ਚਾਹਲ ਨੇ ਸਟੋਕਸ, ਡੀ ਕਾਕ ਅਤੇ ਐਲਿਸਾ ਪੈਰੀ ਦਾ ਉਡਾਇਆ ਮਜ਼ਾਕ, ਕਿਹਾ- ਮੇਰੀ ਬਰਾਬਰੀ ਨਹੀਂ ਕਰ ਸਕਦੇ

03/18/2020 10:58:42 AM

ਸਪੋਰਟਸ ਡੈਸਕ — ਕੋਰੋਨਾ ਵਾਇਰਸ ਦੇ ਕਾਰਨ ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਖੇਡੀ ਜਾਣ ਵਾਲੀ ਸੀਰੀਜ਼ ਰੱਦ ਹੋ ਗਈ ਹੈ ਪਰ ਭਾਰਤੀ ਟੀਮ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਕਿਸੇ ਨਾ ਕਿਸੇ ਤਰ੍ਹਾਂ ਨਾਲ ਖਿਡਾਰੀਆਂ ਦੇ ਨਾਲ ਮਸਤੀ ਕਰ ਹੀ ਲੈਂਦਾ ਹੈ। ਚਾਹਲ ਨੇ ਹਾਲ ਹੀ ’ਚ ਇਕ ਤਸਵੀਰ ਪੋਸਟ ਕੀਤੀ ਹੈ ਜਿਸ ’ਚ ਪੈਰੀ, ਸਟੋਕਸ ਅਤੇ ਡੀ ਕਾਕ ਮੈਦਾਨ ’ਚ ਲੇਟੇ ਹੋਏ ਹਨ ਪਰ ਚਾਹਲ ਨੇ ਇਨਾਂ ਤਿੰਨਾਂ ਖਿਡਾਰੀਆਂ ਨੂੰ ਟ੍ਰੋਲ ਕਰ ਦਿੱਤਾ। ਇਸ ਫੋਟੋ ’ਚ ਚਾਹਲ ਵੀ ਨਜ਼ਰ ਆ ਰਿਹਾ ਹੈ।PunjabKesari

ਚਾਹਲ ਨੇ ਫੋਟੋ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਕੀਤੀ ਜਿਸ ’ਚ ਫੋਟੋ ’ਤੇ ਲਿਖਿਆ ਸੀ ਕਿ ਨੋ ਕਿਡੋਸ ਨੋ, ਯੂ ਕਾਂਟ ਮੈਚ ਹਿਜ਼ ਸਵੈਗ। ਦੱਸ ਦੇਈਏ ਕਿ ਚਾਹਲ ਦੀ ਇਕ ਫੋਟੋ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਈ ਸੀ ਅਤੇ ਇਸ ’ਤੇ ਖੂਬ ਮੀਮਸ ਵੀ ਬਣੇ ਸਨ। ਇਸ ਨੂੰ ਲੈ ਕੇ ਚਾਹਲ ਨੇ ਡਿਕਾਕ, ਐਲਿਸਾ ਪੈਰੀ ਅਤੇ ਸਟੋਕਸ ਦੇ ਮੈਦਾਨ ’ਚ ਲੇਟੇ ਹੋਏ ਦੀ ਫੋਟੋ ਨੂੰ ਟ੍ਰੋਲ ਕੀਤਾ ਹੈ ਕਿ ਉਹ ਚਾਹਲ ਦੀ ਬਰਾਬਰੀ ਨਹੀਂ ਕਰ ਸਕਦੇ।PunjabKesariਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਸਾਰੇ ਕ੍ਰਿਕਟ ਮੈਚ ਰੱਦ ਹੋ ਗਏ। ਬੇਨ ਸਟੋਕਸ ਨੂੰ ਵੀ ਸ਼੍ਰੀਲੰਕਾ ਖਿਲਾਫ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ’ਚ ਇੰਗਲੈਂਡ ਦੀ ਟੀਮ ’ਚ ਸ਼ਾਮਲ ਕੀਤਾ ਗਿਆ ਸੀ । ਉਥੇ ਹੀ ਡੀ ਕਾਕ ਨੂੰ ਭਾਰਤ ਖਿਲਾਫ ਉਨ੍ਹਾਂ ਦੀ ਵਨ-ਡੇ ਸੀਰੀਜ਼ ’ਚ ਖੇਡਣਾ ਸੀ। ਦੂਜੇ ਪਾਸੇ ਪੈਰੀ ਹਾਲ ਹੀ ’ਚ ਟੀ 20 ਵਿਸ਼ਵ ਕੱਪ ’ਚ ਆਸਟਰੇਲੀਆ ਮਹਿਲਾ ਟੀਮ ਦਾ ਹਿੱਸਾ ਸਨ ਅਤੇ ਹੈਮਸਟਰਿੰਗ ਦੀ ਸੱਟ ਦੇ ਕਾਰਨ ਬਾਹਰ ਹੋ ਗਈ ਸੀ।PunjabKesari

 


Related News