‘ਕ੍ਰਾਨਿਕ ਕਿਡਨੀ’ ਬੀਮਾਰੀ ਨਾਲ ਪੀੜਤ ਹੈ ਕੈਮਰਨ ਗਰੀਨ
Thursday, Dec 14, 2023 - 07:29 PM (IST)

ਪਰਥ- ਆਸਟ੍ਰੇਲੀਆ ਦੇ ਆਲਰਾਊਂਡਰ ਕੈਮਰਨ ਗ੍ਰੀਨ ਨੇ ਖੁਲਾਸਾ ਕੀਤਾ ਕਿ ਜਦੋਂ ਉਹ ਪੈਦਾ ਹੋਇਆ ਸੀ ਤਾਂ ਉਹ ‘ਇਰੀਵਰਸੀਬਲ ਕ੍ਰਾਨਿਕ ਕਿਡਨੀ’ ਡਿਸੀਜ਼ ਨਾਲ ਪੀੜਤ ਸੀ। ਆਸਟ੍ਰੇਲੀਆ ਦੇ ਇਸ ਕਮਜ਼ੋਰ ਤੇ ਪਤਲੇ ਆਲਰਾਊਂਡਰ ਖਿਡਾਰੀ ਨੇ ਕਿਹਾ ਕਿ ਇਕ ਸਮੇਂ ਉਸ ਦੇ 12 ਸਾਲ ਤੋਂ ਵੱਧ ਜਿਊਣ ਦੀ ਉਮੀਦ ਨਹੀਂ ਸੀ। ਉਸ ਨੇ ਕਿਹਾ ਕਿ ਇਸ ਬੀਮਾਰੀ ਦੇ ਕੋਈ ਲੱਛਣ ਨਹੀਂ ਹੁੰਦੇ ਅਤੇ ਇਸ ’ਚ ਕਿਡਨੀ ਨੂੰ ਠੀਕ ਵੀ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ- ਏਸ਼ੀਆਈ ਚੈਂਪੀਅਨਸ਼ਿਪ ’ਚ ਨਹੀਂ ਖੇਡ ਸਕੇਗੀ ਮੀਰਾਬਾਈ ਚਾਨੂ
ਗਰੀਨ ਨੇ ਕਿਹਾ,‘‘ਜਦੋਂ ਮੇਰਾ ਜਨਮ ਹੋਇਆ ਤਾਂ ਮੇਰੇ ਮਾਤਾ-ਪਿਤਾ ਨੂੰ ਦੱਸਿਆ ਗਿਆ ਸੀ ਕਿ ਮੈਨੂੰ ‘ਇਰੀਵਰਸੀਬਲ ਕ੍ਰਾਨਿਕ ਕਿਡਨੀ ਡਿਸੀਜ਼’ ਹੈ, ਜਿਸ ਦੇ ਕੋਈ ਲੱਛਣ ਨਹੀਂ ਹੁੰਦੇ ਪਰ ਅਲਟਰਾਸਾਊਂਡ ਦੁਆਰਾ ਇਸ ਦਾ ਪਤਾ ਲੱਗਾ।’’ ਉਸ ਨੇ ਕਿਹਾ,‘‘ਕ੍ਰਾਨਿਕ ਕਿਡਨੀ’ ਬੀਮਾਰੀ ਵਧਦੀ ਰਹਿੰਦੀ ਹੈ। ਬਦਕਿਸਮਤੀ ਨਾਲ ਮੇਰਾ ਗੁਰਦਾ ਦੂਜੇ ਲੋਕਾਂ ਦੇ ਗੁਰਦਿਆਂ ਵਾਂਗ ਖੂਨ ਨੂੰ ਸਾਫ ਨਹੀਂ ਕਰਦਾ।’’ ਇਹ 24 ਸਾਲਾ ਖਿਡਾਰੀ ਆਸਟ੍ਰੇਲੀਆਈ ਕ੍ਰਿਕਟ ਟੀਮ ਦਾ ਅਹਿਮ ਮੈਂਬਰ ਹੈ। ਗਰੀਨ ਨੇ ਕਿਹਾ ਕਿ ਉਸ ਦਾ ‘ਕਿਡਨੀ ਫੰਕਸ਼ਨ’ ਇਸ ਸਮੇਂ 60 ਫੀਸਦੀ ਹੈ, ਜੋ ਦੂਜੇ ਪੜਾਅ ’ਚ ਹੈ ਅਤੇ ਪੜਾਅ 5ਵੇਂ ਪੜਾਅ ’ਚ ਟਰਾਂਸਪਲਾਂਟ ਜਾਂ ‘ਡਾਇਲਸਿਸ’ ਦੀ ਲੋੜ ਹੁੰਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।