ਚੇਨਈ ਓਪਨ : ਪੰਜਵਾਂ ਦਰਜਾ ਪ੍ਰਾਪਤ ਨਾਗਲ ਹਾਰਿਆ

02/13/2018 2:35:32 PM

ਚੇਨਈ, (ਬਿਊਰੋ)— ਫਰਾਂਸ ਦੇ ਐਂਟੋਨੀ ਐਸਕੋਫੀਅਰ ਨੇ ਚੇਨਈ ਓਪਨ ਏ.ਟੀ.ਪੀ. ਚੈਲੰਜਰ ਟੈਨਿਸ ਟੂਰਨਾਮੈਂਟ ਦਾ ਪਹਿਲਾ ਉਲਟਫੇਰ ਕਰਦੇ ਹੋਏ ਸੋਮਵਾਰ ਨੂੰ ਇੱਥੇ ਭਾਰਤ ਦੇ ਪੰਜਵਾਂ ਦਰਜਾ ਪ੍ਰਾਪਤ ਸੁਮਿਤ ਨਾਗਲ ਨੂੰ ਹਰਾਇਆ। ਐਸਕੋਫੀਅਰ ਨੇ 50000 ਡਾਲਰ ਇਨਾਮੀ ਪ੍ਰਤੀਯੋਗਿਤਾ ਦੇ ਪਹਿਲੇ ਦੌਰ 'ਚ ਨਾਗਲ ਨੂੰ ਸਿੱਧੇ ਸੈਟਾਂ 'ਚ 6-3, 6-3 ਨਾਲ ਹਰਾਇਆ।

ਪਹਿਲੇ ਦਿਨ ਉਤਰੇ ਦੋ ਹੋਰ ਦਰਜਾ ਪ੍ਰਾਪਤ ਖਿਡਾਰੀ ਤੀਜਾ ਦਰਜਾ ਖਿਡਾਰੀ ਡਕਹੀ ਲੀ ਅਤੇ ਚੌਥਾ ਦਰਜਾ ਪ੍ਰਾਪਤ ਮਿਸਰ ਦੇ ਮੁਹੰਮਦ ਸਫਵਾਤ ਅਗਲੇ ਦੌਰ 'ਚ ਜਗ੍ਹਾ ਬਣਾਉਣ 'ਚ ਸਫਲ ਰਹੇ। ਲੀ ਨੇ ਭਾਰਤ ਦੇ ਐੱਨ. ਵਿਜੈ ਸੁੰਦਰ ਪ੍ਰਸ਼ਾਂਤ ਨੂੰ 6-3, 6-4 ਨਾਲ ਹਰਾਇਆ ਜਦਕਿ ਸਫਵਾਤ ਨੇ ਇਟਲੀ ਦੇ ਐਲੇਕਸਾਂਦਰੋ ਬੇਗਾ ਨੂੰ 6-4, 6-3 ਨਾਲ ਹਰਾਇਆ। ਭਾਰਤ ਦੇ ਐੱਨ. ਸ਼੍ਰੀਰਾਮ ਬਾਲਾਜੀ ਨੂੰ ਥਾਈਲੈਂਡ ਦੇ ਵਿਸ਼ਾਯਾ ਟ੍ਰੋਂਗਚਾਰੋਨਚੇਕੁਲ ਨੇ 6-4, 3-6, 7-5 ਨਾਲ ਹਰਾਇਆ ਜਦਕਿ ਅਰਜੁਨ ਕਾਧੇ ਨੇ ਹਮਵਤਨ ਸਾਕੇਤ ਮਾਈਨੇਨੀ ਨੂੰ 6-7, 6-3, 6-4 ਨਾਲ ਹਰਾਇਆ। ਸਿਧਾਰਥ ਰਾਵਤ ਨੇ ਦੱਕਸ਼ੀਣੇਸ਼ਵਰ ਸੁਰੇਸ਼ ਨੂੰ 6-2, 6-0 ਨਾਲ ਹਰਾਇਆ।


Related News