ਬੇਨਕ੍ਰਾਫ਼ਟ ਦਾ ਗੇਂਦ ਨਾਲ ਛੇੜਛਾੜ ਮਾਮਲੇ ’ਚ ਵੱਡਾ ਖੁਲਾਸਾ, ਕਿਹਾ- ਆਸਟਰੇਲੀਆਈ ਗੇਂਦਬਾਜ਼ਾਂ ਨੂੰ ਪਤਾ ਸੀ ਇਸ ਬਾਰੇ

05/15/2021 1:07:46 PM

ਸਪੋਰਟਸ ਡੈਸਕ— ਸਾਲ 2018 ’ਚ ਦੱਖਣੀ ਅਫ਼ਰੀਕਾ ਤੇ ਆਸਟਰੇਲੀਆ ਵਿਚਾਲੇ ਕੇਪਟਾਊਨ ’ਚ ਖੇਡੇ ਗਏ ਟੈਸਟ ਮੈਚ ’ਚ ਗੇਂਦ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਕ੍ਰਿਕਟ ਆਸਟਰੇਲੀਆ ਨੇ ਸਟੀਵ ਸਮਿਥ, ਡੇਵਿਡ ਵਾਰਨਰ ਤੇ ਕੈਮਰੂਨ ਬੇਨਕ੍ਰਾਫ਼ਟ ’ਤੇ ਗੇਂਦ ਨਾਲ ਛੇੜਛਾੜ ਕਰਨ ਦੇ ਮਾਮਲੇ ਕਾਰਨ ਬੈਨ ਲਾ ਦਿੱਤਾ ਸੀ। ਡੇਵਿਡ ਵਾਰਨਰ ਤੇ ਸਟੀਵ ਸਮਿਥ ’ਤੇ ਇਕ-ਇਕ ਸਾਲ ਲਈ ਜਦਕਿ ਕੈਮਰੂਨ ਬੇਨਕ੍ਰਾਫ਼ਟ ’ਤੇ 8 ਮਹੀਨਿਆਂ ਲਈ ਬੈਨ ਲੱਗਾ ਸੀ। 

PunjabKesari

ਹਾਲ ਹੀ ’ਚ ਬੇਨਕ੍ਰਾਫ਼ਟ ਨੇ ਇਕ ਬਿਆਨ ’ਚ ਕਿਹਾ ਕਿ ਮੈਂ ਜਿਹੜੀ ਗੇਂਦ ਨਾਲ ਛੇੜਛਾੜ ਕੀਤੀ ਸੀ ਉਸ ਲਈ ਮੈਂ ਜ਼ਿੰਮੇਦਾਰ ਹਾਂ ਤੇ ਮੈਂ ਇਸ ਦਾ ਜਵਾਬਦੇਹ ਵੀ ਹਾਂ। ਮੈਂ ਜੋ ਵੀ ਕੀਤਾ ਉਹ ਗੇਂਦਬਾਜ਼ਾਂ ਦੇ ਫ਼ਾਇਦੇ ਲਈ ਕੀਤਾ ਤੇ ਟੀਮ ਦੇ ਗੇਂਦਬਾਜ਼ ਵੀ ਇਹ ਜਾਣਦੇ ਸਨ। ਉਸ ਬਾਰੇ ਹੁਣ ਮੈਨੂੰ ਜਾਗਰੂਕਤਾ ਆਈ ਤੇ ਆਤਮ ਮੰਥਨ ਹੋਇਆ ਹੈ। ਇਸ ਨਾਲ ਮੈਨੂੰ ਇਹ ਸਬਕ ਮਿਲਿਆ ਹੈ ਕਿ ਤੁਹਾਨੂੰ ਜ਼ਿੰਮੇਦਾਰ ਹੋਣਾ ਪੈਂਦਾ ਹੈ। ਹੁਣ ਮੈਂ ਪਹਿਲਾਂ ਨਾਲੋਂ ਚੰਗੇ ਫ਼ੈਸਲੇ ਲੈ ਸਕਦਾ ਹਾਂ।

ਇਹ ਵੀ ਪੜ੍ਹੋ : ਸਾਬਕਾ ਕੋਚ ਵੀ. ਰਮਨ ਨੇ ਰਾਸ਼ਟਰੀ ਟੀਮ ’ਤੇ ਲਾਏ ਗੰਭੀਰ ਦੋਸ਼, ਜਾਣੋ ਪੂਰਾ ਮਾਮਲਾ

PunjabKesari

ਬੇਨਕ੍ਰਾਫ਼ਟ ਨੇ ਕਿਹਾ ਕਿ ਮੈਂ ਟੀਮ ’ਚ ਵਾਪਸੀ ਲਈ ਟੀਚੇ ਤੇ ਦਰਵਾਜ਼ਿਆਂ ਨੂੰ ਬੰਦ ਨਹੀਂ ਕੀਤਾ ਹੈ। ਪਰ ਇਸ ਦੇ ਨਾਲ ਹੀ ਮੈਂ ਮਾਨਸਿਕ ਤੌਰ ’ਤੇ ਤਣਾਅ ਵੀ ਮਹਿਸੂਸ ਨਹੀਂ ਕਰ ਰਿਹਾ ਹਾਂ। ਜੇਕਰ ਮੈਂ ਸਹੀ ਸਥਾਨ ’ਤੇ ਹਾਂ ਤੇ ਦੌੜਾਂ ਬਣਾ ਰਿਹਾ ਹਾਂ ਤਾਂ ਮੈਂ ਇਹ ਕੰਮ ਕਰਨ ’ਚ ਮਜ਼ਾ ਆਉਂਦਾ ਹੈ। ਮੈਨੂੰ ਯਕੀਨ ਹੈ ਕਿ ਮੈਨੂੰ ਇਕ ਮੌਕਾ ਜ਼ਰੂਰ ਮਿਲੇਗਾ।
ਇਹ ਵੀ ਪੜ੍ਹੋ : ਇਟਾਲੀਅਨ ਓਪਨ ਦੇ ਕੁਆਰਟਰ ਫ਼ਾਈਨਲ ’ਚ ਨਡਾਲ ਨੇ ਜ਼ਵੇਰੇਵ ਨੂੰ ਹਰਾਇਆ

PunjabKesariਜ਼ਿਕਰਯੋਗ ਹੈ ਕਿ ਬੇਨਕ੍ਰਾਫ਼ਟ ਨੇ ਆਸਟਰੇਲੀਆ ਲਈ 10 ਟੈਸਟ ਮੈਚ ਖੇਡੇ ਹਨ ਜਿਸ ’ਚ ਉਨ੍ਹਾਂ ਨੇ 26.23 ਦੀ ਔਸਤ ਨਾਲ 446 ਦੌੜਾਂ ਬਣਾਈਆਂ ਹਨ। ਇਸ ’ਚ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ ਇੰਗਲੈਂਡ ਖ਼ਿਲਾਫ਼ 82 ਦੌੜਾਂ ਦਾ ਸੀ ਉਨ੍ਹਾਂ ਨੇ ਇਹ ਪਾਰੀ ਬਿ੍ਰਸਬੇਨ ਦੇ ਗਾਬਾ ਸਟੇਡੀਅਮ ’ਚ ਖੇਡੀ ਸੀ। ਉਹ ਭਾਰਤ ਖ਼ਿਲਾਫ਼ 2016 ’ਚ ਟੀ-20 ਸੀਰੀਜ਼ ਵੀ ਖੇਡ ਚੁੱਕੇ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News