ਚੈਂਪੀਅਨਸ ਟਰਾਫੀ : ਭਾਰਤੀ ਟੀਮ ਨੂੰ ਵੱਡੀ ਰਾਹਤ, ਯੁਵਰਾਜ ਸਿੰਘ ਦੀ ਹਾਲਤ 'ਚ ਤੇਜ਼ੀ ਨਾਲ ਸੁਧਾਰ

05/28/2017 2:00:16 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸਾਫ ਕਰ ਦਿੱਤਾ ਹੈ ਕਿ ਇੰਗਲੈਂਡ 'ਚ ਜੂਨ 'ਚ ਖੇਡੀ ਜਾਣ ਵਾਲੀ ਚੈਂਪੀਅਨਸ ਟਰਾਫੀ ਦੇ ਲਈ ਭਾਰਤੀ ਟੀਮ 'ਚ ਚੁਣੇ ਗਏ ਹਰਫਨਮੌਲਾ ਖਿਡਾਰੀ ਯੁਵਰਾਜ ਸਿੰਘ ਵਾਇਰਲ ਬੁਖਾਰ ਨਾਲ ਪੀੜਤ ਹਨ ਪਰ ਉਨ੍ਹਾਂ ਦੀ ਸਿਹਤ 'ਤੇ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਬੀ.ਸੀ.ਸੀ.ਆਈ. ਨੇ ਬਿਆਨ ਜਾਰੀ ਕਰ ਕੇ ਇਸ ਦੀ ਪੁਸ਼ਟੀ ਕੀਤੀ। ਬੀ.ਸੀ.ਸੀ.ਆਈ. ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਮੈਡੀਕਲ ਟੀਮ ਨੇ ਯੁਵਰਾਜ ਦੀ ਸਿਹਤ ਦੀ ਸਥਿਤੀ ਦੀ ਜਾਂਚ ਕੀਤੀ ਹੈ ਅਤੇ ਇਸ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਸਥਿਤੀ ਸੰਤੋਖਜਨਕ ਹੈ।

ਯੁਵਰਾਜ ਨੂੰ ਆਰਾਮ ਦੀ ਸਲਾਹ ਦਿੱਤੀ ਗਈ ਹੈ। ਉਹ ਹਾਲਾਂਕਿ ਉਹ 28 ਮਈ ਨੂੰ ਓਵਲ ਮੈਦਾਨ 'ਤੇ ਨਿਊਜ਼ੀਲੈਂਡ ਦੇ ਨਾਲ ਹੋਣ ਵਾਲੇ ਅਭਿਆਸ ਮੈਚ 'ਚ ਨਹੀਂ ਖੇਡ ਸਕਣਗੇ। ਭਾਰਤ ਨੂੰ ਆਪਣਾ ਪਹਿਲਾ ਮੈਚ 4 ਜੂਨ ਨੂੰ ਪਾਕਿਸਤਾਨ ਦੇ ਨਾਲ ਖੇਡਣਾ ਹੈ। ਬੋਰਡ ਨੇ ਕਿਹਾ ਕਿ ਉਹ ਉਸ ਮੈਚ ਦੇ ਲਿਹਾਜ਼ ਨਾਲ ਯੁਵਰਾਜ ਦੀ ਸਥਿਤੀ
'ਤੇ ਨਜ਼ਰ ਰੱਖੇ ਹੋਏ ਹੈ।


Related News