ਛੋਟੇ ਭਾਰਤੀ ਸ਼ਹਿਰਾਂ ਤੋਂ ਮਿਊਚਲ ਫੰਡ ਨਿਵੇਸ਼ ''ਚ ਤੇਜ਼ੀ ਨਾਲ ਆਇਆ ਉਛਾਲ

06/09/2024 11:21:20 AM

ਚੰਡੀਗੜ੍ਹ : ਪਿਛਲੇ ਕੁੱਝ ਸਾਲਾਂ 'ਚ ਵੱਡੇ ਸ਼ਹਿਰਾਂ ਦੇ ਮੁਕਾਬਲੇ ਛੋਟੇ ਕਸਬਿਆਂ 'ਚ ਮਿਊਚਲ ਫੰਡ ਪੋਰਟਫੋਲੀਓ 'ਚ ਮਹੱਤਵਪੂਰਨ ਵਾਧਾ ਹੋਇਆ ਹੈ। ਆਰਥਿਕ ਸਥਿਤੀਆਂ 'ਚ ਲਗਾਤਾਰ ਸੁਧਾਰ, ਆਰਥਿਕ ਵਿਕਾਸ, ਐੱਮ. ਐੱਫ. ਇੰਡਸਟਰੀ ਦੇ ਯਤਨਾਂ, ਸਕਾਰਾਤਮਕ ਨਿਵੇਸ਼ਕ ਭਾਵਨਾ, ਫਿਨਟੈੱਕ ਦਾ ਵਿਸਥਾਰ ਅਤੇ ਸਾਰਿਆਂ ਲਈ ਦੌਲਤ ਸਿਰਜਣ ਦੇ ਬਰਾਬਰ ਮੌਕੇ ਵਰਗੇ ਕਾਰਕਾਂ ਦੇ ਸੁਮੇਲ ਨੇ ਪੂਰੇ ਭਾਰਤ 'ਚ ਛੋਟੇ ਕਸਬਿਆਂ ਤੋਂ ਮਿਊਚਲ ਫੰਡ ਨਿਵੇਸ਼ 'ਚ ਵਾਧਾ ਕੀਤਾ ਹੈ। ਪ੍ਰਬੰਧਨ ਅਧੀਨ ਕੁੱਲ ਮਿਊਚਲ ਫੰਡ ਸੰਪਤੀਆਂ (ਏ. ਯੂ. ਐੱਮ.) 'ਚ ਮੁੰਬਈ ਦੀ ਹਿੱਸੇਦਾਰੀ ਮਾਰਚ 2017 ਵਿੱਚ 42 ਫ਼ੀਸਦੀ ਤੋਂ ਘਟ ਕੇ ਮਾਰਚ 2023 'ਚ 27 ਫ਼ੀਸਦੀ ਰਹਿ ਗਈ ਹੈ, ਜਦੋਂ ਕਿ ਦੁਰਗਾਪੁਰ ਅਤੇ ਕੋਟਾ ਵਰਗੇ ਛੋਟੇ ਸ਼ਹਿਰਾਂ 'ਚ ਏ. ਯੂ. ਐੱਮ. 'ਚ ਬਹੁਤ ਜ਼ਿਆਦਾ ਉਛਾਲ ਦੇਖਣ ਨੂੰ ਮਿਲਿਆ ਹੈ। ਵਿਸ਼ਾਲ ਕਪੂਰ, ਸੀ. ਈ. ਓ., ਬੰਧਨ ਏ. ਐੱਮ. ਸੀ. ਨੇ ਕਿਹਾ, “ਡਾਇਰੈਕਟ ਪਲਾਨ ਮਿਊਚਲ ਫੰਡ ਸਕੀਮਾਂ 'ਚ ਰਿਟੇਲ ਬੀ 30 (ਚੋਟੀ ਦੇ 30 ਸ਼ਹਿਰਾਂ ਤੋਂ ਇਲਾਵਾ) ਫੋਲੀਓ 'ਚ ਵਾਧਾ 2024 'ਚ 52 ਫ਼ੀਸਦੀ ਸੀ, ਜੋ-ਟੀ30 ਫੋਲੀਓ 'ਚ 39 ਫ਼ੀਸਦੀ ਦੇ ਵਾਧੇ ਨੂੰ ਪਛਾੜ ਕੇ ਅੱਗੇ ਨਿਕਲ ਗਈ ਹੈ।" 
