ਚੇਨਈਅਨ ਐੱਫ. ਸੀ. ਨੇ ਭਾਰਤੀ ਮਿਡਫੀਲਡਰ ਅਨਿਰੁੱਧ ਥਾਪਾ ਦਾ ਕਰਾਰ ਵਧਾਇਆ
Saturday, May 21, 2022 - 03:00 PM (IST)

ਚੇਨਈ- ਦੋ ਵਾਰ ਦੀ ਇੰਡੀਅਨ ਸੁਪਰ ਫੁੱਟਬਾਲ ਚੈਂਪੀਅਨ ਚੇਨਈਅਨ ਐੱਫ. ਸੀ. ਨੇ ਭਾਰਤੀ ਮਿਡਫੀਲਡਰ ਅਨਿਰੁੱਧ ਥਾਪਾ ਦਾ ਕਰਾਰ ਦੋ ਸਾਲ ਲਈ ਵਧਾ ਦਿੱਤਾ ਹੈ। ਇਸ ਕਰਾਰ ਦੇ ਬਾਅਦ ਥਾਪਾ 2024 ਤਕ ਕਲੱਬ ਨਾਲ ਜੁੜੇ ਰਹਿਣਗੇ। ਥਾਪਾ 2016 ਤੋਂ ਕਲੱਬ ਦਾ ਹਿੱਸਾ ਹਨ।
ਚੇਨਈਅਨ ਐੱਫ. ਸੀ. ਦੇ ਨਾਲ ਜੁੜਨ ਦੇ ਬਾਅਦ ਤੋਂ ਹੀ ਦੇਹਰਾਦੂਨ 'ਚ ਜਨਮ ਲੈਣ ਵਾਲਾ ਇਹ ਖਿਡਾਰੀ ਫੁੱਟਬਾਲ ਟੀਮ ਦਾ ਅਨਿੱਖੜਵਾਂ ਹਿੱਸਾ ਰਿਹਾ ਹੈ। ਉਨ੍ਹਾਂ ਨੇ ਚੇਨਈਅਨ ਦੀ ਸਫਲਤਾ 'ਚ ਅਹਿਮ ਭੂਮਿਕਾ ਨਿਭਾਈ ਹੈ। ਉਹ ਦੋ ਵਾਰ ਆਈ. ਐੱਸ. ਐੱਲ. ਫਾਈਨਲ ਖੇਡਣ ਵਾਲੀ ਟੀਮ ਦਾ ਹਿੱਸਾ ਰਹੇ ਤੇ 2017-18 'ਚ ਉਨ੍ਹਾਂ ਦੀ ਮੌਜੂਦਗੀ ਵਾਲੀ ਚੇਨਈਅਨ ਐੱਫ. ਸੀ. ਦੀ ਟੀਮ ਨੇ ਆਈ. ਐੱਸ. ਐੱਲ. ਖ਼ਿਤਾਬ ਜਿੱਤਿਆ।