ਹਨੀਮੂਨ ਮਨਾਉਣ ਦੁਬਈ ਪਹੁੰਚੇ ਚਾਹਲ ਅਤੇ ਧਨਾਸ਼੍ਰੀ, ਧੋਨੀ ਅਤੇ ਸਾਕਸ਼ੀ ਨਾਲ ਕੀਤਾ ਡਿਨਰ (ਦੇਖੋ ਤਸਵੀਰਾਂ)

Wednesday, Dec 30, 2020 - 02:13 PM (IST)

ਹਨੀਮੂਨ ਮਨਾਉਣ ਦੁਬਈ ਪਹੁੰਚੇ ਚਾਹਲ ਅਤੇ ਧਨਾਸ਼੍ਰੀ, ਧੋਨੀ ਅਤੇ ਸਾਕਸ਼ੀ ਨਾਲ ਕੀਤਾ ਡਿਨਰ (ਦੇਖੋ ਤਸਵੀਰਾਂ)

ਸਪੋਰਟਸ ਟੀਮ: ਭਾਰਤੀ ਟੀਮ ਦੇ ਲੈਗ ਸਪਿਨਰ ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਵਰਮਾ ਹਾਲ ਹੀ ’ਚ ਵਿਆਹ ਦੇ ਬੰਧਨ ’ਚ ਬੱਝੇ ਹਨ। ਇਨ੍ਹਾਂ ਦੋਵਾਂ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਹੁਣ ਇਹ ਜੋੜਾ ਹਨੀਮੂਨ ਮਨਾਉਣ ਲਈ ਦੁਬਈ ਗਿਆ ਹੋਇਆ ਹੈ। ਉੱਧਰ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਮਨ੍ਹਾ ਰਹੇ ਸਾਬਕਾ ਭਾਰਤੀ ਕਪਤਾਨ ਧੋਨੀ ਨੇ ਨਵੇਂ ਜੋੜੇ ਨੂੰ ਡਿਨਰ ਲਈ ਸੱਦਾ ਦਿੱਤਾ। ਜਿਥੇ ਧੋਨੀ ਅਤੇ ਸਾਕਸ਼ੀ ਨੇ ਵਿਆਹ ਦੇ ਬੰਧਨ ’ਚ ਬੱਝੇ ਚਾਹਲ ਅਤੇ ਧਨਾਸ਼੍ਰੀ ਦਾ ਸੁਆਗਤ ਕੀਤਾ। 

PunjabKesari
ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਧੋਨੀ ਦੇ ਪਰਿਵਾਰ ਨਾਲ ਡਿਨਰ ਕਰਨ ਤੋਂ ਬਾਅਦ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਇਸ ਤਸਵੀਰ ’ਚ ਧੋਨੀ ਸਾਕਸ਼ੀ ਦੇ ਨਾਲ ਚਾਹਲ ਅਤੇ ਧਨਾਸ਼੍ਰੀ ਦਿਖਾਈ ਦੇ ਰਹੇ ਹਨ

PunjabKesari

ਇਸ ਦੇ ਨਾਲ ਹੀ ਚਾਹਲ ਨੇ ਕੈਪਸ਼ਨ ’ਚ ਲਿਖਿਆ ਕਿ ਉਹ ਇਸ ਤੋਂ ਬੇਹੱਦ ਖੁਸ਼ ਹਨ। ਚਾਹਲ ਦੀ ਪਤਨੀ ਧਨਾਸ਼੍ਰੀ ਨੇ ਆਪਣੇ ਇੰਸਟਾਗ੍ਰਾਮ ’ਤੇ ਧੋਨੀ ਅਤੇ ਸਾਕਸ਼ੀ ਦਾ ਘਰ ਵਰਗੇ ਖਾਣੇ ਲਈ ਸ਼ੁਕਰੀਆ ਕਿਹਾ।

PunjabKesari
ਜ਼ਿਕਰਯੋਗ ਹੈ ਕਿ ਧੋਨੀ ਨੇ ਇਸ ਸਾਲ 15 ਅਗਸਤ ਨੂੰ ਕ੍ਰਿਕਟ ਦੇ ਹਰ ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਸੀ। ਹਾਲ ਹੀ ’ਚ ਆਈ.ਸੀ.ਸੀ.ਐਵਾਰਡ ’ਚ ਧੋਨੀ ਨੂੰ ਸਿਪਰਿਟ ਆਫ ਦਿ ਕ੍ਰਿਕਟ ਦੇ ਖਿਤਾਬ ਨਾਲ ਨਵਾਜਿਆ ਗਿਆ। ਆਈ.ਸੀ.ਸੀ. ਨੇ ਦਹਾਕੇ ਦੇ ਸਰਵਸ੍ਰੇਸ਼ਠ ਟੀ-20 ਅਤੇ ਵਨਡੇ ਟੀਮ ’ਚ ਉਨ੍ਹਾਂ ਨੂੰ ਕਪਤਾਨ ਦੇ ਤੌਰ ’ਤੇ ਚੁਣਿਆ ਹੈ। 

PunjabKesari


author

Aarti dhillon

Content Editor

Related News