ਆਰਥਿਕ ਸਥਿਤੀ ਮਾੜੀ ਹੋਣ ਕਾਰਨ ਪੋਰਨ ਸਟਾਰ ਬਣੀ ਇਹ ਕਾਰ ਰੇਸਰ, ਮੁੜ ਕਰੇਗੀ ਟਰੈਕ ''ਤੇ ਵਾਪਸੀ

Friday, Jul 24, 2020 - 12:10 PM (IST)

ਆਰਥਿਕ ਸਥਿਤੀ ਮਾੜੀ ਹੋਣ ਕਾਰਨ ਪੋਰਨ ਸਟਾਰ ਬਣੀ ਇਹ ਕਾਰ ਰੇਸਰ, ਮੁੜ ਕਰੇਗੀ ਟਰੈਕ ''ਤੇ ਵਾਪਸੀ

ਸਪੋਰਟਸ ਡੈਕਸ : ਆਸਟਰੇਲੀਆ ਦੀ ਕਾਰ ਰੇਸਰ ਰੇਨੀ ਗ੍ਰੇਸੀ ਨੇ ਮਾੜੀ ਆਰਥਿਕ ਸਥਿਤੀ ਕਾਰਨ ਗੇਮ ਨੂੰ ਛੱਡ ਕੇ ਪੋਰਨ ਸਟਾਰ ਬਣਨ ਗਈ ਸੀ ਪਰ ਹੁਣ ਜਦੋਂ ਉਸ ਦੀ ਆਰਥਿਕ ਸਥਿਤੀ ਠੀਕ ਹੋ ਗਈ ਹੈ ਤਾਂ ਉਸਨੇ ਇਕ ਹੋਰ ਵੱਡਾ ਫੈਸਲਾ ਲਿਆ ਹੈ। ਰੇਨੀ ਗ੍ਰੇਸੀ ਇਕ ਵਾਰ ਫਿਰ ਮੋਟਰ ਰੇਸਿੰਗ ਟ੍ਰੈਕ 'ਤੇ ਵਾਪਸ ਆ ਰਹੀ ਹੈ। 25 ਸਾਲ ਦੀ ਪੋਰਨਸਟਾਰ ਰੇਨੀ ਗ੍ਰੈਸੀ ਅਸ਼ਲੀਲ ਵੀਡੀਓ ਬਣਾਉਣ ਅਤੇ ਨਿਊਡ ਫੋਟੋਸ਼ੂਟ ਸ਼ਾਮਲ ਕਰਵਾ ਕੇ ਹੁਣ ਹਰ ਹਫ਼ਤੇ 13 ਲੱਖ ਕਮਾਉਂਦੀ ਹੈ। ਗ੍ਰੇਸੀ ਨੇ ਫੈਸਲਾ ਕੀਤਾ ਹੈ ਕਿ ਉਹ ਆਪਣਾ ਇਹ ਕੰਮ ਜਾਰੀ ਰੱਖੇਗੀ ਅਤੇ ਇਸ ਤੋਂ ਬਣਨ ਵਾਲਾ ਪੈਸਾ ਆਪਣੀ ਕਾਰ ਰੈਸਿੰਗ ਵੀ 'ਚ ਲਗਾਏਗੀ।

ਇਹ ਵੀ ਪੜ੍ਹੋਂ : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਚਿੰਤਾ 'ਚ ਹਰਭਜਨ ਸਿੰਘ, ਟਵੀਟ ਕਰ ਕੀਤਾ ਇਹ ਸਵਾਲ

PunjabKesariਗ੍ਰੇਸੀ ਨੇ ਆਪਣੀ ਵਾਪਸੀ ਦੀ ਖਬਰ 'ਤੇ ਕਿਹਾ, ਹੁਣ ਮੇਰੀ ਆਰਥਿਕ ਸਥਿਤੀ ਚੰਗੀ ਹੈ ਅਤੇ ਮੈਂ ਰੇਸਿੰਗ ਕਰ ਸਕਦੀ ਹਾਂ। ਮੈਨੂੰ ਡਰ ਨਹੀਂ ਹੋਵੇਗਾ ਕਿ ਮੇਰੀ ਕਾਰ ਟਕਰਾਉਂਦੀ ਹੈ ਜਾਂ ਖਰਾਬ ਹੋ ਜਾਂਦੀ ਹੈ। ਇਥੋਂ ਤਕ ਜੇ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਫਿਰ ਮੇਰੇ ਕੋਲ ਪੈਸਾ ਹੈ। ਮੈਂ ਹੁਣ ਬੇਫਿਕਰੀ ਨਾਲ ਮੁਕਾਬਲਾ ਕਰ ਸਕਦੀ ਹਾਂ। ਮੈਨੂੰ ਸਪਾਂਸਰਾਂ ਦੀ ਜ਼ਰੂਰਤ ਨਹੀਂ ਹੈ।

