ਚਾਮਿੰਡਾ ਵਾਸ ਨੇ ਸ਼੍ਰੀਲੰਕਾਈ ਟੀਮ ''ਚ ਕੀਤੀ ਵਾਪਸੀ, ਇਸ ਭੂਮਿਕਾ ਵਿਚ ਆਉਣਗੇ ਨਜ਼ਰ

Sunday, Apr 17, 2022 - 08:58 PM (IST)

ਕੋਲੰਬੋ- ਸ਼੍ਰੀਲੰਕਾ ਦੇ ਸਾਬਕਾ ਬੱਲੇਬਾਜ਼ ਨਵੀਦ ਨਵਾਜ਼ ਨੂੰ ਸ਼੍ਰੀਲੰਕਾਈ ਸੀਨੀਅਰ ਪੁਰਸ਼ ਟੀਮ ਦਾ ਸਹਾਇਕ ਕੋਚ ਬਣਾਇਆ ਗਿਆ ਹੈ। ਉਹ ਨਵੇਂ ਨਿਯੁਕਤ ਮੁੱਕ ਕੋਚ ਕ੍ਰਿਸ ਸਿਲਵਰਵੁੱਡ ਦੇ ਨਾਲ ਕੰਮ ਕਰਨਗੇ। ਨਵਾਜ਼ 2020 ਵਿਚ ਬੰਗਲਾਦੇਸ਼ ਦੇ ਅੰਡਰ-19 ਵਿਸ਼ਵ ਜੇਤੂ ਟੀਮ ਦੇ ਕੋਚ ਸਨ। ਸ਼੍ਰੀਲੰਕਾਈ ਟੀਮ ਦੇ ਨਾਲ ਉਸਦੀ ਨਿਯੁਕਤੀ 2 ਸਾਲ ਦੇ ਲਈ ਹੋਈ ਹੈ। ਇਸ ਦੌਰਾਨ ਸ਼੍ਰੀਲੰਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਚਾਮਿੰਡਾ ਵਾਸ ਨੂੰ ਤੇਜ਼ ਗੇਂਦਬਾਜ਼ੀ ਕੋਚ ਬਣਾਇਆ ਗਿਆ ਹੈ।

PunjabKesari

ਇਹ ਖ਼ਬਰ ਪੜ੍ਹੋ- ਪੰਜਾਬ ਦੇ ਵਿਰੁੱਧ ਭੁਵਨੇਸ਼ਵਰ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਗੇਂਦਬਾਜ਼ਾਂ ਨੂੰ ਛੱਡਿਆ ਪਿੱਛੇ
ਉਹ ਪਿਛਲੇ ਦਸ ਸਾਲ ਵਿਚ ਕਈ ਵਾਰ ਇਸ ਅਹੁਦੇ 'ਤੇ ਰਹਿ ਚੁੱਕੇ ਹਨ। ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਇਹ ਜ਼ਿੰਮੇਦਾਰੀ ਦਿੱਤੀ ਗਈ ਹੈ। ਪਾਇਲ ਵਿਜੇਟੁੰਗੇ ਨੂੰ ਸ਼੍ਰੀਲੰਕਾਈ ਟੀਮ ਦਾ ਸਪਿਨ ਗੇਂਦਬਾਜ਼ੀ ਕੋਚ ਬਣਾਇਆ ਗਿਆ ਹੈ, ਜਦਕਿ ਮਨੋਜ ਅਬੇਵਿਕ੍ਰਮਾ ਟੀਮ ਦੇ ਫੀਲਡਿੰਗ ਕੋਚ ਬਣਨਗੇ। ਇਹ ਸਾਰੇ ਕੋਚ ਮਈ ਵਿਚ ਸ਼੍ਰੀਲੰਕਾਈ ਟੀਮ 'ਚ ਸ਼ਾਮਿਲ ਹੋਣਗੇ। ਇਸ ਤੋਂ ਪਹਿਲਾਂ ਮਿਕੀ ਆਰਥਰ ਦੀ ਜਗ੍ਹਾ 'ਤੇ ਨਵਾਜ਼ ਨੂੰ ਹੀ ਪ੍ਰਮੁੱਖ ਕੋਚ ਬਣਾਉਣ ਦੀ ਗੱਲ ਕੀਤੀ ਜਾ ਰਹੀ ਸੀ ਪਰ ਸਿਲਵਰਵੁੱਡ ਦਾ ਅੰਤਰਰਾਸ਼ਟਰੀ ਕੋਚਿੰਗ ਅਨੁਭਵ ਭਾਰੀ ਪਿਆ ਸੀ।

ਇਹ ਖ਼ਬਰ ਪੜ੍ਹੋ- Ash Barty ਦੇ ਸੰਨਿਆਸ ਕਾਰਨ ਆਸਟਰੇਲੀਆਈ ਟੈਨਿਸ ਨੂੰ ਲੱਖਾਂ ਡਾਲਰ ਦਾ ਘਾਟਾ
ਨਵਾਜ਼ ਨੇ ਸ਼੍ਰੀਲੰਕਾ ਦੇ ਲਈ ਇਕ ਟੈਸਟ ਅਤੇ ਤਿੰਨ ਵਨ ਡੇ ਖੇਡੇ ਹਨ। ਫਸਟ ਕਲਾਸ ਕ੍ਰਿਕਟ ਵਿਚ ਉਨ੍ਹਾਂ ਨੇ 36.27 ਦੀ ਔਸਤ ਨਾਲ 6892 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਆਰਥਰ ਦੇ ਕਾਰਜਕਾਲ ਵਿਚ ਵੀ ਗੇਂਦਬਾਜ਼ੀ ਕੋਚ ਸਨ। ਦਸੰਬਰ ਵਿਚ ਉਸਦਾ ਕਾਰਜਕਾਲ ਖਤਮ ਹੋਇਆ ਸੀ, ਜੋ ਅਜੇ ਤੱਕ ਨਹੀਂ ਵਧਿਆ। ਹੁਣ ਇਸ ਕਾਰਜਕਾਲ ਨੂੰ ਵਧਾ ਦਿੱਤਾ ਗਿਆ ਹੈ। ਹਾਲਾਂਕਿ ਉਹ ਹੁਣ ਗੇਂਦਬਾਜ਼ੀ ਕੋਚ ਦੀ ਜਗ੍ਹਾ ਸਿਰਫ ਤੇਜ਼ ਗੇਂਦਬਾਜ਼ੀ ਕੋਚ ਹੀ ਰਹਿਣਗੇ।

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News