ਬੁਮਰਾਹ ਆਈ.ਸੀ.ਸੀ. ਟੈਸਟ ਰੈਂਕਿੰਗ ’ਚ 9ਵੇਂ ਸਥਾਨ ’ਤੇ ਪੁੱਜੇ

Wednesday, Sep 08, 2021 - 03:32 PM (IST)

ਬੁਮਰਾਹ ਆਈ.ਸੀ.ਸੀ. ਟੈਸਟ ਰੈਂਕਿੰਗ ’ਚ 9ਵੇਂ ਸਥਾਨ ’ਤੇ ਪੁੱਜੇ

ਦੁਬਈ (ਭਾਸ਼ਾ) : ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਓਵਲ ਵਿਚ ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਵਿਚ ਆਪਣੇ ਮੈਚ ਜਿੱਤਣ ਵਾਲੇ ਸਪੈਲ ਦੇ ਬਾਅਦ ਇਕ ਸਥਾਨ ਦੇ ਫ਼ਾਇਦੇ ਨਾਲ ਗੇਂਦਬਾਜ਼ੀ ਦੀ ਆਈ.ਸੀ.ਸੀ. ਟੈਸਟ ਰੈਂਕਿੰਗ ਵਿਚ 9ਵੇਂ ਸਥਾਨ ’ਤੇ ਪਹੁੰਚ ਗਏ। ਬੁਮਰਾਹ ਨੇ ਆਪਣੇ ਰਿਵਰਸ ਸਵਿੰਗ ਦੇ ਸ਼ਾਨਦਾਰ ਸਪੈਲ ਨਾਲ ਓਲੀ ਪੋਪ ਅਤੇ ਜੋਨੀ ਬੇਯਰਸਟੋ ਨੂੰ ਬੋਲਡ ਕਰਕੇ ਮੈਚ ਭਾਰਤ ਦੇ ਪੱਖ ਵਿਚ ਕਰ ਦਿੱਤਾ ਸੀ, ਜਿਸ ਨਾਲ ਟੀਮ ਨੂੰ 5 ਮੈਚਾਂ ਦੀ ਸੀਰੀਜ਼ ਵਿਚ 2-1 ਨਾਲ ਬੜ੍ਹਤ ਬਣਾਉਣ ਵਿਚ ਮਦਦ ਮਿਲੀ। ਸੀਰੀਜ਼ ਦਾ ਆਖ਼ਰੀ ਮੈਚ ਸ਼ੁੱਕਰਵਾਰ ਨੂੰ ਮੈਨਚੈਸਟਰ ਵਿਚ ਸ਼ੁਰੂ ਹੋਵੇਗਾ। ਬੱਲੇਬਾਜ਼ਾਂ ਵਿਚ ਸ਼ਾਰਦੁਲ ਠਾਕੁਰ 2 ਅਰਧ ਸੈਂਕੜਿਆਂ ਦੀ ਮਦਦ ਨਾਲ 59 ਸਥਾਨ ਦੀ ਛਾਲ ਨਾਲ 79ਵੇਂ ਸਥਾਨ ’ਤੇ ਪਹੁੰਚ ਗਏ। ਠਾਕੁਰ ਮੈਚ ਵਿਚ ਚਾਰ ਵਿਕਟਾਂ ਦੀ ਬਦੌਲਤ ਗੇਂਦਬਾਜ਼ਾਂ ਦੀ ਸੂਚੀ ਵਿਚ ਵੀ 7 ਸਥਾਨ ਦੇ ਫ਼ਾਇਦੇ ਨਾਲ 49ਵੇਂ ਸਥਾਨ ’ਤੇ ਪਹੁੰਚਣ ਵਿਚ ਸਫ਼ਲ ਰਹੇ।

ਇਹ ਵੀ ਪੜ੍ਹੋ: ਓਲੰਪਿਕ ਮੈਡਲ ਜੇਤੂਆਂ ਨੂੰ ਮੁੱਖ ਮੰਤਰੀ ਅੱਜ ਦੇਣਗੇ ਸ਼ਾਹੀ ਭੋਜ, ਕੈਪਟਨ ਖੁਦ ਤਿਆਰ ਕਰਨਗੇ ਪੁਲਾਅ ਤੇ ਚਿਕਨ

ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਰੈਂਕਿੰਗ ਵਿਚ ਸਿਖ਼ਰ ’ਤੇ ਹੈ। ਭਾਰਤੀ ਸਪਿਨਰ ਆਰ ਅਸ਼ਵਿਨ ਦੂਜੇ ਸਥਾਨ ’ਤੇ ਕਾਇਮ ਹਨ, ਜਦੋਂਕਿ ਉਹ ਇੰਗਲੈਂਡ ਖ਼ਿਲਾਫ਼ ਹੁਣ ਤੱਕ 4 ਟੈਸਟ ਮੈਚਾਂ ਦਾ ਹਿੱਸਾ ਨਹੀਂ ਬਣੇ ਹਨ। ਬੱਲੇਬਾਜ਼ਾਂ ਦੀ ਰੈਂਕਿੰਗ ਦੇ ਸਿਖ਼ਰ 10 ਵਿਚ ਕੋਈ ਬਦਲਾਅ ਨਹੀਂ ਹੋਇਆ ਹੈ, ਜਿਸ ਵਿਚ ਇੰਗਲੈਂਡ ਦੇ ਕਪਤਾਨ ਜੋ ਰੂਟ ਪਹਿਲੇ ਸਥਾਨ ’ਤੇ ਬਰਕਰਾਰ ਹਨ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਕ੍ਰਮਵਾਰ 5ਵੇਂ ਅਤੇ 6ਵੇਂ ਸਥਾਨ ’ਤੇ ਖ਼ਿਸਕ ਗਏ ਹਨ, ਜਦੋਂਕਿ ਰਵਿੰਦਰ ਜਡੇਜਾ ਤੀਜੇ ਸਥਾਨ ’ਤੇ ਬਰਕਰਾਰ ਹਨ। ਵੈਸਟਇੰਡੀਜ਼ ਦੇ ਜੇਸਨ ਹੋਲਡਰ ਆਲ ਰਾਊਂਡਰ ਸੂਚੀ ਵਿਚ ਸਿਖ਼ਰ ’ਤੇ ਹਨ।

ਇਹ ਵੀ ਪੜ੍ਹੋ: ਭੁਲੱਥ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News