ਅੱਡਾ ਫੀਸ ਵਜੋਂ ਦੋ ਸਾਲਾਂ ’ਚ ਨਗਰ ਸੁਧਾਰ ਟਰੱਸਟ ਨੂੰ ਹੋਵੇਗੀ 2.33 ਕਰੋੜ ਦੀ ਆਮਦਨ

Saturday, Jun 15, 2024 - 03:59 PM (IST)

ਅੱਡਾ ਫੀਸ ਵਜੋਂ ਦੋ ਸਾਲਾਂ ’ਚ ਨਗਰ ਸੁਧਾਰ ਟਰੱਸਟ ਨੂੰ ਹੋਵੇਗੀ 2.33 ਕਰੋੜ ਦੀ ਆਮਦਨ

ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਸ਼ਹਿਰ ’ਚੋਂ ਟ੍ਰੈਫਿਕ ਵਿਵਸਥਾ ਨੂੰ ਸਧਾਰਨ ਅਤੇ ਲੋਕਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਉਸਾਰੇ ਗਏ ਬਾਬਾ ਬੰਦਾ ਸਿੰਘ ਬਹਾਦਰ ਬੱਸ ਟਰਮੀਨਲ ਤੋਂ ਨਗਰ ਸੁਧਾਰ ਟਰਸਟ ਨੂੰ ਪੱਕੀ ਆਮਦਨ ਦਾ ਸਾਧਨ ਬਣ ਗਿਆ ਹੈ, ਇਸ ਤਹਿਤ ਇਸ ਬੱਸ ਅੱਡੇ ਦੀ ਫੀਸ ਵਜੋਂ ਟਰੱਸਟ ਨੂੰ ਦੋ ਸਾਲਾਂ ’ਚ 2 ਕਰੋੜ 33 ਲੱਖ ਰੁਪਏ ਦੀ ਆਮਦਨ ਹੋਵੇਗੀ, ਜਿਸ ਵਿਚ ਟਰੱਸਟ ਨੇ ਬਕਾਇਦਾ ਠੇਕਾ ਅਲਾਟ ਕਰ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਇਸ ਅਤੀ ਆਧੁਨਿਕ ਸਹੂਲਤਾਂ ਵਾਲੇ ਬੱਸ ਅੱਡੇ ਦੀ ਕਾਰ ਪਾਰਕਿੰਗ ਵਾਲੀ ਸਾਈਟ ਪਹਿਲਾਂ ਹੀ 43 ਲੱਖ ਰੁਪਏ ਸਾਲਾਨਾ ਰੇਟ ’ਤੇ ਠੇਕੇ ਉਪਰ ਦਿੱਤੀ ਗਈ ਸੀ ਪਰ ਬੱਸ ਅੱਡੇ ਦੀ ਫੀਸ ਦਾ ਠੇਕਾ ਹੋਣਾ ਬਾਕੀ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਠੇਕਾ ਵੀ ਦੋ ਸਾਲਾਂ ਲਈ 2.33 ਕਰੋੜ ਰੁਪਏ ਦੀ ਦਰ ਨਾਲ ਦੇ ਦਿੱਤਾ ਗਿਆ ਹੈ। ਬੱਸ ਅੱਡੇ ਤੋਂ ਹੋਣ ਵਾਲੀ ਸਾਰੀ ਆਮਦਨ ਨੂੰ ਬੱਸ ਅੱਡੇ ਦੇ ਸੁਧਾਰ ਅਤੇ ਸ਼ਹਿਰ ਦੇ ਹੋਰ ਵਿਕਾਸ ਕਾਰਜਾਂ ਲਈ ਖਰਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਧੀ ਦੇ ਵਿਆਹ ਦੀਆਂ ਤਿਆਰੀਆਂ ਦਰਮਿਆਨ ਆਸ਼ਿਆਨੇ ਨੂੰ ਲੱਗੀ ਅੱਗ, ਪਰਿਵਾਰ ਦੇ ਸੁਫ਼ਨੇ ਹੋਏ ਸੁਆਹ

