U-19 ਦਾ ਇਹ ਖਿਡਾਰੀ ਕੀ ਕਰ ਸਕਦਾ ਹੈ ਚਾਹਲ ਨੂੰ ਰਿਪਲੇਸ, ਭੱਜੀ ਨੇ ਦਿੱਤਾ ਵੱਡਾ ਬਿਆਨ

02/12/2020 1:04:08 PM

ਸਪੋਰਟਸ ਡੈਸਕ : ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਦਿੱਗਜ ਬੱਲੇਬਾਜ਼ਾਂ ਨੂੰ ਆਊਟ ਕਰਕੇ ਪਵੇਲੀਅਨ ਭੇਜਣ ਵਾਲੇ ਟੀਮ ਇੰਡੀਆ ਦੇ ਸੀਨੀਅਰ ਸਾਬਕਾ ਸਪਿਨ ਗੇਂਦਬਾਜ਼ ਹਰਭਜਨ ਸਿੰਘ ਦਾ ਨੇ ਭਾਰਤੀ ਅੰਡਰ 19 ਟੀਮ ਦੇ ਲੈੱਗ ਸਪਿਨਰ ਰਵੀ ਬਿਸ਼ਨੋਈ ਬਾਰੇ ਇਕ ਵੱਡਾ ਬਿਆਨ ਦਿੱਤਾ ਹੈ। ਭੱਜੀ ਦਾ ਮੰਨਣਾ ਹੈ ਕਿ ਬਿਸ਼ਨੋਈ ਦੀ ਤੁਲਨਾ ਅਜੇ ਤੁਸੀਂ ਚਾਹਲ ਜਾਂ ਕਿਸੇ ਨਾਲ ਨਾ ਕਰੋ। ਮੈਂ ਉਸ ਨੂੰ ਸਮੇਂ ਦੇ ਨਾਲ ਅੱਗੇ ਵੱਧਦਾ ਹੋਏ ਵੇਖਣਾ ਚਾਹੁੰਦਾ ਹਾਂ।