ਉਨ੍ਹਾਂ ਦਾ ਕਹਿਣਾ ਹੈ ਕਿ ਮਾਰਚ 2024 ਦੇ ਅੰਤ 'ਚ 26 ਮਿਲੀਅਨ ਰਿਟੇਲ ਟੀ-30 ਖ਼ਾਤਿਆਂ ਦੇ ਮੁਕਾਬਲੇ ਰਿਟੇਲ ਬੀ-30 ਫੋਲੀਓ 28.1 ਮਿਲੀਅਨ ਸੀ। ਇਸ ਤੋਂ ਇਲਾਵਾ, ਛੋਟੇ ਕਸਬਿਆਂ 'ਚ ਵੱਧ ਰਹੇ ਮੱਧ ਵਰਗ ਅਤੇ ਬੱਚਤ ਇਕੱਠੀ ਕਰਨ ਲਈ ਵਿੱਤੀ ਯੋਜਨਾਬੰਦੀ 'ਚ ਉਨ੍ਹਾਂ ਦੀ ਵੱਧਦੀ ਦਿਲਚਸਪੀ, ਖ਼ਾਸ ਤੌਰ 'ਤੇ ਇਸ ਰੁਝਾਨ ਨੂੰ ਵਧਾਇਆ ਹੈ। ਇਹ ਲਗਾਤਾਰ ਵੱਧ ਰਿਹਾ ਹੈ।
 ਵਿਸ਼ਾਲ ਕਪੂਰ ਕਹਿੰਦੇ ਹਨ ਕਿ, ਜਿਵੇਂ-ਜਿਵੇਂ ਆਰਥਿਕਤਾ ਵੱਧਦੀ ਜਾ ਰਹੀ ਹੈ, ਜ਼ਿਆਦਾ ਤੋਂ ਜ਼ਿਆਦਾ ਲੋਕ ਇਕੁਇਟੀ 'ਚ ਨਿਵੇਸ਼ ਕਰਨ ਲਈ ਮਿਊਚਲ ਫੰਡਾਂ ਵੱਲ ਮੁੜ ਰਹੇ ਹਨ। ਅਜਿਹੇ ਬਹੁਤ ਸਾਰੇ ਪਹਿਲੂ ਹਨ, ਜੋ ਛੋਟੇ ਕਸਬਿਆਂ 'ਚ ਨਿਵੇਸ਼ਕਾਂ ਨੂੰ ਖਿੱਚ ਕਰਦੇ ਹਨ ਪਰ ਐੱਸ. ਆਈ. ਪੀ. ਨੇ ਇਨ੍ਹਾਂ ਸਭ 'ਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਇਹ ਮੁੱਖ ਚਾਲਕ ਦੀ ਭੂਮਿਕਾ 'ਚ ਹੈ। ਇਹ ਨਿਯਮਤ ਅਤੇ ਯੋਜਨਾਬੱਧ ਨਿਵੇਸ਼ਾਂ ਨੂੰ ਉਤਸ਼ਾਹਿਤ ਕਰਕੇ ਵਿੱਤੀ ਅਨੁਸ਼ਾਸਨ ਪੈਦਾ ਕਰਦਾ ਹੈ, ਨਿਵੇਸ਼ਕਾਂ ਨੂੰ ਲੰਬੇ ਸਮੇਂ ਦੇ ਨਿਵੇਸ਼ਾਂ 'ਚ ਆਪਣੇ ਵਿੱਤੀ ਟੀਚਿਆਂ ਲਈ ਵਚਨਬੱਧ ਰਹਿਣ 'ਚ ਮਦਦ ਕਰਦਾ ਹੈ। 
