RR v LSG : ਚਾਹਲ ਨੇ ਬਣਾਇਆ ਵੱਡਾ ਰਿਕਾਰਡ, ਇਹ ਉਪਲੱਬਧੀ ਹਾਸਲ ਕਰਨ ਵਾਲੇ ਸਭ ਤੋਂ ਤੇਜ਼ ਭਾਰਤੀ
Monday, Apr 11, 2022 - 01:21 AM (IST)
ਮੁੰਬਈ- ਰਾਜਸਥਾਨ ਰਾਇਲਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਰੋਮਾਂਚਕ ਮੈਚ ਵਿਚ 3 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ ਵਿਚ ਰਾਜਸਥਾਨ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਆਪਣੇ ਨਾਂ 4 ਵਿਕਟਾਂ ਕੀਤੀਆਂ। ਇਸ ਦੇ ਨਾਲ ਹੀ ਚਾਹਲ ਨੇ ਆਪਣੇ ਨਾਂ ਇਕ ਵੱਡੀ ਉਪਲੱਬਧੀ ਹਾਸਲ ਵੀ ਕਰ ਲਈ ਹੈ। ਚਾਹਲ ਆਈ. ਪੀ. ਐੱਲ. ਵਿਚ 150 ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਇਸ ਦੇ ਲਈ ਸਿਰਫ 118 ਪਾਰੀਆਂ ਦੀ ਮਦਦ ਲਈ। ਉਹ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਦੇ ਮਾਮਲੇ ਵਿਚ 5ਵੇਂ ਨੰਬਰ 'ਤੇ ਆ ਗਏ ਹਨ। ਦੇਖੋ ਉਸਦੇ ਰਿਕਾਰਡ-
ਆਈ. ਪੀ. ਐੱਲ. ਵਿਚ ਸਭ ਤੋਂ ਤੇਜ਼ 150 ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼
105 - ਲਸਿਥ ਮਲਿੰਗਾ
118 - ਯੁਜਵੇਂਦਰ ਚਾਹਲ*
137 - ਡਵੇਨ ਬ੍ਰਾਵੋ
140 - ਅਮਿਤ ਮਿਸ਼ਰਾ
156 - ਪਿਊਸ਼ ਚਾਵਲਾ
159 - ਹਰਭਜਨ ਸਿੰਘ
ਇਹ ਖ਼ਬਰ ਪੜ੍ਹੋ- PCB ਪ੍ਰਮੁੱਖ ਅਹੁਦੇ ਤੋਂ ਅਸਤੀਫੇ ਦੇਣ 'ਤੇ ਵਿਚਾਰ ਕਰ ਰਹੇ ਹਨ ਰਮੀਜ਼ : ਸੂਤਰ
ਆਈ. ਪੀ. ਐੱਲ. ਵਿਚ ਸਭ ਤੋਂ ਤੇਜ਼ 150 ਵਿਕਟਾਂ ਹਾਸਲ ਕਰਨ ਵਾਲੇ ਭਾਰਤੀ ਗੇਂਦਬਾਜ਼
118 - ਯੁਜਵੇਂਦਰ ਚਾਹਲ*
140 - ਅਮਿਤ ਮਿਸ਼ਰਾ
156 - ਪਿਊਸ਼ ਚਾਵਲਾ
159 - ਹਰਭਜਨ ਸਿੰਘ
ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ ਕੀਤਾ 217 ਦੌੜਾਂ 'ਤੇ ਢੇਰ
ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼
173 - ਡਵੇਨ ਬ੍ਰਾਵੋ
170 - ਲਸਿਥ ਮਲਿੰਗਾ
166 - ਅਮਿਤ ਮਿਸ਼ਰਾ
157 - ਪਿਊਸ਼ ਚਾਵਲਾ
150 - ਯੁਜਵੇਂਦਰ ਚਾਹਲ*
150 - ਹਰਭਜਨ ਸਿੰਘ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।