ਚੇਨਈ ਓਪਨ ਗੋਲਫ ਟੂਰਨਾਮੈਂਟ ਰੱਦ

11/04/2017 3:47:33 AM

ਚੇਨਈ— ਚੇਨਈ 'ਚ ਹੋਈ ਭਾਰੀ ਬਾਰਿਸ਼ ਕਾਰਨ 7 ਤੋਂ 11 ਨਵੰਬਰ ਤੱਕ ਹੋਣ ਵਾਲੇ ਚੇਨਈ ਓਪਨ ਗੋਲਫ ਟੂਰਨਾਮੈਂਟ ਨੂੰ ਟਾਲ ਦਿੱਤਾ ਗਿਆ ਹੈ।
ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਪੀ. ਜੀ. ਟੀ. ਆਈ.) ਵਲੋਂ ਦੱਸਿਆ ਗਿਆ ਹੈ ਕਿ ਇਸ ਟੂਰਨਾਮੈਂਟ ਦੇ ਸਥਾਨ ਦਿ ਗਿੰਡੀ ਗੋਲਫ ਕੋਰਸ 'ਚ ਪਾਣੀ ਭਰ ਗਿਆ ਹੈ ਅਤੇ ਅਗਲੇ ਦੋ ਦਿਨਾਂ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਗੋਲਫ ਕੋਰਸ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਨੂੰ ਖੇਡ ਦੇ ਅਨੁਕੂਲ ਬਣਾਉਣ ਲਈ ਘੱਟ ਤੋਂ ਘੱਟ 5 ਤੋਂ 6 ਦਿਨ ਦਾ ਸਮਾਂ ਚਾਹੀਦਾ ਹੈ, ਜੋ ਅਗਲੇ ਹਫਤੇ ਤਕ ਹੁੰਦਾ ਨਹੀਂ ਦਿਸ ਰਿਹਾ।


Related News