ਵਿਸ਼ਾਲ ਨੇ ਕਿਹਾ ਕਿ ਐੱਸ. ਆਈ. ਪੀ. ਰੁਪਏ ਦੀ ਔਸਤ ਲਾਗਤ ਦਾ ਫ਼ਾਇਦਾ ਉਠਾਉਂਦੇ ਹਨ, ਜਿਸ ਨਾਲ ਨਿਵੇਸ਼ਕਾਂ ਨੂੰ ਕੀਮਤਾਂ ਘੱਟ ਹੋਣ 'ਤੇ ਹੋਰ ਯੂਨਿਟਾਂ ਅਤੇ ਕੀਮਤਾਂ ਜ਼ਿਆਦਾ ਹੋਣ 'ਤੇ ਘੱਟ ਯੂਨਿਟਾਂ ਖ਼ਰੀਦਣ ਦੀ ਇਜਾਜ਼ਤ ਮਿਲਦੀ ਹੈ। ਐੱਸ. ਆਈ. ਪੀ. ਨਿਵੇਸ਼ਕਾਂ ਨੂੰ ਛੋਟੀਆਂ ਰਕਮਾਂ ਨਾਲ ਸ਼ੁਰੂਆਤ ਕਰਨ ਦੇ ਯੋਗ ਬਣਾਉਂਦਾ ਹੈ, ਜਿਸ ਨਾਲ ਸੀਮਤ ਸਰੋਤਾਂ ਵਾਲੇ ਲੋਕਾਂ ਲਈ ਵੀ ਦੌਲਤ ਬਣਾਉਣ ਨੂੰ ਆਸਾਨ ਅਤੇ ਕਿਫਾਇਤੀ ਬਣਾਉਂਦਾ ਹੈ। ਇਹ ਸ਼ਮੂਲੀਅਤ ਨੂੰ ਵੀ ਉਤਸ਼ਾਹਿਤ ਕਰਦਾ ਹੈ ਅਤੇ ਵਿੱਤੀ ਤਣਾਅ ਦੇ ਬਿਨਾਂ ਹੌਲੀ-ਹੌਲੀ ਪੋਰਟਫੋਲੀਓ ਵਾਧੇ ਦੀ ਸੁਵਿਧਾ ਦਿੰਦਾ ਹੈ। ਐੱਸ. ਆਈ. ਪੀ. ਸਭ ਲਈ ਨਿਵੇਸ਼ ਦੇ ਮੌਕਿਆਂ ਨੂੰ ਬਰਾਬਰ ਅਤੇ ਆਸਾਨ ਬਣਾਉਣ, ਵਿੱਤੀ ਸਾਖਰਤਾ ਨੂੰ ਉਤਸ਼ਾਹਿਤ ਕਰਨ ਅਤੇ ਛੋਟੇ ਕਸਬਿਆਂ ਦੇ ਵਿਅਕਤੀਆਂ ਨੂੰ ਮਿਊਚਲ ਫੰਡਾਂ ਰਾਹੀਂ ਦੌਲਤ ਸਿਰਜਣ 'ਚ ਹਿੱਸਾ ਲੈਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਇਸ ਤਰ੍ਹਾਂ ਇਨ੍ਹਾਂ ਖੇਤਰਾਂ 'ਚ ਮਿਊਚਲ ਫੰਡ ਪੋਰਟਫੋਲੀਓ ਦਾ ਵਾਧਾ ਨੂੰ ਵਧੇਰੇ ਪ੍ਰਸਿੱਧ ਬਣਾਉਣ 'ਚ ਫੰਡ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। 
