CA ਨੇ ਸਿਡਨੀ ਸਿਕਸਰਸ ''ਤੇ 25,000 ਡਾਲਰ ਦਾ ਜੁਰਮਾਨਾ ਲਾਇਆ

Sunday, Nov 22, 2020 - 07:51 PM (IST)

ਸਿਡਨੀ– ਕ੍ਰਿਕਟ ਆਸਟਰੇਲੀਆ (ਸੀ. ਏ.) ਨੇ ਬੀਬੀਆਂ ਦੇ ਬਿੱਗ ਬੈਸ਼ ਲੀਗ (ਡਬਲਯੂ. ਬੀ. ਬੀ. ਐੱਲ.) ਟੀਮ ਸਿਡਨੀ ਸਿਕਸਰਸ 'ਤੇ ਟੂਰਨਾਮੈਂਟ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ 25,000 ਡਾਲਰ ਦਾ ਜੁਰਮਾਨਾ ਲਾਇਆ, ਜਿਸ ਨੇ ਸ਼ੀਟ ਵਿਚ ਇਕ ਖਿਡਾਰੀ ਨੂੰ ਸ਼ਾਮਲ ਕਰ ਦਿੱਤਾ ਸੀ ਜਦਕਿ ਉਹ ਅਧਿਕਾਰਤ ਟੀਮ ਦਾ ਹਿੱਸਾ ਨਹੀਂ ਸੀ।

PunjabKesari
ਸਿਡਨੀ ਸਿਕਸਰਸ ਨੇ ਸ਼ਨੀਵਾਰ ਦੀ ਰਾਤ ਮੈਲਬੋਰਨ ਰੇਨਗੇਡੇਸ ਵਿਰੁੱਧ ਆਪਣੇ ਮੈਚ ਵਿਚ ਤੇਜ਼ ਗੇਂਦਬਾਜ਼ ਹੇਲੇ ਸਿਲਵਰ-ਹੋਮਸ ਨੂੰ ਚੁਣਿਆ। ਉਹ ਹਾਲ ਹੀ ਵਿਚ ਪੈਰ ਦੀ ਸੱਟ ਤੋਂ ਉਭਰ ਕੇ ਪਰਤੀ ਹੈ ਪਰ ਬਿੱਗ ਬੈਸ਼ ਤਕਨੀਕੀ ਕਮੇਟੀ ਨੇ ਉਸ ਦੀ ਵਾਪਸੀ ਨੂੰ ਅਜੇ ਤਕ ਮਨਜ਼ੂਰੀ ਨਹੀਂ ਦਿੱਤੀ ਸੀ। ਮਨਜ਼ੂਰੀ ਦੇ ਬਿਨਾਂ ਸਿਲਵਰ-ਹੋਮਸ ਤਕਨੀਕੀ ਰੂਪ ਨਾਲ ਚੋਣ ਲਈ ਅਯੋਗ ਸੀ। ਉਸ ਨੇ ਸਿਕਸਰਸ ਦੀ ਪਾਰੀ ਵਿਚ ਬੱਲੇਬਾਜ਼ੀ ਨਹੀਂ ਕੀਤੀ ਕਿਉਂਕਿ ਇਹ ਗਲਤੀ ਦੂਜੀ ਪਾਰੀ ਵਿਚ ਉਸਦੇ ਮੈਦਾਨ 'ਤੇ ਉਤਰਨ ਤੋਂ ਪਹਿਲਾਂ ਹੀ ਪਤਾ ਕਰ ਲਈ ਗਈ ਸੀ। ਸਿਕਸਰਸ ਨੇ ਗਲਤੀ ਦੀ ਸੂਚਨਾ ਦਿੱਤੀ ਪਰ ਫਿਰ ਵੀ ਉਸ 'ਤੇ ਸਖਤ ਜੁਰਮਾਨਾ ਲਾਇਆ ਗਿਆ।


Gurdeep Singh

Content Editor

Related News