ਪਲਿਸਕੋਵਾ ਤੇ ਜੀਓਰਜੀ ਮਾਂਟ੍ਰੀਅਲ ਦੇ ਫ਼ਾਈਨਲ ’ਚ

Sunday, Aug 15, 2021 - 06:09 PM (IST)

ਪਲਿਸਕੋਵਾ ਤੇ ਜੀਓਰਜੀ ਮਾਂਟ੍ਰੀਅਲ ਦੇ ਫ਼ਾਈਨਲ ’ਚ

ਮਾਂਟ੍ਰੀਅਲ— ਚੌਥਾ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਕੈਰੋਲਿਨਾ ਪਲਿਸਕੋਵਾ ਨੇ ਚੋਟੀ ਦਾ ਦਰਜਾ ਪ੍ਰਾਪਤ ਬੇਲਾਰੂਸ ਦੀ ਐਰਿਨਾ ਸਬਾਲੇਂਕਾ ਨੂੰ 6-3, 6-4 ਨਾਲ ਹਰਾ ਕੇ ਨੈਸ਼ਨਲ ਬੈਂਕ ਓਪਨ ਟੈਨਿਸ ਦੇ ਫ਼ਾਈਨਲ ’ਚ ਪ੍ਰਵੇਸ਼ ਕਰ ਲਿਆ। ਪਲਿਸਕੋਵਾ ਦਾ ਸਾਹਮਣਾ ਇਟਲੀ ਦੀ ਕੈਮੀਲੀਆ ਜੀਓਰਜੀ ਨਾਲ ਹੋਵੇਗਾ ਜਿਸ ਨੇ ਅਮਰੀਕੀ ਕੁਆਲੀਫ਼ਾਇਰ ਜੇਸਿਕਾ ਪੇਗੁਲਾ ਨੂੰ 6-3, 3-6, 6-1 ਨਾਲ ਹਰਾਇਆ। ਟੋਕੀਓ ਓਲੰਪਿਕ ’ਚ ਜੀਓਰਜੀ ਨੇ ਪਲਿਸਕੋਵਾ ਨੂੰ ਆਖ਼ਰੀ 16 ’ਚ ਸਿੱਧੇ ਸੈੱਟਾਂ ’ਚ ਹਰਾਇਆ ਸੀ।


author

Tarsem Singh

Content Editor

Related News