ਧਵਨ ਨਾਲ ਹੋਇਆ ਧੋਖਾ, BCCI ਨੇ ਵੀਡੀਓ ਸ਼ੇਅਰ ਕਰ ਪ੍ਰਸ਼ੰਸਕਾਂ ਤੋਂ ਮੰਗੀ ਰਾਏ

Thursday, Feb 28, 2019 - 12:58 PM (IST)

ਸਪੋਰਟਸ ਡੈਸਕ : ਬੰਗਲੁਰੂ ਦੇ ਐੱਨ. ਚਿੰਨਾਸਵਾਮੀ ਸਟੇਡੀਅਮ ਵਿਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਸੀਰੀਜ਼ ਦੇ ਆਖਰੀ ਟੀ-20 ਮੁਕਾਬਲੇ ਵਿਚ ਕਪਤਾਨ ਵਿਰਾਟ ਕੋਹਲੀ ਨੇ 'ਦੱ ਹਿੱਟਮੈਨ' ਰੋਹਿਤ ਸ਼ਰਮਾ ਦੀ ਜਗ੍ਹਾ 'ਗੱਬਰ' ਮਤਲਬ ਸ਼ਿਖਰ ਧਵਨ ਨੂੰ ਮੌਕਾ ਦਿੱਤਾ ਪਰ ਧਵਨ ਅੰਪਾਇਰ ਦੀ ਗਲਤੀ ਕਾਰਨ ਕਪਤਾਨ ਕੋਹਲੀ  ਦੀਆਂ ਉਮਦੀਆਂ 'ਤੇ ਖਰਾ ਨਹੀਂ ਉਤਰ ਸਕੇ। ਦੂਜੇ ਟੀ-20 ਮੈਚ ਵਿਚ ਸ਼ਿਖਰ ਧਵਨ ਥਰਡ ਅੰਪਾਇਰ ਦੇ ਗਲਤ ਫੈਸਲੇ ਦਾ ਸ਼ਿਕਾਰ ਹੋ ਗਏ, ਜਿਸ ਕਾਰਣ ਉਸ ਨੂੰ 14 ਦੌੜਾਂ 'ਤੇ ਪਵੇਲੀਅਨ ਪਰਤਣਾ ਪਿਆ।

ਉੱਥੇ ਹੀ ਡਰਡ ਅੰਪਾਇਰ ਵੱਲੋਂ ਸ਼ਿਖਰ ਧਵਨ ਨੂੰ ਗਲਤ ਆਊਟ ਦੇਣ 'ਤੇ ਖੁੱਦ ਧਵਨ ਦੇ ਨਾਲ-ਨਾਲ ਟੀਮ ਇੰਡੀਆ ਦੇ ਖਿਡਾਰੀ ਅਤੇ ਬੀ. ਸੀ. ਸੀ. ਆਈ. ਵੀ ਗੁੱਸੇ 'ਚ ਨਜ਼ਰ ਆਇਆ। ਬੀ. ਸੀ. ਸੀ. ਆਈ. ਨੇ ਤਾਂ ਇਸ ਪੂਰੇ ਮਾਮਲੇ ਦਾ ਵੀਡੀਓ ਸ਼ੇਅਰ ਕੀਤਾ ਅਤੇ ਕ੍ਰਿਕਟ ਪ੍ਰਸ਼ੰਸਕਾਂ ਤੋਂ ਸਵਾਲ ਪੁੱਛਿਆ-'ਤੁਸੀ ਤੈਅ ਕਰੋ, ਆਊਟ ਜਾਂ ਨਾਟ ਆਊਟ'।

ਬੇਸ਼ਕ ਅੰਪਾਇਰ ਨੇ ਰਿਵੀਊ ਲਈ ਗੇਂਦ ਥਰਡ ਅੰਪਾਇਰ ਦੇ ਪਾਲੇ 'ਚ ਪਾਈ ਅਤੇ ਥਰਡ ਅੰਪਾਇਰ ਨੇ ਗਲਤੀ ਕਰਦਿਆਂ ਧਵਨ ਨੂੰ ਗਲਤ ਆਊਟ ਦਿੱਤਾ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਅੰਪਾਇਰ ਅਤੇ ਥਰਡ ਅੰਪਾਇਰ ਦੋਵੇਂ ਕੰਗਾਰੂ ਖਿਡਾਰੀ ਮਾਰਕਸ ਸਟੋਈਨਿਸ ਦੀ ਚਲਾਕੀ 'ਚ ਫੱਸ ਗਏ। ਸਟੋਈਨਿਸ ਚਾਹੁੰਦੇ ਤਾਂ ਖੇਡ ਭਾਵਨਾ ਦਿਖਾ ਸਕਦੇ ਸੀ ਅਤੇ ਅੰਪਾਇਰ ਨੂੰ ਦੱਸ ਸਕਦੇ ਸੀ ਕਿ ਗੇਂਦ ਪਹਿਲੇ ਹੇਠਾਂ ਲੱਗੀ ਪਰ ਉਸ ਨੇ ਅਜਿਹਾ ਨਹੀਂ ਕੀਤਾ। ਨਤੀਜਾ ਧਵਨ ਨੂੰ 14 ਦੌੜਾਂ 'ਤੇ ਪਵੇਲੀਅਨ ਪਰਤਣਾ ਪਿਆ।


Related News