ਵਿੰਡੀਜ਼ ਦੌਰੇ ਲਈ ਟੀਮ ਇੰਡੀਆ ''ਚ ਚੁਣੇ ਗਏ ਚਾਹਰ ਬ੍ਰਦਰਸ, ਜਾਣੋ ਕਿਵੇਂ ਰਿਹਾ ਸਫਰ

Monday, Jul 22, 2019 - 11:44 AM (IST)

ਵਿੰਡੀਜ਼ ਦੌਰੇ ਲਈ ਟੀਮ ਇੰਡੀਆ ''ਚ ਚੁਣੇ ਗਏ ਚਾਹਰ ਬ੍ਰਦਰਸ, ਜਾਣੋ ਕਿਵੇਂ ਰਿਹਾ ਸਫਰ

ਨਵੀਂ ਦਿੱਲੀ : ਆਈ. ਪੀ. ਐੱਲ. ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਅਦ ਤਾਜਨਗਰੀ ਦੇ 2 ਭਰਾ ਆਪਣੀ ਗੇਂਦਬਾਜ਼ੀ ਨਾਲ ਕੈਰੇਬੀਆਈ ਬੱਲੇਬਾਜ਼ਾਂ ਨੂੰ ਤੰਗ ਕਰਦੇ ਦਿਸਣਗੇ। ਆਗਰਾ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਅਤੇ ਸਪਿਨਰ ਰਾਹੁਲ ਚਾਹਲ ਦੀ ਚੋਣ ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਵਿਚ ਹੋ ਗਈ ਹੈ। ਵਰਲਡ ਕੱਪ ਤੋਂ ਬਾਅਦ ਟੀਮ ਇੰਡੀਆ ਆਪਣੀ ਪਹਿਲੀ ਸੀਰੀਜ਼ ਵੈਸਟਇੰਡੀਜ਼ ਖਿਲਾਫ ਉਸਦੀ ਜ਼ਮੀਨ 'ਤੇ ਖੇਡੇਗੀ। ਇਸ ਦੌਰੇ ਲਈ ਚੋਣਕਾਰਾਂ ਨੇ ਐਤਵਾਰ ਨੂੰ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ। ਟੀ-20 ਸੀਰੀਜ਼ ਲਈ ਤੇਜ਼ ਗੇਂਦਬਾਜ਼ ਦੀਪਕ ਚਾਹਰ ਅਤੇ ਸਪਿਨਰ ਰਾਹੁਲ ਚਾਹਰ ਦੀ ਵੀ ਚੋਣ ਕੀਤੀ ਗਈ ਹੈ। ਦੀਪਕ ਅਤੇ ਰਾਹੁਲ ਦੋਵੇਂ ਕਜ਼ਨ ਬ੍ਰਦਰਜ਼ ਹਨ। ਦੀਪਕ ਪਹਿਲਾਂ ਵੀ ਟੀਮ  ਇੰਡੀਆ ਵੱਲੋਂ ਖੇਡ ਚੁੱਕਾ ਹੈ ਅਤੇ ਉੱਥੇ ਹੀ ਰਾਹੁਲ ਨੂੰ  ਇਹ ਮੌਕਾ ਪਹਿਲੀ ਵਾਰ ਮਿਲਿਆ ਹੈ। ਦੋਵੇਂ ਆਈ. ਪੀ. ਐੱਲ. ਵਿਚ ਵੱਖ-ਵੱਖ ਟੀਮਾਂ ਵੱਲੋਂ ਖੇਡਦੇ ਹਨ।

ਰਾਹੁਲ ਨੇ ਰਾਈਜ਼ਿੰਗ ਸੁਪਰ ਪੁਣੇ ਤੋਂ ਕਰੀਅਰ ਕੀਤਾ ਸ਼ੁਰੂ
PunjabKesari

ਰਾਈਜ਼ਿੰਗ ਪੁਣੇ ਸੁਪਰ ਜਾਇੰਟ ਤੋਂ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਰਾਹੁਲ ਹੁਣ ਨੀਲੀ ਜਰਸੀ ਵਿਚ ਦਿਸਣਗੇ। ਰਾਹੁਲ ਨੇ 2017 ਵਿਚ ਆਈ. ਪੀ. ਐੱਲ. ਖੇਡਿਆ ਸੀ। ਉਸਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਰਾਹੁਲ ਭਾਰਤ ਲਈ ਵਨਡੇ ਅਤੇ ਟੀ-20 ਖੇਡ ਚੁੱਕੇ ਦੀਪਕ ਚਾਹਰ ਦੇ ਭਰਾ ਹਨ। ਦੀਪਕ ਦੇ ਕਹਿਣ 'ਤੇ ਹੀ ਰਾਹੁਲ ਨੇ ਲੈਗ ਸਪਿਨਰ ਬਣਨ ਦਾ ਫੈਸਲਾ ਕੀਤਾ। ਰਾਹੁਲ ਨੇ ਭਾਰਤ ਅੰਡਰ 19 ਲਈ ਲਗਾਤਾਰ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ। ਟੀਮ ਲਈ ਇੰਗਲੈਂਡ ਵਿਚ ਹੋਈ 4 ਵਨਡੇ ਮੈਚਾਂ ਦੀ ਸੀਰੀਜ਼ ਵਿਚ ਉਸਨੇ 10 ਵਿਕਟਾਂ ਹਾਸਲ ਕੀਤੀਆਂ। 2018-19 ਵਿਚ ਵਿਜੇ ਹਜ਼ਾਰੇ ਟ੍ਰਾਫੀ ਵਿਚ ਰਾਜਸਥਾਨ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸੀ।

ਦੀਪਕ ਦੀ ਵੀ ਟੀਮ 'ਚ ਵਾਪਸੀ
PunjabKesari

ਇੰਗਲੈਂਡ ਦੌਰੇ 'ਤੇ ਵਨ ਡੇ ਅਤੇ ਟੀ-20 ਦੇ ਬਾਅਦ ਬਾਹਰ ਹੋਏ ਦੀਪਕ ਚਾਹਰ ਨੇ ਵੀ ਆਪਣੀ ਵਾਪਸੀ ਕੀਤੀ ਹੈ। ਉਸਦੀ ਚੋਣ ਵੀ ਵੈਸਟਇੰਡੀਜ਼ ਦੌਰੇ ਲਈ ਹੋਈ ਹੈ। ਹੁਣ ਦੋਵੇਂ ਭਰਾ ਵੈਸਟਇੰਡੀਜ਼ ਵਿਚ ਇਕੱਠੇ ਖੇਡਣਗੇ।


Related News