ਤਲਾਕ ਦੀਆਂ ਖ਼ਬਰਾਂ ਵਿਚਾਲੇ ਸ਼੍ਰੇਅਸ ਅਈਅਰ ਨਾਲ ਦਿਖੇ ਚਾਹਲ, Big Boss ਦਾ ਹੋਣਗੇ ਹਿੱਸਾ
Sunday, Jan 12, 2025 - 03:21 PM (IST)
ਸਪੋਰਟਸ ਡੈਸਕ- ਟੀਮ ਇੰਡੀਆ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਇਸ ਸਮੇਂ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਸੁਰਖ਼ੀਆਂ 'ਚ ਹਨ। ਕਿਹਾ ਜਾ ਰਿਹਾ ਹੈ ਕਿ ਚਾਹਲ ਤੇ ਉਨ੍ਹਾਂ ਦੀ ਵਾਈਫ ਧਨਸ਼੍ਰੀ ਵਿਚਾਲੇ ਕੁਝ ਠੀਕ ਨਹੀਂ ਹੈ। ਸੂਤਰਾਂ ਮੁਤਾਬਕ ਚਾਹਲ ਤੇ ਧਨਸ਼੍ਰੀ ਕਾਫੀ ਮਹੀਨਿਆਂ ਤੋਂ ਵੱਖ ਰਹਿ ਰਹੇ ਹਨ। ਦੋਵਾਂ ਦੇ ਤਲਾਕ ਦੀਆਂ ਅਫਵਾਹਾਂ ਹਨ। ਯੁਜਵੇਂਦਰ ਚਾਹਲ ਤੇ ਧਨਸ਼੍ਰੀ ਵਰਮਾ ਨੇ ਇੰਸਟਾਗ੍ਰਾਮ 'ਤੇ ਜੋ ਗੱਲਾਂ ਕਹੀਆਂ, ਉਸ ਨਾਲ ਇਨ੍ਹਾਂ ਗੱਲਾਂ ਨੂੰ ਮਜ਼ਬੂਤੀ ਮਿਲਦੀ ਹੈ।
ਤਲਾਕ ਦੀ ਅਫਵਾਹ ਵਿਚਾਲੇ ਯੁਜਵੇਂਦਰ ਚਾਹਲ ਬਿੱਗ ਬੌਸ 18 ਦੇ ਸੈੱਟ 'ਤੇ ਪੁੱਜੇ। ਇਸ ਦੌਰਾਨ ਉਨ੍ਹਾਂ ਨਾਲ ਸ਼੍ਰੇਅਸ ਅਈਅਰ ਤੇ ਸ਼ਸ਼ਾਂਕ ਸਿੰਘ ਵੀ ਨਜ਼ਰ ਆਏ। ਇਹ ਤਿੰਨੋਂ ਵੀਕੈਂਡ ਦਾ ਵਾਰ ਐਪੀਸੋਡ 'ਚ ਨਜ਼ਰ ਆ ਸਕਦੇ ਹਨ, ਜਿਸ ਨਾਲ 19 ਜਨਵਰੀ ਦੇ ਫਿਨਾਲੇ ਲਈ ਦਿਲਚਸਪੀ ਵਧ ਜਾਵੇਗੀ। ਸ਼੍ਰੇਅਸ ਅਈਅਰ, ਸ਼ਸ਼ਾਂਕ ਸਿੰਘ ਤੇ ਯੁਜਵੇਂਦਰ ਚਾਹਲ ਆਈਪੀਐੱਲ 2025 'ਚ ਪੰਜਾਬ ਕਿੰਗਜ਼ ਦੀ ਨੁਮਾਇੰਦਗੀ ਕਰਦੇ ਨਜ਼ਰ ਆਉਣਗੇ। ਆਈਪੀਐੱਲ 2025 ਦੀ ਸ਼ੁਰੂਆਤ 14 ਮਾਰਚ ਨੂੰ ਹੋਵੇਗੀ ਤੇ ਫਾਈਨਲ ਮੁਕਾਬਲਾ 25 ਮਈ ਨੂੰ ਖੇਡਿਆ ਜਾਵੇਗਾ। ਆਈਪੀਐੱਲ ਮੈਚਾਂ ਦਾ ਪੂਰਾ ਸ਼ਡਿਊਲ ਆਉਣਾ ਅਜੇ ਬਾਕੀ ਹੈ।