ਕੌਮਾਂਤਰੀ ਸ਼ਤਰੰਜ ਫੈਡਰੇਸ਼ਨ ਤੋਂ ਯੁਜਵੇਂਦਰ ਚਾਹਲ ਨੇ ਪੁੱਛਿਆ- ਮੇਰਾ ਨਾਂ ਕਿੱਥੇ ਹੈ

04/26/2020 4:13:23 PM

ਨਵੀਂ ਦਿੱਲੀ : ਲਾਕਡਾਊਨ ਕਾਰਨ ਸਾਰੀਆਂ ਆਊਟਡੋਰ ਖੇਡਾਂ ਬੰਦ ਹਨ ਅਜਿਹੇ 'ਚ ਟੀਮ ਇੰਡੀਆ ਦੇ ਸਟਾਰ ਸਪਿਨਰ ਯੁਵਜਵੇਂਦਰ ਚਾਹਲ ਇਕ ਵਾਰ ਫਿਰ ਚੈਸ ਬੋਰਡ 'ਤੇ ਵਾਪਸੀ ਕਰ ਰਹੇ ਹਨ। ਹਾਲ ਹੀ 'ਚ ਕੌਮਾਂਤਰੀ ਚੈਸ ਆਨਲਾਈਨ ਫੈਡਰੇਸ਼ਨ ਨੇ ਐੱਫ.ਆਈ. ਡੀ. ਈ. ਸ਼ਤਰੰਜ ਆਨਲਾਈਨ ਕੱਪ ਦੇ ਲਈ ਟੀਮ ਇੰਡੀਆ ਦੀ ਸੂਚੀ ਜਾਰੀ ਕੀਤੀ ਸੀ। ਚਾਹਲ ਨੇ ਇੱਥੇ ਫੈਡਰੇਸ਼ਨ ਤੋਂ ਉਹ ਪੁੱਛ ਲਿਆ ਕਿ ਇਸ ਸੂਚੀ ਵਿਚ ਉਸ ਦਾ ਨਾਂ ਕਿੱਥੇ ਹੈ। ਇਹ ਗੱਲ ਸਾਰੇ ਜਾਣਦੇ ਹਨ ਕਿ ਕ੍ਰਿਕਟ ਖੇਡਣ ਤੋਂ ਪਹਿਲਾਂ ਚਾਹਲ ਪ੍ਰੋਫੈਸ਼ਨਲ ਪੱਧਰ 'ਤੇ ਸ਼ਤਰੰਜ ਖੇਡਦੇ ਸੀ। ਉਹ ਜੂਨੀਅਰ ਨੈਸ਼ਨਲ ਸ਼ਤਰੰਜ ਚੈਂਪੀਅਨ ਵੀ ਰਹੇ ਹਨ।

PunjabKesari

ਭਾਰਤ ਦੀ ਇਸ 4 ਮੈਂਬਰੀ ਸ਼ਤਰੰਜ ਟੀਮ ਵਿਚ ਵਿਸ਼ਵਨਾਥਨ ਆਨੰਦ, ਵਿਦਿਤ ਗੁਜਰਾਤੀ, ਪੇਂਟਾਲਾ ਹਰਿਕ੍ਰਿਸ਼ਣਾ ਅਤੇ ਹੰਪੀ ਕੋਨੇਰੂ ਦਾ ਨਾਂ ਸ਼ਾਮਲ ਸੀ। ਇਸ ਸੂਚੀ ਵਿਚ ਅਧਿਬਾਨ ਭਾਸਕਰਨ ਅਤੇ ਹਰਿਕਾ ਦ੍ਰੋਣਾਵਲੀ ਦੇ ਰੂਪ 'ਚ 2 ਰਿਜ਼ਰਵ ਖਿਡਾਰੀ ਵੀ ਹੈ। ਚਾਹਲ ਨੇ ਇੱਥੇ ਆਪਣੇ ਬਾਰੇ ਵਿਚ ਸਵਾਲ ਪੁੱਛਿਆ ਤਾਂ ਸ਼ਤਰੰਜ ਫੈਡਰੇਸ਼ਨ ਨੇ ਵੀ ਉਸ ਨੂੰ ਨਿਰਾਸ਼ ਨਹੀਂ ਕੀਤਾ ਅਤੇ ਜਵਾਬ ਵਿਚ ਸ਼ਤਰੰਜ ਕੁਮੈਂਟਰੀ ਦੇ ਲਈ ਬਤੌਰ ਗੈਸਟ ਸੱਦਾ ਦੇ ਦਿੱਤਾ।

PunjabKesari

ਕੌਮਾਂਤਰੀ ਸ਼ਤਰੰਜ ਫੈਡਰੇਸ਼ਨ ਨੇ ਟਵੀਟ ਕਰ ਲਿਖਿਆ ਕਿ ਤੁਸੀਂ ਕੁਮੈਂਟਰੀ ਵਿਚ ਗੈਸਟ ਦੀ ਭੂਮਿਕਾ ਹੋ ਸਕਦੇ ਹਨ ਅਤੇ ਆਪਣੀ ਟੀਮ ਨੂੰ ਚੀਅਰ ਕਰ ਸਕਦੇ ਹੋ। ਚਾਹਲ ਨੇ ਵੀ ਇਸ ਨੂੰ ਸਵੀਕਾਰ ਕਰਦਿਆਂ ਲਿਖਿਆ ਕਿ ਮੈਂ ਜ਼ਰੂਰ ਕਰਨਾ ਚਾਹੁੰਗਾ। ਦੱਸ ਦਈਏ ਕਿ ਲਾਕਡਾਊਨ ਦੇ ਇਨ੍ਹਾਂ ਦਿਨਾਂ ਵਿਚ ਟੀਮ ਇੰਡੀਆ ਦਾ ਇਹ ਫਿਰਕੀ ਗੇਂਦਬਾਜ਼ ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਹਨ ਅਤੇ ਇਨ੍ਹਾਂ ਦਿਨਾਂ ਵਿਚਉਹ ਆਪਣੇ ਅੰਦਾਜ਼ ਵਿਚ ਖੂਬ ਫਿਰਕੀ ਲੈ ਰਹੇ ਹਨ।


Ranjit

Content Editor

Related News