ਚੇਲਸੀ ਨੇ EPL ''ਚ ਨਿਊਕਾਸਲ ਨੂੰ ਹਰਾਇਆ

Tuesday, Mar 12, 2024 - 04:08 PM (IST)

ਚੇਲਸੀ ਨੇ EPL ''ਚ ਨਿਊਕਾਸਲ ਨੂੰ ਹਰਾਇਆ

ਲੰਡਨ, (ਭਾਸ਼ਾ)- ਕੋਲ ਪਾਮਰ ਨੇ ਇਕ ਗੋਲ ਕਰਨ ਤੋਂ ਇਲਾਵਾ ਇਕ ਗੋਲ ਕਰਨ 'ਚ ਮਦਦ ਕੀਤੀ ਜਿਸ ਨਾਲ  ਚੇਲਸੀ ਨੇ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐਲ.) ਫੁੱਟਬਾਲ ਟੂਰਨਾਮੈਂਟ ਵਿੱਚ ਨਿਊਕਾਸਲ ਨੂੰ 3-2 ਨਾਲ ਹਰਾਇਆ। 21 ਸਾਲਾ ਪਾਮਰ ਸੋਮਵਾਰ ਨੂੰ ਇੰਗਲੈਂਡ ਦੇ ਮੈਨੇਜਰ ਗੈਰੇਥ ਸਾਊਥਗੇਟ ਦੀ ਮੌਜੂਦਗੀ 'ਚ ਚੇਲਸੀ ਲਈ ਲਗਾਤਾਰ ਪੰਜ ਮੈਚਾਂ 'ਚ ਗੋਲ ਕਰਨ ਵਾਲਾ ਛੇਵਾਂ ਖਿਡਾਰੀ ਬਣ ਗਿਆ। ਪਾਮਰ ਨੇ 57ਵੇਂ ਮਿੰਟ 'ਚ ਗੋਲ ਕੀਤਾ, ਜੋ ਮੌਜੂਦਾ ਸੈਸ਼ਨ ਦਾ ਉਸ ਦਾ 11ਵਾਂ ਗੋਲ ਹੈ।

ਇਸ ਤੋਂ ਇਲਾਵਾ ਚੇਲਸੀ ਲਈ ਨਿਕੋਲਸ ਜੈਕਸਨ (ਛੇਵੇਂ ਮਿੰਟ) ਅਤੇ ਮਿਖਾਈਲੋ ਮੁਡਰਿਕ (76ਵੇਂ ਮਿੰਟ) ਨੇ ਵੀ ਗੋਲ ਕੀਤੇ। ਨਿਊਕਾਸਲ ਲਈ ਅਲੈਗਜ਼ੈਂਡਰ ਇਸੇਕ (43ਵੇਂ ਮਿੰਟ) ਅਤੇ ਜੈਕਬ ਮਰਫੀ (90ਵੇਂ ਮਿੰਟ) ਨੇ ਗੋਲ ਕੀਤੇ। ਇਸ ਨਤੀਜੇ ਦੇ ਨਾਲ, 10ਵੇਂ ਸਥਾਨ ਦੀ ਨਿਊਕਾਸਲ ਅਤੇ 11ਵੇਂ ਸਥਾਨ ਦੀ ਚੇਲਸੀ ਵਿਚਕਾਰ ਚਾਰ ਅੰਕਾਂ ਦਾ ਅੰਤਰ ਹੁਣ ਸਿਰਫ ਇੱਕ ਅੰਕ ਰਹਿ ਗਿਆ ਹੈ। 


author

Tarsem Singh

Content Editor

Related News