ਲੈਂਗਰ ਨੇ ਕੁਝ ਮਹੀਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਵਾਰਨਰ ‘ਪਲੇਅਰ ਆਫ ਦਿ ਟੂਰਨਾਮੈਂਟ’ ਹੋਣਗੇ: ਫਿੰਚ
Monday, Nov 15, 2021 - 05:25 PM (IST)
ਦੁਬਈ (ਵਾਰਤਾ): ਆਸਟ੍ਰੇਲੀਆ ਨੂੰ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਜਿਤਾਉਣ ਵਾਲੇ ਕਪਤਾਨ ਆਰੋਨ ਫਿੰਚ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਡੇਵਿਡ ਵਾਰਨਰ ਦੀ ਫਾਰਮ ’ਤੇ ਕਦੇ ਸ਼ੱਕ ਨਹੀਂ ਸੀ। ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਜਦੋਂ ਵਾਰਨਰ ਫਾਰਮ ’ਚ ਨਹੀਂ ਸਨ, ਖਾਸ ਤੌਰ ’ਤੇ ਆਈ.ਪੀ.ਐੱਲ ’ਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਸਨ ਤਾਂ ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ ਨੂੰ ਫੋਨ ਕੀਤਾ ਸੀ ਅਤੇ ਉਦੋਂ ਉਨ੍ਹਾਂ ਕਿਹਾ ਸੀ ਕਿ ਵਾਰਨਰ ਦੇ ਬਾਰੇ ਵਿਚ ਚਿੰਤਾ ਨਾ ਕਰੋ, ਉਹ ਟੀ-20 ਵਿਸ਼ਵ ਕੱਪ ’ਚ ਪਲੇਅਰ ਆਫ ਦਿ ਟੂਰਨਾਮੈਂਟ ਹੋਣਗੇ।
ਫਿੰਚ ਨੇ ਕਿਹਾ, ‘ਮੈਨੂੰ ਨਿੱਜੀ ਤੌਰ ’ਤੇ ਇਹ ਵੀ ਲੱਗਾ ਕਿ ਐਡਮ ਜ਼ੰਪਾ ਨੂੰ ਪਲੇਅਰ ਆਫ ਦਿ ਟੂਰਨਾਮੈਂਟ ਹੋਣਾ ਚਾਹੀਦਾ ਸੀ ਪਰ ਵਾਰਨਰ ਇਕ ਮਹਾਨ ਖਿਡਾਰੀ ਹੈ। ਉਹ ਹਰ ਸਮੇਂ ਦੇ ਮਹਾਨ ਬੱਲੇਬਾਜ਼ਾਂ ਵਿਚੋਂ ਇਕ ਹਨ ਅਤੇ ਇਕ ਫਾਈਟਰ ਹਨ। ਉਹ ਅਜਿਹੇ ਵਿਅਕਤੀ ਹਨ, ਜਦੋਂ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਵਿਰੁੱਧ ਹੁੰਦੀਆਂ ਹਨ, ਉਦੋਂ ਹੀ ਤੁਸੀਂ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ ਦੇਖ ਸਕਦੇ ਹੋ। ਆਖਰੀਆਂ 2 ਪਾਰੀਆਂ ਉਨ੍ਹਾਂ ਲਈ ਟੂਰਨਾਮੈਂਟ ਦਾ ਯਾਦਗਾਰ ਅੰਤ ਸੀ।’
ਇਹ ਵੀ ਪੜ੍ਹੋ : ਇਜ਼ਰਾਇਲ ਦਾ ਵੱਡਾ ਫ਼ੈਸਲਾ, 5 ਤੋਂ 11 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਲੱਗੇਗੀ ਕੋਰੋਨਾ ਵੈਕਸੀਨ
ਜ਼ਿਕਰਯੋਗ ਹੈ ਕਿ ਵਾਰਨਰ ਨੇ ਪਾਕਿਸਤਾਨ ਦੇ ਖ਼ਿਲਾਫ਼ ਸੈਮੀਫਾਈਨਲ ਅਤੇ ਨਿਊਜ਼ੀਲੈਂਡ ਖ਼ਿਲਾਫ਼ ਫਾਈਨਲ ਮੁਕਾਬਲੇ ਵਿਚ ਅਹਿਮ ਯੋਗਦਾਨ ਦਿੱਤਾ। ਟੀ-20 ਵਿਚ ਆਸਟ੍ਰੇਲੀਆ ਦੀ ਪਹਿਲੀ ਵਿਸ਼ਵ ਖ਼ਿਤਾਬੀ ਜਿੱਤ ਤੋਂ ਬਾਅਦ ਉਨ੍ਹਾਂ ਨੇ ਟੂਰਨਾਮੈਂਟ ਦੇ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਵਜੋਂ ‘ਪਲੇਅਰ ਆਫ਼ ਦਿ ਟੂਰਨਾਮੈਂਟ’ ਪੁਰਸਕਾਰ ਹਾਸਲ ਕੀਤਾ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।