ਕੈਰੋਲੀਨਾ ਮਾਰਿਨ ਵਿਸ਼ਵ ਚੈਂਪੀਅਨਸ਼ਿਪ ਤੋਂ ਹਟੀ, ਦੱਸੀ ਇਹ ਵਜ੍ਹਾ
Friday, Dec 10, 2021 - 10:31 PM (IST)
ਨਵੀਂ ਦਿੱਲੀ- ਤਿੰਨ ਵਾਰ ਦੀ ਚੈਂਪੀਅਨ ਬੈਡਮਿੰਟਨ ਖਿਡਾਰੀ ਕੈਰੋਲੀਨਾ ਮਾਰਿਨ ਦੀ ਮੁਕਾਬਲੇਬਾਜ਼ੀ ਵਿਚ ਵਾਪਸੀ 'ਚ ਦੇਰੀ ਹੋਵੇਗੀ ਕਿਉਂਕਿ ਉਨ੍ਹਾਂ ਨੇ ਗੋਡੇ ਦੀ ਸੱਟ ਤੋਂ ਠੀਕ ਨਹੀਂ ਹੋਣ ਦੇ ਕਾਰਨ ਵਿਸ਼ਵ ਚੈਂਪੀਅਨਸ਼ਿਪ ਤੋਂ ਹਟਣ ਦਾ ਫੈਸਲਾ ਕੀਤਾ ਹੈ। ਰੀਓ ਓਲੰਪਿਕ ਦੀ ਸੋਨ ਤਮਗਾ ਜੇਤੂ ਨੇ ਸਵਿਸ ਓਪਨ ਦੇ ਦੌਰਾਨ ਲੱਗੀ ਸੱਟ ਕਾਰਨ ਇਸ ਸਾਲ ਆਲ ਇੰਗਲੈਂਡ ਚੈਂਪੀਅਨਸ਼ਿਪ ਤੋਂ ਹਟਣ ਦਾ ਫੈਸਲਾ ਕੀਤਾ ਸੀ। ਮਾਰਿਨ (28 ਸਾਲਾ) ਨੇ ਸਪੇਨ ਦੇ ਹੁਲੇਵਾ ਵਿਚ ਸ਼ੁਰੂ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਵਾਪਸੀ ਦੀ ਯੋਜਨਾ ਬਣਾਈ ਸੀ।
ਇਹ ਖ਼ਬਰ ਪੜ੍ਹੋ- AUS v ENG : ਜੋ ਰੂਟ ਨੇ ਤੋੜਿਆ ਮਾਈਕਲ ਵਾਨ ਦਾ ਵੱਡਾ ਰਿਕਾਰਡ
ਸਪੇਨ ਦੀ ਮਾਰਿਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤੇ ਗਏ ਵੀਡੀਓ ਵਿਚ ਕਿਹਾ ਕਿ ਮੈਂ ਸੀਜ਼ਨ ਦੀ ਅਸਲ 'ਚ ਵਧੀਆ ਸ਼ੁਰੂਆਤ ਕੀਤੀ ਸੀ, ਮੈਂ ਪੰਜ ਵਿਚੋਂ ਚਾਰ ਟੂਰਨਾਮੈਂਟ ਜਿੱਤੇ ਸਨ। ਮੈਂ ਆਤਮਵਿਸ਼ਵਾਸ ਨਾਲ ਭਰੀ ਸੀ ਪਰ ਇਕ ਗਲਤ ਮੂਵਮੈਂਟ ਨੇ ਮੇਰਾ ਗੋਡਾ ਪੂਰੀ ਤਰ੍ਹਾਂ ਤੋੜ ਦਿੱਤਾ। ਮਾਨਸਿਕ ਰੂਪ ਨਾਲ ਕਾਫੀ ਮੁਸ਼ਕਿਲ ਹੋ ਰਹੀ ਹੈ, ਮੇਰੀ ਤਰਜੀਹ ਹਮੇਸ਼ਾ ਹੀ ਸਿਹਤਮੰਦ ਰਹਿਣਾ ਹੈ। ਇਸ ਲਈ ਮੇਰੀ ਟੀਮ ਤੇ ਮੈਂ ਫੈਸਲਾ ਕੀਤਾ ਕਿ ਹੁਲੇਵਾ ਵਿਸ਼ਵ ਚੈਂਪੀਅਨਸ਼ਿਪ ਵਿਚ ਨਹੀਂ ਖੇਡਾਂਗੇ।
ਇਹ ਖ਼ਬਰ ਪੜ੍ਹੋ- ਮੈਂ ਸੋਚਿਆ ਸੀ ਕਿ ਫਿਰ ਕਦੇ ਟੈਸਟ ਮੈਚ ਨਹੀਂ ਖੇਡਾਂਗਾ : ਡੇਵਿਡ ਮਲਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।