ਕਿੰਗਜ਼ (ਸੀ.ਐੱਸ.ਕੇ)) ਨੇ ਇਹ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਮੰਨਿਆ ਜਾ ਰਿਹਾ ਹੈ। ਜਿਸ ਦੀ ਇਕ ਝਲਕ ਪਾਉਣ ਲਈ ਪ੍ਰਸ਼ੰਸਕ ਬੇਤਾਬ ਦਿਖਦੇ ਹਨ। ਇਸ ਵਜ੍ਹਾ ਨਾਲ ਉਨ੍ਹਾਂ ਦੀ ਟੀਮ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਅਜਿਹੀ ਦੀਵਾਨਗੀ ਦੇਖਣ ਨੂੰ ਮਿਲਦੀ ਹੈ।

 

ਟਵਿੱਟਰ 'ਤੇ ਚੇਨਈ ਸੁਪਰ ਕਿੰਗਜ਼ ਟੀਮ ਦੇ 10 ਮਿਲੀਅਨ (1 ਕਰੋੜ) ਫਾਲੋਅਰਸ ਤੱਕ ਪਹੁੰਚਣ ਦੀ ਜਾਣਕਾਰੀ ਫ੍ਰੈਂਚਾਇਜ਼ੀ ਦੀ ਤਰਫੋਂ ਇਕ ਵੀਡੀਓ ਪੋਸਟ ਕਰਕੇ ਦਿੱਤੀ ਗਈ ਸੀ। ਇਸ 'ਚ ਉਨ੍ਹਾਂ ਨੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ। ਹਰ ਕਿਸੇ ਦੀਆਂ ਨਜ਼ਰਾਂ ਹੁਣ ਅਗਲੇ ਆਈਪੀਐੱਲ ਸੀਜ਼ਨ 'ਤੇ ਟਿਕੀਆਂ ਹੋਈਆਂ ਹਨ, ਜਿਸ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਧੋਨੀ ਯਕੀਨੀ ਤੌਰ 'ਤੇ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ।

ਇਹ ਵੀ ਪੜ੍ਹੋ- IRE vs IND : ਮੈਚ ਤੋਂ ਪਹਿਲਾਂ ਯੈਲੋ ਅਲਰਟ ਜਾਰੀ, ਜਾਣੋ ਪਿੱਚ ਰਿਪੋਰਟ ਅਤੇ ਸੰਭਾਵਿਤ ਪਲੇਇੰਗ 11
ਫਾਲੋਅਰਸ ਦੇ ਮਾਮਲੇ 'ਚ ਮੁੰਬਈ ਇੰਡੀਅਨਜ਼ ਦੂਜੇ ਨੰਬਰ 'ਤੇ
ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਫਾਲੋਅਰਸ ਦੀ ਗਿਣਤੀ ਦੇ ਮਾਮਲੇ 'ਚ ਜਿੱਥੇ ਚੇਨਈ ਸੁਪਰ ਕਿੰਗਸ ਪਹਿਲੇ ਸਥਾਨ 'ਤੇ ਹੈ। ਦੂਜੇ ਪਾਸੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਖੇਡ ਰਹੀ ਮੁੰਬਈ ਇੰਡੀਅਨਜ਼ ਦੂਜੇ ਸਥਾਨ 'ਤੇ ਹੈ। ਐੱਮ.ਆਈ. ਦੇ ਇਸ ਸਮੇਂ ਟਵਿੱਟਰ 'ਤੇ 8.2 ਮਿਲੀਅਨ ਫਾਲੋਅਰਸ ਹਨ। ਤੀਜੇ ਨੰਬਰ 'ਤੇ ਵਿਰਾਟ ਕੋਹਲੀ ਦੀ ਰਾਇਲ ਚੈਲੰਜਰਸ ਬੈਂਗਲੁਰੂ ਦੀ ਟੀਮ ਹੈ, ਜਿਨ੍ਹਾਂ ਦੇ ਫਾਲੋਅਰਸ ਦੀ ਗਿਣਤੀ 6.8 ਮਿਲੀਅਨ ਹੈ। ਜਦਕਿ ਕੋਲਕਾਤਾ ਨਾਈਟ ਰਾਈਡਰਸ 5.2 ਮਿਲੀਅਨ ਫਾਲੋਅਰਸ ਦੇ ਨਾਲ ਚੌਥੇ ਨੰਬਰ 'ਤੇ ਅਤੇ ਸਨਰਾਈਜ਼ਰਸ ਹੈਦਰਾਬਾਦ 3.2 ਮਿਲੀਅਨ ਫਾਲੋਅਰਜ਼ ਦੇ ਨਾਲ ਪੰਜਵੇਂ ਨੰਬਰ 'ਤੇ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Aarti dhillon

Content Editor

Related News