ਨੈਸ਼ਨਲ ਕਾਰ ਰੇਸਿੰਗ ਚੈਂਪੀਅਨਸ਼ਿਪ : ਵਿਰੋਧੀ ਮੁਕਾਬਲੇਬਾਜ਼ ਦੀ ਕਾਰ ਨਾਲ ਟਕਰਾਉਣ ਤੋਂ ਬਾਅਦ ਰੇਸਰ ਦੀ ਮੌਤ

Sunday, Jan 08, 2023 - 06:55 PM (IST)

ਨੈਸ਼ਨਲ ਕਾਰ ਰੇਸਿੰਗ ਚੈਂਪੀਅਨਸ਼ਿਪ : ਵਿਰੋਧੀ ਮੁਕਾਬਲੇਬਾਜ਼ ਦੀ ਕਾਰ ਨਾਲ ਟਕਰਾਉਣ ਤੋਂ ਬਾਅਦ ਰੇਸਰ ਦੀ ਮੌਤ

ਚੇਨਈ : ਮਸ਼ਹੂਰ ਰੇਸਰ ਕੇ. ਈ. ਕੁਮਾਰ ਦੀ ਇੰਡੀਅਨ ਨੈਸ਼ਨਲ ਕਾਰ ਰੇਸਿੰਗ ਚੈਂਪੀਅਨਸ਼ਿਪ ਦੇ ਦੂਜੇ ਗੇੜ ਦੌਰਾਨ ਮਦਰਾਸ ਇੰਟਰਨੈਸ਼ਨਲ ਸਰਕਟ ਵਿੱਚ ਇੱਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਵੇਰੇ ਸਲੂਨ ਕਾਰ ਰੇਸ ਦੌਰਾਨ ਕੁਮਾਰ ਦੀ ਕਾਰ ਦੂਜੇ ਮੁਕਾਬਲੇਬਾਜ਼ ਦੀ ਕਾਰ ਨਾਲ ਟਕਰਾ ਗਈ।

ਇਹ ਵੀ ਪੜ੍ਹੋ : ਹਾਕੀ ਵਿਸ਼ਵ ਕੱਪ ਦਾ ਆਗਾਜ਼ 13 ਜਨਵਰੀ ਤੋਂ ਭੁਵਨੇਸ਼ਵਰ ’ਚ, ਜਾਣੋ ਹਾਕੀ ਦੇ ਇਸ ਮਹਾਕੁੰਭ ਦੇ ਰੋਚਕ ਤੱਥਾਂ ਬਾਰੇ

ਕਾਰ ਟਰੈਕ ਤੋਂ ਫਿਸਲ ਗਈ ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਕੁਝ ਹੀ ਮਿੰਟਾਂ ਵਿੱਚ ਦੌੜ ਰੋਕ ਦਿੱਤੀ ਗਈ ਅਤੇ ਕੁਮਾਰ ਨੂੰ ਮਲਬੇ ਵਿੱਚੋਂ ਬਾਹਰ ਕੱਢ ਲਿਆ ਗਿਆ। ਉਸ ਨੂੰ ਐਂਬੂਲੈਂਸ ਰਾਹੀਂ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਇਹ ਵੀ ਪੜ੍ਹੋ : ਚੇਤਨ ਸ਼ਰਮਾ ਮੁੜ ਬਣੇ ਭਾਰਤੀ ਚੋਣ ਕਮੇਟੀ ਦੇ ਪ੍ਰਧਾਨ, T-20 ਵਿਸ਼ਵ ਕੱਪ ਮਗਰੋਂ ਖੁੱਸਿਆ ਸੀ ਅਹੁਦਾ

ਟੂਰਨਾਮੈਂਟ ਦੇ ਚੇਅਰਮੈਨ ਵਿੱਕੀ ਚੰਡੋਕ ਨੇ ਕਿਹਾ, 'ਇਹ ਬਹੁਤ ਹੀ ਮੰਦਭਾਗਾ ਹਾਦਸਾ ਹੈ। ਕੁਮਾਰ ਇੱਕ ਤਜਰਬੇਕਾਰ ਰੇਸਰ ਸੀ। ਮੈਂ ਉਸਨੂੰ ਕਈ ਸਾਲਾਂ ਤੋਂ ਜਾਣਦਾ ਸੀ। MMSC ਅਤੇ ਸਮੁੱਚਾ ਰੇਸਿੰਗ ਭਾਈਚਾਰਾ ਉਸਦੇ ਦਿਹਾਂਤ 'ਤੇ ਸੋਗ ਪ੍ਰਗਟ ਕਰਦਾ ਹੈ ਅਤੇ ਉਸਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਾਕੀ ਦਿਨ ਦੀਆਂ ਰੇਸਾਂ ਕੁਮਾਰ ਦੇ ਸਨਮਾਨ ਵਜੋਂ ਰੱਦ ਕਰ ਦਿੱਤੀਆਂ ਗਈਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News