ਕਪੂਰ ਨੇ ਦੱਸਿਆ ਕਿ ਮਿਊਚਲ ਫੰਡ ਵਿਤਰਕ ਅਕਸਰ ਇਸ ਬਾਰੇ ਗੱਲ ਕਰਦੇ ਹਨ ਕਿ ਕਿਵੇਂ ਅਰਧ-ਸ਼ਹਿਰੀ ਖੇਤਰਾਂ 'ਚ ਮਿਊਚਲ ਫੰਡਾਂ ਲਈ ਬਹੁਤ ਜ਼ਿਆਦਾ ਖਿੱਚ ਹੈ ਅਤੇ ਬਹੁਤ ਸਾਰੇ ਲੋਕ ਇਸ ਬਾਰੇ ਪੁੱਛ-ਪੜਤਾਲ ਕਰ ਰਹੇ ਹਨ। ਜ਼ਿਆਦਾਤਰ ਵਿਕਾਸ ਅਤੇ ਮੰਗ ਵੱਡੇ ਮਹਾਨਗਰਾਂ ਤੋਂ ਬਾਹਰ ਹੈ। ਇਹ ਬਦਲਾਅ ਐੱਸ. ਆਈ. ਪੀ. ਪ੍ਰਵਾਹ ਦੇ ਅਨੁਸ਼ਾਸਨ ਦੁਆਰਾ ਚਲਾਇਆ ਜਾ ਰਿਹਾ ਹੈ। ਅਸਲ ਮਿਊਚਲ ਫੰਡ ਗਤੀਵਿਧੀ ਟੀਅਰ-2 ਅਤੇ ਟੀਅਰ-3 ਸ਼ਹਿਰਾਂ 'ਚ ਹੈ। ਜ਼ਿਆਦਾਤਰ ਛੋਟੇ ਸ਼ਹਿਰਾਂ ਦੇ ਨਿਵੇਸ਼ਕ ਹੁਣ ਸੋਨੇ ਅਤੇ ਰੀਅਲਟੀ ਤੋਂ ਪਰੇ ਦੇਖ ਰਹੇ ਹਨ। ਮਾਰਚ 2024 ਤੱਕ ਲਗਭਗ 26.48 ਫ਼ੀਸਦੀ ਨਿੱਜੀ ਦੌਲਤ 30 ਸ਼ਹਿਰਾਂ ਵਿੱਚ ਅਤੇ 73.52 ਫ਼ੀਸਦੀ 30 ਸ਼ਹਿਰਾਂ ਵਿੱਚ ਸਥਿਤ ਹੈ। ਬੀ 30 ਸ਼ਹਿਰ ਪਹਿਲਾਂ ਹੀ ਵੱਡੇ ਭਾਰਤੀ ਮਿਊਚਲ ਫੰਡ ਬਾਜ਼ਾਰ ਦੇ ਇੱਕ ਚੌਥਾਈ ਤੋਂ ਵੱਧ ਹਿੱਸੇਦਾਰ ਹਨ। ਸਤੰਬਰ 2014 ਅਤੇ ਫਰਵਰੀ 2024 ਦੇ ਵਿਚਕਾਰ, ਮਿਊਚਲ ਫੰਡ ਫੋਲੀਓ ਦੀ ਸੰਖਿਆ 3.95 ਕਰੋੜ ਤੋਂ ਤੇਜ਼ੀ ਨਾਲ ਵੱਧ ਕੇ 17.79 ਕਰੋੜ ਹੋ ਗਈ।

ਇਹ 2014 ਤੋਂ ਬਾਅਦ ਫੋਲੀਓ ਵਿੱਚ 350.38 ਫ਼ੀਸਦੀ ਦਾ ਵਾਧਾ ਹੈ। ਬੱਚਤਾਂ ਦਾ ਵਿੱਤੀਕਰਨ ਉਦੋਂ ਸਪੱਸ਼ਟ ਹੋ ਜਾਂਦਾ ਹੈ, ਜਦੋਂ ਤੁਸੀਂ ਵਿਚਾਰ ਕਰਦੇ ਹੋ ਕਿ ਫੋਲੀਓ ਪਿਛਲੇ 10 ਸਾਲਾਂ 'ਚ 16.24 ਫ਼ੀਸਦੀ ਦੀ ਇੱਕ  (ਕੰਪਾਊਂਡ ਸਲਾਨਾ ਵਿਕਾਸ ਦਰ) ਨਾਲ ਵਧਿਆ ਹੈ। ਅਖ਼ੀਰ 'ਚ ਕਪੂਰ ਨੇ ਕਿਹਾ ਕਿ ਫੋਲੀਓ ਵਿੱਚ ਤੇਜ਼ੀ ਨਾਲ ਵਾਧੇ ਦੇ ਬਾਵਜੂਦ, ਬੀ30 ਸ਼ਹਿਰਾਂ ਵਿੱਚ ਪ੍ਰਤੀ ਫੋਲੀਓ ਔਸਤ ਨਿਵੇਸ਼ ਟੀ 30 ਸ਼ਹਿਰਾਂ ਦੇ ਮੁਕਾਬਲੇ ਬਹੁਤ ਘੱਟ ਹੈ। ਮਿਊਚਲ ਫੰਡ ਹਾਊਸਾਂ ਨੂੰ ਭਾਰਤ ਦੇ ਛੋਟੇ ਕਸਬਿਆਂ ਦੀਆਂ ਸੰਭਾਵਨਾਵਾਂ ਜਿਵੇਂ ਕਿ ਭਾਸ਼ਾ ਦੀਆਂ ਰੁਕਾਵਟਾਂ, ਵਿੱਤੀ ਜਾਗਰੂਕਤਾ ਦੀ ਘਾਟ ਅਤੇ ਬੁਨਿਆਦੀ ਢਾਂਚੇ ਦੀ ਘਾਟ ਨੂੰ ਵਰਤਣ ਲਈ ਕਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਚੁਣੌਤੀਆਂ ਨੂੰ ਉਦਯੋਗ ਵਲੋਂ ਵੱਖ-ਵੱਖ ਨਿਵੇਸ਼ਕ ਸਿੱਖਿਆ ਪਹਿਲ ਕਦਮੀਆਂ, ਮਜ਼ਬੂਤ ਵੰਡ ਨੈੱਟਵਰਕ ਬਣਾਉਣ ਅਤੇ ਤਕਨਾਲੋਜੀ ਦਾ ਲਾਭ ਉਠਾਉਣ ਦੁਆਰਾ ਹੱਲ ਕੀਤਾ ਜਾ ਰਿਹਾ ਹੈ। ਹਾਲਾਂਕਿ ਅਜੇ ਲੰਮਾ ਸਫ਼ਰ ਤੈਅ ਕਰਨਾ ਬਾਕੀ ਹੈ, ਭਾਰਤ ਦੇ ਛੋਟੇ ਕਸਬਿਆਂ ਤੋਂ ਮਿਊਚਲ ਫੰਡ ਨਿਵੇਸ਼ 'ਚ ਵਾਧਾ ਦੇਸ਼ ਦੇ ਵਿੱਤੀ ਲੈਂਡਸਕੇਪ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਨੂੰ ਦਰਸਾਉਂਦਾ ਹੈ। ਜਿਵੇਂ ਕਿ ਮਿਊਚਲ ਫੰਡ ਉਦਯੋਗ ਆਪਣੀ ਪਹੁੰਚ ਦਾ ਵਿਸਥਾਰ ਕਰਦਾ ਹੈ ਅਤੇ ਬੀ 30 ਸ਼ਹਿਰਾਂ ਦੀਆਂ ਲੋੜਾਂ ਮੁਤਾਬਕ ਢਲਦਾ ਹੈ, ਇਹ ਦੇਸ਼ ਭਰ ਵਿੱਚ ਵਧੇਰੇ ਸਮਾਵੇਸ਼ੀ ਆਰਥਿਕ ਵਿਕਾਸ ਲਈ ਰਾਹ ਪੱਧਰਾ ਅਤੇ ਮਜ਼ਬੂਤ ਕਰਦਾ ਹੈ।

 


Babita

Content Editor

Related News