ਭਾਰਤ ਵਿਰੁੱਧ ਚੌਥੇ ਟੈਸਟ ''ਚ ਨਹੀਂ ਖੇਡਣਗੇ ਬਟਲਰ, ਇਹ ਹੈ ਵਜ੍ਹਾ

Monday, Aug 30, 2021 - 01:34 AM (IST)

ਭਾਰਤ ਵਿਰੁੱਧ ਚੌਥੇ ਟੈਸਟ ''ਚ ਨਹੀਂ ਖੇਡਣਗੇ ਬਟਲਰ, ਇਹ ਹੈ ਵਜ੍ਹਾ

ਲੰਡਨ- ਤੇਜ਼ ਗੇਂਦਬਾਜ਼ ਮਾਰਕ ਵੁਡ ਅਤੇ ਆਲ ਰਾਊਂਡਰ ਕ੍ਰਿਸ ਵੋਕਸ ਨੇ ਫਿਟਨੈੱਸ ਹਾਸਲ ਕਰਨ ਤੋਂ ਬਾਅਦ ਐਤਵਾਰ ਨੂੰ ਇੰਗਲੈਂਡ ਦੀ ਭਾਰਤ ਦੇ ਵਿਰੁੱਧ ਚੌਥ ਟੈਸਟ ਦੇ ਲਈ ਚੁਣੀ ਗਈ ਟੀਮ ਵਿਚ ਸ਼ਾਮਲ ਕੀਤਾ ਗਿਆ ਜਦਕਿ ਜੋਸ ਬਟਲਰ ਆਪਣੇ ਦੂਜੇ ਬੱਚੇ ਦੇ ਜਨਮ ਦੇ ਲਈ ਪਤਨੀ ਦੇ ਨਾਲ ਹੋਣ ਕਾਰਨ ਇਸ 'ਚ ਨਹੀਂ ਖੇਡ ਸਕਣਗੇ। ਵੁਡ ਲਾਰਡਸ ਵਿਚ ਦੂਜੇ ਟੈਸਟ ਦੇ ਦੌਰਾਨ ਫੀਲਡਿੰਗ ਕਰਦੇ ਹੋਏ ਜ਼ਖਮੀ ਹੋਏ ਸਨ ਜਦਕਿ ਵੋਕਸ ਵੀ ਸੱਟ ਤੋਂ ਠੀਕ ਹੋ ਗਏ ਹਨ ਜਿਸ ਕਾਰਨ ਉਹ ਜੁਲਾਈ ਵਿਚ ਪਾਕਿਸਤਾਨ ਦੇ ਵਿਰੁੱਧ ਵਨ ਡੇ ਸੀਰੀਜ਼ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਰਹੇ ਸਨ।

ਇਹ ਖ਼ਬਰ ਪੜ੍ਹੋ- ENG vs IND : ਘਰੇਲੂ ਧਰਤੀ 'ਤੇ ਐਂਡਰਸਨ ਦੇ ਨਾਂ ਦਰਜ ਹੋਇਆ ਇਹ ਵੱਡਾ ਰਿਕਾਰਡ

PunjabKesari
ਵੋਕਸ ਸ਼ੁੱਕਰਵਾਰ ਨੂੰ ਇਕ ਘਰੇਲੂ ਟੀ-20 ਟੀਮ ਵਿਚ ਖੇਡੇ ਸਨ। ਬੇਨ ਸਟੋਕਸ ਅਤੇ ਜੋਫ੍ਰਾ ਆਰਚਰ ਵਰਗੇ ਅਹਿਮ ਖਿਡਾਰੀਆਂ ਦੀ ਗੈਰ-ਮੌਜੂਦਗੀ ਵਿਚ ਵੋਕਸ ਨੂੰ ਸ਼ਾਮਲ ਕਰਨਾ ਟੀਮ ਦੇ ਲਈ ਵਧੀਆ ਹੋਵੇਗਾ। ਬਟਲਰ ਦੀ ਗੈਰ-ਮੌਜੂਦਗੀ ਵਿਚ ਜਾਨੀ ਬੇਅਰਸਟੋ ਵਿਕਟਕੀਪਰ ਦੀ ਜ਼ਿੰਮੇਦਾਰੀ ਸੰਭਾਲਣਗੇ। ਸੈਮ ਬਿਲਿੰਗਸ ਨੂੰ ਰਿਜਰਵ ਵਿਕਟਕੀਪਰ ਦੇ ਰੂਪ ਵਿਚ ਸ਼ਾਮਲ ਕੀਤਾ ਗਿਆ ਹੈ। ਤੇਜ਼ ਗੇਂਦਬਾਜ਼ ਸਾਕਿਬ ਮਹਿਮੂਦ ਨੂੰ ਟੀਮ ਤੋਂ ਬਾਹਰ ਕੀਤਾ ਗਿਆ ਹੈ। ਚੌਥਾ ਟੈਸਟ 2 ਸਿਤੰਬਰ ਤੋਂ ਓਵਲ ਵਿਚ ਸ਼ੁਰੂ ਹੋਵੇਗਾ। ਸੀਰੀਜ਼ ਹੁਣ 1-1 ਨਾਲ ਬਰਾਬਰੀ 'ਤੇ ਹੈ।

ਇਹ ਖ਼ਬਰ ਪੜ੍ਹੋ- ENG v IND: ਜਡੇਜਾ ਦੇ ਲੱਗੀ ਸੱਟ, ਅਗਲੇ ਮੈਚ ਤੋਂ ਹੋ ਸਕਦੇ ਹਨ ਬਾਹਰ !


ਇੰਗਲੈਂਡ ਦੀ ਟੀਮ-
ਜੋ ਰੂਟ (ਕਪਤਾਨ), ਮੋਈਨ ਅਲੀ, ਜੇਮਸ ਐਂਡਰਸਨ, ਜੋਨੀ ਬੇਅਰਸਟੋ (ਵਿਕਟਕੀਪਰ), ਸੈਮ ਬਿਲਿੰਗਸ, ਰੋਰੀ ਬਰਨਜ਼, ਸੈਮ ਕਿਉਰੇਨ, ਹਸੀਬ ਹਮੀਦ, ਡੈਨ ਲਾਰੈਂਸ, ਡੇਵਿਡ ਮਲਾਨ, ਕ੍ਰੈਗ ਓਵਰਟਨ, ਓਲੀ ਪੋਪ, ਓਲੀ ਰੌਬਿਨਸਨ, ਕ੍ਰਿਸ ਵੋਕਸ, ਮਾਰਕ ਵੁਡ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News