ਦੇਸ਼ ''ਚ ਖੇਡ ਸੰਸਕ੍ਰਿਤੀ ਨੂੰ ਬੜ੍ਹਾਵਾ ਦਿੱਤੇ ਬਿਨਾਂ ਨਹੀਂ ਨਿਕਲਣਗੇ ਚੈਂਪੀਅਨ : ਬਿੰਦਰਾ

08/26/2017 12:58:58 AM

ਨਵੀਂ ਦਿੱਲੀ— ਅਨੁਕੂਲਨ, ਸੰਤੁਲਨ ਤੇ ਜਿੱਤ ਦੀ ਲਾਲਸਾ ਨੂੰ ਕਾਮਯਾਬੀ ਲਈ ਤਿੰਨ ਮਹੱਤਵਪੂਰਨ ਸੂਤਰ ਦੱਸਦਿਆਂ ਓਲੰਪਿਕ ਸੋਨ ਤਮਗਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਅੱਜ ਕਿਹਾ ਕਿ ਭਵਿੱਖ 'ਚ ਚੈਂਪੀਅਨ ਪੈਦਾ ਕਰਨ ਲਈ ਦੇਸ਼ 'ਚ ਖੇਡ ਸੰਸਕ੍ਰਿਤੀ ਨੂੰ ਬੜ੍ਹਾਵਾ ਦੇਣ ਦੀ ਲੋੜ ਹੈ।
ਬੀਜਿੰਗ ਓਲੰਪਿਕ 2008 'ਚ 10 ਮੀਟਰ ਏਅਰ ਰਾਈਫਲ 'ਚ ਸੋਨ ਤਮਗਾ ਜਿੱਤਣ ਵਾਲੇ ਬਿੰਦਰਾ ਨੇ ਕਿਹਾ, ''ਖੇਡ ਸੰਸਕ੍ਰਿਤੀ, ਜਾਣਕਾਰੀ ਤੇ ਆਧੁਨਿਕ ਬੁਨਿਆਦੀ ਢਾਂਚੇ ਤੋਂ ਬਿਨਾਂ ਚੈਂਪੀਅਨ ਨਹੀਂ ਬਣਾਏ ਜਾ ਸਕਦੇ। ਖੇਡ ਸੰਸਕ੍ਰਿਤੀ ਦੀ ਸ਼ੁਰੂਆਤ ਮਾਤਾ-ਪਿਤਾ ਤੋਂ ਹੋਣੀ ਚਾਹੀਦੀ ਹੈ, ਜਿਨ੍ਹਾਂ ਨੂੰ ਹਫਤੇ 'ਚ ਘੱਟ ਤੋਂ ਘੱਟ ਇਕ ਵਾਰ ਬੱਚਿਆਂ ਨਾਲ ਖੇਡਣਾ ਚਾਹੀਦਾ ਹੈ। ਸਿਨੇਮਾ ਜਾਂ ਘੁੰਮਣ ਜਾਣ ਦੀ ਬਜਾਏ ਮੈਚ ਦੇਖਣ ਜਾਣਾ ਚਾਹੀਦਾ ਹੈ ਤਾਂ ਕਿ ਖੇਡਾਂ ਦੀ ਅਹਿਮੀਅਤ ਦਾ ਅਹਿਸਾਸ ਬਚਪਨ ਤੋਂ ਹੀ ਹੋਵੇ।


Related News