ਟੀ 20 ਦੇ ਇਤਿਹਾਸ ''ਚ ਸੁਪਰ ਓਵਰ ਦੇ ਸਭ ਤੋਂ ਕੰਜੂਸ ਗੇਂਦਬਾਜ਼ ਬਣੇ ਬੁਮਰਾਹ

04/30/2017 2:26:25 PM

ਰਾਜਕੋਟ— ਮੌਜੂਦਾ ਟੀ 20 ਲੀਗ 2017 ਦੇ 35ਵੇਂ ਮੁਕਾਬਲੇ ''ਚ ਮੁੰਬਈ ਨੇ ਗੁਜਰਾਤ ਨੂੰ ਸੁਪਰ ਓਵਰ ''ਚ ਹਰਾਇਆ। ਟੀ 20 ਲੀਗ ਦਾ ਇਹ ਪਹਿਲਾ ਮੁਕਾਬਲਾ ਰਿਹਾ, ਜੋ ਸੁਪਰ ਓਵਰ ''ਚ ਪਹੁੰਚਿਆ। ਗੁਜਰਾਤ ਨੇ ਆਪਣੇ 20 ਓਵਰ ''ਚ 9 ਵਿਕਟਾਂ ''ਤੇ 153 ਦੌੜਾਂ ਬਣਾਈਆਂ। ਜਵਾਬ ''ਚ ਮੁੰਬਈ ਆਖ਼ਰੀ ਗੇਂਦ ''ਤੇ 153 ''ਤੇ ਆਲ ਆਊਟ ਹੋ ਗਈ ਜਿਸ ਤੋਂ ਬਾਅਦ ਸੁਪਰ ਓਵਰ ਦਾ ਸਹਾਰਾ ਲਿਆ ਗਿਆ ਅਤੇ ਜਿਸ ਦੇ ਹੀਰੋ ਜਸਪ੍ਰੀਤ ਬੁਮਰਾਹ ਰਹੇ।
ਗੁਜਰਾਤ ਨੂੰ ਇਕ ਓਵਰ ''ਚ ਜਿੱਤ ਦੇ ਲਈ 12 ਦੌੜਾਂ ਬਣਾਉਣੀਆਂ ਸਨ। ਕ੍ਰੀਜ਼ ''ਤੇ ਐਰੋਨ ਫਿੰਚ ਅਤੇ ਬ੍ਰੈਂਡਨ ਮੈਕਕੁਲਮ ਸਨ। ਇਨ੍ਹਾਂ ਦੋਹਾਂ ਧਾਕੜਾਂ ਦੇ ਰਹਿੰਦੇ ਬੁਮਰਾਹ ਨੇ ਮੁੰਬਈ ਨੂੰ ਰੋਮਾਂਚਕ ਜਿੱਤ ਦਿਵਾਈ। ਇੰਨਾ ਹੀ ਨਹੀਂ ਬੁਮਰਾਹ ਟੀ 20 ਦੇ ਇਤਿਹਾਸ ''ਚ ਸੁਪਰ ਓਵਰ ਦੇ ਸਭ ਤੋਂ ਕੰਜੂਸ ਗੇਂਦਬਾਜ਼ ਵੀ ਬਣ ਗਏ।
ਦਰਅਸਲ, ਬੁਮਰਾਹ ਦੇ ਇਸ ਸੁਪਰ ਓਵਰ ''ਚ 6 ਦੌੜਾਂ ਬਣੀਆਂ ਪਰ ਇਸ ਦੌਰਾਨ ਬੱਲੇ ਨਾਲ 2 ਦੌੜਾਂ ਹੀ ਆਈਆਂ। ਇਸ ਲਿਹਾਜ਼ ਨਾਲ ਬੁਮਰਾਹ ਨੂੰ ਟੀ 20 ਸੁਪਰ ਓਵਰ ਦਾ ਸਭ ਤੋਂ ਕਿਫਾਇਤੀ ਗੇਂਦਬਾਜ਼ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਸੁਪਰ ਓਵਰ ਦੀਆਂ ਬਾਕੀ ਦੌੜਾਂ ਨੋ ਬਾਲ, ਲੈੱਗ ਬਾਈ, ਵਾਈਡ ਅਤੇ ਬਾਈ ਨਾਲ ਆਈਆਂ। ਵੈਸੇ ਬੁਮਰਾਹ ਦੇ ਇਸ ਸੁਪਰ ਓਵਰ ''ਚ ਕੁਲ 6 ਦੌੜਾਂ ਬਣੀਆਂ। ਜੇਕਰ ਸੁਪਰ ਓਵਰ ''ਚ ਸਭ ਤੋਂ ਘੱਟ ਦੌੜਾਂ ਚੁਕਾਉਣ ਦੀ ਗੱਲ ਗੱਲ ਕੀਤੀ ਜਾਵੇ ਤਾਂ ਬੁਮਰਾਹ ਨੇ ਮਿਸ਼ੇਲ ਜਾਨਸਨ ਦੀ ਬਰਾਬਰੀ ਕਰ ਲਈ ਹੈ। ਜਾਨਸਨ ਨੇ 2015 ''ਚ ਪੰਜਾਬ ਵੱਲੋਂ ਖੇਡਦੇ ਹੋਏ ਰਾਜਸਥਾਨ ਦੇ ਖਿਲਾਫ ਸੁਪਰ ਓਵਰ ''ਚ ਇੰਨੀਆਂ ਹੀ ਦੌੜਾਂ ਖਰਚ ਕੀਤੀਆਂ ਸਨ।


Related News