ਇਹ ਵੀ ਪੜ੍ਹੋਂ : ਕੋਰੋਨਾ ਕਾਰਨ ਗਈ ਨੌਕਰੀ ਤਾਂ ਲਿਆ ਫਾਹਾ, ਖ਼ੁਦਕੁਸ਼ੀ ਨੋਟ 'ਚ ਜਾਹਿਰ ਕੀਤੀ ਇੱਛਾ ਜਾਣ ਹੋਵੋਗੇ ਹੈਰਾਨ

PunjabKesariਜਦੋਂ ਪੋਰਨਸਟਾਰ ਰੇਨੀ ਗ੍ਰੈਸੀ ਅਸ਼ਲੀਲ ਫਿਲਮਾਂ 'ਚ ਦਾਖਲ ਹੋਈ ਤਾਂ ਉਸਦੇ ਕਈ ਸਾਥੀ ਸੁਪਰਕਾਰ ਡਰਾਈਵਰਾਂ ਨੇ ਉਸ ਤੋਂ ਦੂਰੀ ਬਣਾ ਲਈ ਸੀ। ਗ੍ਰੈਸੀ ਨੂੰ ਪੁੱਛਿਆ ਗਿਆ ਸੀ ਕਿ ਕੀ ਉਸ ਦੇ ਸਾਥੀ ਡਰਾਈਵਰ ਕਿਸੇ ਪੋਰਨ ਸਟਾਰ ਨੂੰ ਦੁਬਾਰਾ ਟਰੈਕ 'ਚ ਦਾਖਲ ਹੋਣ ਦੇਣਗੇ? ਗ੍ਰੇਸੀ ਇਸ ਗੱਲ 'ਤੇ ਗੁੱਸੇ ਹੋਈ ਅਤੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਕੋਈ ਮੈਨੂੰ ਰੋਕ ਦੇਵੇਗਾ। ਆਖਰਕਾਰ, ਉਹ ਲੋਕ ਕਿਸ ਤੋਂ ਡਰਦੇ ਹਨ?

ਇਹ ਵੀ ਪੜ੍ਹੋਂ :ਹਵਸ ਦੇ ਭੁੱਖੇ ਮੁੰਡਿਆਂ ਨੂੰ ਵੀ ਨਹੀਂ ਬਖਸ਼ ਰਹੇ: ਹੁਣ 8 ਸਾਲਾ ਮੁੰਡੇ ਨਾਲ ਕੀਤਾ ਗਲਤ ਕੰਮ

PunjabKesariਤੁਹਾਨੂੰ ਦੱਸ ਦੇਈਏ ਕਿ, ਜਦੋਂ ਪੋਰਨਸਟਾਰ ਰੇਨੀ ਗ੍ਰੇਸੀ ਅਸ਼ਲੀਲ ਫਿਲਮਾਂ ਵਿੱਚ ਦਾਖਲ ਹੋਈ ਸੀ, ਤਾਂ ਉਸਦੇ ਕਈ ਸਾਥੀ ਸੁਪਰਕਾਰ ਡਰਾਈਵਰਾਂ ਨੇ ਉਸ ਤੋਂ ਦੂਰੀ ਬਣਾ ਲਈ ਸੀ। ਹਾਲ ਹੀ ਵਿੱਚ ਡੇਲੀ ਟੈਲੀਗ੍ਰਾਫ ਨੂੰ ਦਿੱਤੇ ਇੱਕ ਇੰਟਰਵਿਊ 'ਚ ਉਸਨੇ ਕਿਹਾ ਸੀ ਕਿ ਉਹ ਸਿਰਫ਼ 12 ਮਹੀਨਿਆਂ 'ਚ ਉਸ ਉੱਤੇ ਚੱਲ ਰਹੇ 30 ਸਾਲਾਂ ਦਾ ਕਰਜ਼ਾ ਮੋੜ ਸਕਦੀ ਹੈ ਅਤੇ ਹੁਣ ਉਹ ਇੱਕ ਘਰ ਵੀ ਖਰੀਦ ਸਕਦੀ ਹੈ।ਰੇਨੀ ਗ੍ਰੇਸੀ ਪੋਰਨ ਸਟਾਰ ਨੇ ਦੱਸਿਆ ਕਿ ਉਸਦੇ ਪੋਰਨ ਵਿੱਚ ਦਾਖਲ ਹੋਣ ਦੇ ਫੈਸਲੇ ਦਾ ਪਰਿਵਾਰ ਵੱਲੋਂ ਸਮਰਥਨ ਹਾਸਲ ਹੈ। ਗ੍ਰੇਸੀ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਉਸ ਦੇ ਕੰਮ 'ਤੇ ਮਾਣ ਹੈ। ਗ੍ਰੇਸੀ ਨੇ ਆਪਣੀਆਂ ਅਸ਼ਲੀਲ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਵੀ ਪਾਈਆਂ ਹਨ। ਜਿਸ ਕਾਰਨ ਉਸਦੇ ਫੈਨ ਫੋਲਰਜ ਵਿੱਚ ਬੜੀ ਤੇਜ਼ੀ ਨਾਲ ਵਾਧਾ ਹੋਇਆ ਹੈ। 

PunjabKesari


author

Baljeet Kaur

Content Editor

Related News