CAIT ਦਾ ਦਾਅਵਾ, IPL ਨਾਲ ਆਤਮਨਿਰਭਰ ਭਾਰਤ ਅਭਿਆਨ ਨੂੰ ਲੱਗੇਗਾ ਵੱਡਾ ਝਟਕਾ

Saturday, Aug 22, 2020 - 10:50 AM (IST)

CAIT ਦਾ ਦਾਅਵਾ, IPL ਨਾਲ ਆਤਮਨਿਰਭਰ ਭਾਰਤ ਅਭਿਆਨ ਨੂੰ ਲੱਗੇਗਾ ਵੱਡਾ ਝਟਕਾ

ਨੋਇਡਾ : ਪ੍ਰਚੂਨ ਕਾਰੋਬਾਰੀਆਂ ਦੇ ਸੰਗਠਨ ਕੰਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਸ (ਕੈਟ) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਮੁਕਾਬਲੇ ਨੂੰ 'ਆਤਮਨਿਰਭਰ ਭਾਰਤ' ਅਤੇ 'ਵੋਕਲ ਫਾਰ ਲੋਕਲ' ਅਭਿਆਨ ਲਈ ਵੱਡਾ ਝੱਟਕਾ ਦੱਸਿਆ। ਸੰਗਠਨ ਨੇ ਆਈ.ਪੀ.ਐੱਲ. ਵਿਚ ਚੀਨ ਦੀਆਂ ਕੰਪਨੀਆਂ ਦੇ ਨਿਵੇਸ਼ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਪ੍ਰਬੰਧ ਆਤਮਨਿਰਭਰ ਭਾਰਤ ਦੇ ਐਲਾਨ 'ਤੇ ਵੱਡਾ ਝਟਕਾ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: 16 ਸਾਲਾ ਕੁੜੀ ਨਾਲ 30 ਲੋਕਾਂ ਨੇ ਕੀਤਾ ਜਬਰ-ਜ਼ਿਨਾਹ, ਇਤਰਾਜ਼ਯੋਗ ਵੀਡੀਓ ਵਾਇਰਲ

ਕੈਟ ਨੇ ਇਕ ਬਿਆਨ ਵਿਚ ਕਿਹਾ ਕਿ ਡਰੀਮ11 ਕੰਪਨੀ ਆਈ.ਪੀ.ਐੱਲ. ਦੀ ਟਾਈਟਲ ਪ੍ਰਾਯੋਜਕ ਅਤੇ 5 ਟੀਮਾਂ ਦੀ ਸਹਿ ਪ੍ਰਾਯੋਜਕ ਹੈ। ਇਸ ਕੰਪਨੀ ਵਿਚ ਚੀਨ ਦੀ ਕੰਪਨੀ ਟੈਨਸੇਂਟ ਗਲੋਬਲ ਦਾ ਨਿਵੇਸ਼ ਹੈ। ਸੰਗਠਨ ਨੇ ਕਿਹਾ, 'ਟੈਨਸੇਂਟ ਗਲੋਬਲ ਦੇ ਨਿਵੇਸ਼ ਵਾਲੀ ਕੰਪਨੀ ਬਾਯਜੁ ਭਾਰਤੀ ਕ੍ਰਿਕਟ ਟੀਮ ਦੀ ਪ੍ਰਾਯੋਜਕ ਹੈ। ਇਸੇ ਤਰ੍ਹਾਂ ਅਲੀਬਾਬਾ  ਦੇ ਨਿਵੇਸ਼ ਵਾਲੀ ਕੰਪਨੀ ਪੇ.ਟੀ.ਐੱਮ. ਭਾਰਤੀ ਕ੍ਰਿਕਟ ਟੀਮ ਦੀ ਟਾਈਟਲ ਪ੍ਰਾਯੋਜਕ ਅਤੇ ਦਿੱਲੀ ਕੈਪੀਟਲਸ ਦੀ ਸਹਿ ਪ੍ਰਾਯੋਜਕ ਹੈ। ਅਲੀਬਾਬਾ ਦੇ ਨਿਵੇਸ਼ ਵਾਲੀ ਇਕ ਹੋਰ ਕੰਪਨੀ ਜੋਮੈਟੋ ਰਾਇਲ ਚੈਲੇਂਜਰਸ ਦੀ ਸਹਿ ਪ੍ਰਾਯੋਜਕ ਅਤੇ ਹੋਰ ਆਈ.ਪੀ.ਐੱਲ. ਟੀਮਾਂ ਦੀ ਭੋਜਨ ਡਿਲਿਵਰੀ ਭਾਗੀਦਾਰ ਹੈ।'

ਇਹ ਵੀ ਪੜ੍ਹੋ: ਰੂਸ 'ਚ ਜਿਨ੍ਹਾਂ 100 ਲੋਕਾਂ ਨੂੰ ਦਿੱਤੀ ਗਈ ਕੋਰੋਨਾ ਵੈਕਸੀਨ ਉਨ੍ਹਾਂ ਦੀ ਹੈਲਥ ਰਿਪੋਰਟ ਆਈ ਸਾਹਮਣੇ

ਇਸ ਸਭ ਦੇ ਇਲਾਵਾ ਟੈਨਸੇਂਟ ਗਲੋਬਲ ਦੇ ਨਿਵੇਸ਼ ਵਾਲੀ ਕੰਪਨੀ ਸਵਿਗੀ ਆਈ.ਪੀ.ਐੱਲ. ਦੀ ਸਹਿ ਪ੍ਰਾਯੋਜਕ ਹੈ। ਕੈਟ ਨੇ ਭਾਰਤ ਸਰਕਾਰ ਨੂੰ ਇਸ ਸਥਿਤੀ ਦਾ ਮੁਲਾਂਕਣ ਕਰਣ ਦੀ ਅਪੀਲ ਕੀਤੀ। ਕੈਟ ਦਾ ਦਾਅਵਾ ਹੈ ਕਿ ਉਸ ਨਾਲ ਦੇਸ਼ ਭਰ ਦੇ 40,000 ਟਰੇਡ ਯੂਨੀਅਨ ਅਤੇ 7 ਕਰੋੜ ਵਪਾਰੀ ਜੁੜੇ ਹਨ ।


author

cherry

Content Editor

Related News