ਕਾਰਲਸਨ ਪਿਛੜਿਆਂ, ਨਾਕਾਮੁਰਾ ਤੇ ਕਾਰਯਾਕਿਨ ਹੋਏ ਸਭ ਤੋਂ ਅੱਗੇ
Friday, May 22, 2020 - 11:51 AM (IST)

ਨਿਊਬੁਰਗ : ਐੱਮ. ਜੀ. ਐੱਸ. ਲੀਗ ਦੇ ਪਹਿਲੇ ਪੜਾਅ ਲਿੰਡੋਰਸ ਏ. ਬੀ. ਰੈਪਿਡ ਸ਼ਤਰੰਜ ਦੇ ਦੂਜੇ ਦਿਨ ਰਾਊਂਡ 5 ਤੋਂ 8 ਦੇ ਮੁਕਾਬਲੇ ਖੇਡੇ ਗਏ। ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਦੇ ਲਈ ਦਿਨ ਥੋੜ੍ਹਾ ਖਰਾਬ ਰਿਹਾ ਤੇ ਉਸ ਨੂੰ ਚੀਨ ਦੇ ਯੂ. ਯਾਂਗੀ ਤੇ ਪੋਲੈਂਡ ਦੇ ਜਾਨ ਡੂਡੋ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਅਮਰੀਕਾ ਦੇ ਵੇਸਲੀ ਸ਼ੋਅ ਨੇ ਉਸ ਨੂੰ ਡਰਾਅ 'ਤੇ ਰੋਕ ਰੋਕ ਲਿਆ। ਉਸ ਨੂੰ ਇਕਲੌਤੀ ਜਿੱਤ ਚੀਨ ਦੇ ਵੇ ਯੀ ਵਿਰੁੱਧ ਮਿਲੀ। ਇਸ ਨਤੀਜੇ ਨਾਲ ਕਾਰਲਸਨ ਸਾਝੇ ਤੌਰ 'ਤੇ ਪਹਿਲੇ ਸਥਾਨ ਤੋਂ ਤੀਜੇ ਸਥਾਨ 'ਤੇ ਖਿਸਕ ਗਿਆ।
ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੇ ਅਰਮੀਨੀਆ ਦੇ ਲੇਵਾਨ ਆਰੋਨੀਅਨ ਨੂੰ ਹਰਾਉਂਦੇ ਹੋਏ ਦਿਨ ਦੀ ਸ਼ੁਰੂਆਤ ਕੀਤੀ ਤੇ ਉਸ ਤੋਂ ਬਾਅਦ 3 ਮੁਕਾਬਲੇ ਡਰਾਅ ਖੇਡ ਕੇ ਪਹਿਲੇ ਸਥਾਨ 'ਤੇ ਆਪਣਾ ਕਬਜ਼ਾ ਬਣਾਈ ਰੱਖਿਆ ਹੈ, ਹਾਲਾਂਕਿ ਇੱਥੇ ਉਹ ਇਕੱਲਾ ਨਹੀਂ ਹੈ ਤੇ ਰੂਸ ਦੇ ਸੇਰਗੀ ਕਾਰਯਾਕਿਨ ਨੇ 3 ਡਰਾਅ ਤੋਂ ਬਾਅਦ ਦਿਨ ਦੇ ਆਖਰੀ ਮੁਕਾਬਲੇ ਵਿਚ ਫਿਡੇ ਦੇ ਅਲੀਰੇਜ਼ਾ ਫਿਰੋਜ਼ਾ ਨੂੰ ਹਰਾਉਂਦੇ ਹੋਏ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਕਰ ਲਿਆ ਤੇ ਇਸ ਤਰ੍ਹਾਂ ਹੁਣ 2 ਦਿਨ ਤੋਂ ਬਾਅਦ ਕੁਆਰਟਰ ਫਾਈਨਲ ਵਿਚ ਜਾਣ ਲਈ ਦਾਅਵੇਦਾਰ ਇਸ ਤਰ੍ਹਾਂ ਹਨ, 5.5 ਅੰਕਾਂ 'ਤੇ ਅਮਰੀਕਾ ਦਾ ਨਾਕਾਮੁਰਾ ਤੇ ਰੂਸ ਦਾ ਕਾਰਯਾਕਿਨ 'ਤੇ 4.5 ਅੰਕਾਂ ਅਮਰੀਨੀਆ ਦਾ ਲੇਵਾਨ ਆਰੋਨੀਅਨ, ਰੂਸ ਦਾ ਅਲੈਗਜ਼ੈਂਡਰ ਗ੍ਰੀਸਚੁਕ, ਚੀਨਦਾ ਯੂ ਯਾਂਗੀ ਤੇ ਡਿੰਗ ਲੀਰੇਨ। ਤੀਜੇ ਦਿਨਦੇ ਚਾਰ ਰਾਊਂਡ ਤੋ ਬਾਅਦ ਹੀ ਆਖਰੀ 8 ਖਿਡਾਰੀਆਂ ਦੇ ਨਾਂ ਤੈਅ ਕੀਤੇ ਜਾਣਗੇ।