ਚੇਲਸੀ ਨੂੰ ਹੋਇਆ 4 ਕਰੋੜ 40 ਲੱਖ ਡਾਲਰ ਦਾ ਮੁਨਾਫਾ

Friday, Jan 01, 2021 - 08:55 PM (IST)

ਚੇਲਸੀ ਨੂੰ ਹੋਇਆ 4 ਕਰੋੜ 40 ਲੱਖ ਡਾਲਰ ਦਾ ਮੁਨਾਫਾ

ਲੰਡਨ– ਪ੍ਰੀਮੀਅਰ ਲੀਗ ਫੁੱਟਬਾਲ ਕਲੱਬ ਚੇਲਸੀ ਨੂੰ ਉਸਦੇ ਤਾਜਾ ਆਰਥਿਕ ਅੰਕੜਿਆਂ ਅਨੁਸਾਰ ਤਕਰੀਬਨ 4 ਕਰੋੜ 40 ਲੱਖ ਡਾਲਰ ਦਾ ਮੁਨਾਫਾ ਹੋਇਆ ਹੈ। ਕੋਰੋਨਾ ਮਹਾਮਾਰੀ ਦੇ ਕਾਰਣ ਹਾਲਾਂਕਿ ਉਸਦੀ ਕੁਲ ਟਰਨਓਵਰ 446.7 ਤੋਂ ਘੱਟ ਕੇ 407.4 ਮਿਲੀਅਨ ਪੌਂਡ ਹੋ ਗਈ ਹੈ। ਇਹ ਅੰਕੜੇ 30 ਜੂਨ 2020 ਨੂੰ ਖਤਮ ਹੋਏ ਵਿੱਤੀ ਸਾਲ ਦੇ ਹਨ। ਚੈਂਪੀਅਨਸ ਲੀਗ ਦੇ ਕੁਆਲੀਫਿਕੇਸ਼ਨ ਤੇ ਕਈ ਖਿਡਾਰੀਆਂ ਦੀ ਵਿੱਕਰੀ ਨਾਲ ਕਲੱਬ ਨੂੰ ਮੁਨਾਫਾ ਹੋਇਆ ਹੈ। ਇਸਦਾ ਪ੍ਰਸਾਰਣ ਤੇ ਮੈਚ ਦੇ ਦਿਨ ਦਾ ਮਾਲੀਆ 17.6 ਮਿਲੀਅਨ ਪੌਂਡ ਤੋਂ ਘੱਟ ਕੇ 12.2 ਮਿਲੀਅਨ ਪੌਂਡ ਹੋ ਗਿਆ ਕਿਉਂਕਿ ਮਾਰਚ 2020 ਤੋਂ ਬਾਅਦ ਤੋਂ ਖੇਡਾਂ ਬੰਦ ਸਨ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News