ਕਪਤਾਨ ਕੋਹਲੀ ਨੂੰ ਲੱਗਿਆ ਵੱਡਾ ਝਟਕਾ, ICC ਨੇ ਜਾਰੀ ਕੀਤੀ ਇਹ ਸੂਚੀ

02/17/2020 9:19:01 PM

ਜਲੰਧਰ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਈ. ਸੀ. ਸੀ. ਦੀ ਤਾਜ਼ਾ ਜਾਰੀ ਕੀਤੀ ਟੀ-20 ਅੰਤਰਰਾਸ਼ਟਰੀ ਰੈਂਕਿੰਗ 'ਚ ਬੱਲੇਬਾਜ਼ਾਂ ਦੀ ਸੂਚੀ 'ਚ 10ਵੇਂ ਸਥਾਨ 'ਤੇ ਖਿਸਕ ਗਏ ਪਰ ਲੋਕੇਸ਼ ਰਾਹੁਲ ਤੇ ਰੋਹਿਤ ਸ਼ਰਮਾ ਕ੍ਰਮਵਾਰ ਦੂਜੇ ਚੇ 11ਵੇਂ ਸਥਾਨ 'ਤੇ ਬਰਕਰਾਰ ਹੈ। ਕੋਹਲੀ (673 ਅੰਕ) ਨੂੰ ਇਕ ਸਥਾਨ ਦਾ ਨੁਕਸਾਨ ਝਲਣਾ ਪਿਆ ਹੈ ਤੇ ਦੱਖਣੀ ਅਫਰੀਕਾ ਵਿਰੁੱਧ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਇੰਗਲੈਂਡ ਦੇ ਕਪਤਾਨ ਨੂੰ ਫਾਇਦਾ ਹੋਇਆ ਹੈ।

PunjabKesari
ਦੱਖਣੀ ਅਫਰੀਕਾ ਵਿਰੁੱਧ ਤਿੰਨ ਮੈਚਾਂ ਦੀ ਸੀਰੀਜ਼ 'ਚ ਇੰਗਲੈਂਡ ਦੀ 2-1 ਨਾਲ ਜਿੱਤ ਦੇ ਦੌਰਾਨ 2 ਅਰਧ ਸੈਂਕੜਿਆਂ ਦੀ ਮਦਦ ਨਾਲ 136 ਦੌੜਾਂ ਬਣਾਉਣ ਵਾਲੇ ਕਪਤਾਨ ਇਯੋਨ ਮੋਰਗਨ ਕੁਲ 687 ਅੰਕਾਂ ਦੇ ਨਾਲ 9ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਸੱਟ ਤੋਂ ਉੱਭਰ ਰਹੇ ਰੋਹਿਤ ਬੱਲੇਬਾਜ਼ੀ ਰੈਂਕਿੰਗ 'ਚ 662 ਅੰਕਾਂ ਦੇ ਨਾਲ 11ਵੇਂ ਸਥਾਨ 'ਤੇ ਹੈ। ਪਾਕਿਸਤਾਨ ਦੇ ਬਾਬਰ ਆਜ਼ਮ ਇਸ ਸੂਚੀ 'ਚ ਚੋਟੀ 'ਤੇ ਚੱਲ ਰਹੇ ਹਨ। ਆਜ਼ਮ ਦੇ 879 ਅੰਕ ਹਨ। ਰਾਹੁਲ 823 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਚੱਲ ਰਹੇ ਹਨ।

PunjabKesari
ਨਾਲ ਹੀ ਗੇਂਦਬਾਜ਼ਾਂ ਦੀ ਸੂਚੀ 'ਚ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਸ਼ੇਲਡਨ ਜੈਕਸਨ ਦੇ ਨਾਲ ਸਾਂਝੇ ਤੌਰ 'ਤੇ 12ਵੇਂ ਸਥਾਨ 'ਤੇ ਹੈ। ਦੱਖਣੀ ਅਫਰੀਕਾ ਦੇ ਖੱਬੇ ਹੱਥ ਦੇ ਸਪਿਨਰ ਤਬਰੇਜ ਸ਼ਮਸੀ 9 ਸਥਾਨ ਦੀ ਛਲਾਂਗ ਦੇ ਨਾਲ ਚੋਟੀ 10 'ਚ ਸ਼ਾਮਲ ਹੋ ਗਏ ਹਨ ਤੇ ਉਹ 8ਵੇਂ ਸਥਾਨ 'ਤੇ ਹੈ। ਇੰਗਲੈਂਡ ਦੇ ਸਪਿਨਰ ਆਦਿਲ ਰਾਸ਼ਿਦ ਦੱਖਣੀ ਅਫਰੀਕਾ ਦੇ ਐਡਿਲੇ ਫੇਹਲੁਕਾਵਾਯੋ ਨੂੰ ਪਿੱਛੇ ਛੱਡ 6ਵੇਂ ਸਥਾਨ 'ਤੇ ਪਹੁੰਚ ਗਏ ਹਨ। ਸੀਰੀਜ਼ 'ਚ ਪੰਜ ਵਿਕਟਾਂ ਹਾਸਲ ਕਰਨ ਵਾਲੇ ਤੇ ਖਾਸ ਭੂਮੀਕਾ ਨਿਭਾਉਣ ਵਾਲੇ ਟਾਮ ਕੁਰੇਨ 28 ਸਥਾਨ ਦੀ ਛਲਾਂਗ ਦੇ ਨਾਲ ਚੋਟੀ 30 'ਚ ਸ਼ਾਮਲ ਹੋ ਗਏ ਹਨ।

PunjabKesari
ਬੱਲੇਬਾਜ਼ਾਂ 'ਚ ਦੱਖਣੀ ਅਫਰੀਕਾ ਦੇ ਕਵਿੰਟਨ ਡੀ ਕੌਕ 10 ਸਥਾਨ ਦੇ ਫਾਇਦੇ ਨਾਲ 16ਵੇਂ ਜਦਕਿ ਉਸਦੇ ਸਲਾਮੀ ਜੋੜੀਦਾਰ ਤੇਮਬਾ ਬਾਵੁਮਾ 127 ਸਥਾਨ ਦੀ ਲੰਮੀ ਛਲਾਂਗ ਦੇ ਨਾਲ 52ਵੇਂ ਸਥਾਨ 'ਤੇ ਪਹੁੰਚ ਗਏ ਹਨ। ਬਾਵੁਮਾ ਨੇ ਤਿੰਨ ਪਾਰੀਆਂ 'ਚ 153.75 ਦੀ ਸਟਰਾਈਕ ਰੇਟ ਨਾਲ 123 ਦੌੜਾਂ ਬਣਾਈਆਂ। ਗੇਂਦਬਾਜ਼ਾਂ ਤੇ ਆਲਰਾਊਂਡਰਾਂ ਦੀ ਸੂਚੀ 'ਚ ਕ੍ਰਮਵਾਰ ਰਾਸ਼ਿਦ ਖਾਨ ਤੇ ਮੁਹੰਮਦ ਨਬੀ ਚੋਟੀ 'ਤੇ ਹਨ।


Gurdeep Singh

Content Editor

Related News