ਉਨ੍ਹਾਂ ਕਿਹਾ ਕਿ ਇਸ ਅੱਡੇ ਦੀ ਕਾਰ ਪਾਰਕਿੰਗ ਦੀ ਫੀਸ ਵਜੋਂ ਪਹਿਲਾਂ ਹੀ ਆਮਦਨ ਨਾਲ ਸ਼ੁਰੂ ਹੋ ਗਈ ਸੀ ਅਤੇ ਹੁਣ ਬੱਸ ਅੱਡੇ ਵਿੱਚ ਕੈਫੀਟੇਰੀਆ ਅਤੇ ਦੁਕਾਨਾਂ ਦੇ ਇਲਾਵਾ ਅੱਠ ਕਮਰਿਆਂ ਦਾ ਠੇਕਾ ਹੋਣਾ ਅਜੇ ਬਾਕੀ ਹੈ। ਜਦੋਂ ਇਨ੍ਹਾਂ ਦਾ ਠੇਕਾ ਦੇਣ ਦੀ ਪ੍ਰਕਿਰਿਆ ਵੀ ਮੁਕੰਮਲ ਹੋ ਗਈ ਤਾਂ ਟਰੱਸਟ ਨੂੰ ਆਮਦਨ ਹੋਰ ਵੱਧ ਜਾਵੇਗੀ। ਉਨ੍ਹਾਂ ਦੱਸਿਆ ਕਿ ਬਹੁਤ ਜੱਦੋ ਜਹਿਦ ਕਰ ਕੇ ਇਸ ਬੱਸ ਅੱਡੇ ਦਾ ਕੰਮ ਮੁਕੰਮਲ ਕਰਵਾਇਆ ਗਿਆ ਸੀ ਅਤੇ ਇਸ ਦੀ ਸ਼ੁਰੂਆਤ ਦੇ ਬਾਅਦ ਹੁਣ ਬੱਸਾਂ ਵਿੱਚ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਬੱਸ ਆਪ੍ਰੇਟਰਾਂ ਨੂੰ ਵੀ ਆਪਣੀਆਂ ਬੱਸਾਂ ਚਲਾਉਣ ਵਿਚ ਅਤੇ ਸਵਾਰੀਆਂ ਨੂੰ ਉਤਾਰਨ ਚੜਾਉਣ ਮੌਕੇ ਪ੍ਰੇਸ਼ਾਨੀ ਪੇਸ਼ ਨਹੀਂ ਆਉਂਦੀ।

ਇਹ ਵੀ ਪੜ੍ਹੋ- ਪਹਾੜਾਂ 'ਚ ਘੁੰਮਣ ਗਏ ਪੰਜਾਬੀ ਐੱਨ. ਆਰ. ਆਈ. ਜੋੜੇ ਦੀ ਬੁਰੀ ਤਰ੍ਹਾਂ ਕੁੱਟਮਾਰ, ਪੀੜਤ ਦੀ ਪਤਨੀ ਨੇ ਦੱਸੀ ਸਾਰੀ ਗੱਲ

ਸਾਰੀਆਂ ਬੱਸਾਂ ਦਾ ਸ਼ਹਿਰ ਤੋਂ ਬਾਹਰ ਬਾਹਰ ਜਾਣ ਨਾਲ ਸ਼ਹਿਰ ’ਚੋਂ ਟ੍ਰੈਫਿਕ ਵਿਵਸਥਾ ਵਿਚ ਵੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਨਗਰ ਸੁਧਾਰ ਟਰੱਸਟ ਵੱਲੋਂ ਲੋਕਾਂ ਦੀ ਭਲਾਈ ਲਈ ਇਸੇ ਤਰ੍ਹਾਂ ਦੇ ਵਿਕਾਸ ਕਾਰਜ ਜਾਰੀ ਰਹਿਣਗੇ।

ਇਹ ਵੀ ਪੜ੍ਹੋ-  ਅੱਜ ਤੋਂ ਇਨ੍ਹਾਂ ਸ਼ਹਿਰਾਂ 'ਚ ਸ਼ੁਰੂ ਹੋਵੇਗੀ ਝੋਨੇ ਦੀ ਲਵਾਈ, ਪਾਵਰਕਾਮ ਵੱਲੋਂ ਨਿਰਵਿਘਨ ਬਿਜਲੀ ਦੇਣ ਲਈ ਤਿਆਰੀ ਮੁਕੰਮਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News