PunjabKesari ਬਿਸ਼ਨੋਈ ਨੇ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ ਅਤੇ ਆਪਣੀ ਗੇਂਦਬਾਜ਼ੀ ਨਾਸ ਕਈ ਵੱਡੇ ਦਿੱਗਜ ਕ੍ਰਿਕਟਰਾਂ ਨੂੰ ਪ੍ਰਭਾਵਿਤ ਵੀ ਕੀਤਾ। ਇਕ ਪ੍ਰੋਗਰਾਮ 'ਚ ਜਦੋਂ ਹਰਭਜਨ ਸਿੰਘ ਤੋਂ ਕਿਸੇ ਪੱਤਰਕਾਰ ਨੇ ਰਵੀ ਬਿਸ਼ਨੋਈ ਅਤੇ ਯੁਜਵੇਂਦਰ ਚਾਹਲ ਨੂੰ ਲੈ ਕੇ ਇਕ ਸਵਾਲ ਪੁੱਛਿਆ ਗਿਆ, ਕੀ ਆਉਣ ਵਾਲੇ ਸਮੇਂ 'ਚ ਬਿਸ਼ਨੋਈ ਰਿਸਟ ਸਪਿਨਰ ਯੁਜਵੇਂਦਰ ਚਾਹਲ ਨੂੰ ਟੀਮ ਇੰਡੀਆ 'ਚੋਂ ਰਿਪਲੇਸ ਕਰ ਸਕਦੇ ਹਨ, ਇਸ ਸਵਾਲ 'ਤੇ ਭੱਜੀ ਨੇ ਆਪਣੇ ਹੀ ਅੰਦਾਜ 'ਚ ਜਵਾਬ ਦਿੱਤਾ ਅਤੇ ਕਿਹਾ, 'ਬਿਸ਼ਨੋਈ ਦੀ ਤੁਲਨਾ ਅਜੇ ਤੁਸੀਂ ਕਿਸੇ ਹੋਰ ਨਾਲ ਨਾ ਕਰੋ। ਮੈਂ ਉਸ ਨੂੰ ਸਮੇਂ ਦੇ ਨਾਲ ਅੱਗੇ ਵੱਧਦਾ ਹੋਏ ਦੇਖਣਾ ਚਾਹੁੰਦਾ ਹਾਂ। ਉਸ ਨੇ ਹੁਣ ਤਕ ਚੰਗਾ ਕੰਮ ਕੀਤਾ ਹੈ ਅਤੇ ਹੁਣ ਉਸ ਨੂੰ ਦੇਖਣਾ ਹੋਵੇਗਾ ਕਿ ਅੱਗੇ ਉਸਨੂੰ ਕਿਵੇਂ ਵਧਣਾ ਹੈ, ਜਿਸ 'ਚ ਆਈ. ਪੀ. ਐੱਲ. ਅਤੇ ਰਣਜੀ ਮੈਚ ਵੀ ਸ਼ਾਮਲ ਹੋਣਗੇ। ਜੇਕਰ ਉਹ ਉੱਥੇ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਉਸ ਨੂੰ ਜਰੂਰ ਕੰਸੀਡਰ ਕੀਤਾ ਜਾਵੇਗਾ, ਪਰ ਮੈਂ ਉਸ ਨੂੰ ਗੁਗਲੀ ਤੋਂ ਜ਼ਿਆਦਾ ਲੈੱਗ ਸਪਿਨ ਗੇਂਦ ਕਰਦੇ ਹੋਏ ਦੇਖਣਾ ਚਾਹੁੰਦਾ ਹਾਂ। 'PunjabKesari
ਹਰਭਜਨ ਸਿੰਘ ਨੇ ਰਵੀ ਬਿਸ਼ਨੋਈ ਦੇ ਅੰਡਰ-19 ਵਰਲਡ ਕੱਪ 'ਚ ਪ੍ਰਦਰਸ਼ਨ ਨੂੰ ਲੈ ਕੇ ਉਸ ਦੀ ਤਾਰੀਫ ਵੀ ਕੀਤੀ। ਭੱਜੀ ਨੇ ਕਿਹਾ, 'ਉਸ ਨੇ ਅੰਡਰ-19 ਵਰਲਡ ਕੱਪ 'ਚ ਜਿਵੇਂ ਦੀ ਗੇਂਦਬਾਜ਼ੀ ਕੀਤੀ ਉਸਨੂੰ ਦੇਖ ਕੇ ਚੰਗਾ ਲੱਗਾ ਅਤੇ ਹੋਰ ਵੀ ਚੰਗਾ ਲੱਗਦਾ ਜੇਕਰ ਭਾਰਤ ਵਿਸ਼ਵ ਕੱਪ ਜਿੱਤ ਕੇ ਪਰਤਦਾ। ਪੂਲ 'ਚ ਚੰਗੇ ਲੈੱਗ ਸਪਿਨਰ ਹੋਣਾ ਚੰਗਾ ਹੈ। ਯੁਜਵੇਂਦਰ ਚਾਹਲ ਟੀਮ ਇੰਡੀਆ 'ਚ ਹਨ ਅਤੇ ਸਾਡੇ ਕੋਲ ਰਾਹੁਲ ਚਾਹਰ ਅਤੇ ਰਵੀ ਬਿਸ਼ਨੋਈ ਪੂਲ 'ਚ ਹਨ।PunjabKesari
ਤੁਹਾਨੂੰ ਦੱਸ ਦੇਈਏ ਕਿ ਅੰਡਰ-19 ਵਰਲਡ ਕੱਪ ਦੇ ਫਾਇਨਲ 'ਚ ਜੋਧਪੁਰ ਦੇ ਰਵੀ ਬਿਸ਼ਨੋਈ ਨੇ 10 ਓਵਰਾਂ 'ਚ 4 ਵਿਕਟਾਂ ਹਾਸਲ ਕੀਤੀਆਂ ਸਨ। ਉਸ ਨੇ 30 ਦੌੜਾਂ ਦਿੱਤੀਆਂ ਅਤੇ ਇਸ 'ਚ 3 ਮੇਡਨ ਓਵਰ ਸੁਟੇ ਹਨ। ਫਾਈਨਲ 'ਚ ਰਵੀ ਬਿਸ਼ਨੋਈ ਨੇ ਆਪਣੀ ਲੈੱਗ ਸਪਿਨ ਨਾਲ ਬੰਗਲਾਦੇਸ਼ ਦੇ ਟਾਪ ਆਰਡਰ ਦੇ ਸ਼ੁਰੂਆਤੀ 4 ਬੱਲੇਬਾਜ਼ਾਂ ਨੂੰ ਪਵੇਲੀਅਨ ਭੇਜਿਆ। ਉਸ ਨੇ ਵਰਲਡ ਕੱਪ ਦੇ 6 ਮੈਚਾਂ 'ਚ 10.35 ਦੇ ਔਸਤ ਨਾਲ ਸਭ ਤੋਂ ਜ਼ਿਆਦਾ 17 ਵਿਕਟਾਂ ਹਾਸਲ ਕੀਤੀਆਂ ਹਨ ।


Related News